ਮਾਨਸਾ : ਸਿਹਤ ਵਿਭਾਗ ਵੱਲੋਂ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸਮੇਂ ਸਮੇਂ ਤੇ ਵੱਖ ਵੱਖ ਪ੍ਰੋਗਰਾਮ ਉਲੀਕੇ ਜਾਂਦੇ ਹਨ। ਇਨ੍ਹਾਂ ਪ੍ਰੋਗਰਾਮਾਂ ਨੂੰ ਸਫ਼ਲ ਬਣਾਉਣ ਲਈ ਜ਼ਮੀਨੀ ਪੱਧਰ ਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਵਿੱਚ ਸਿਹਤ ਕਰਮਚਾਰੀ ਅਹਿਮ ਭੂਮਿਕਾ ਨਿਭਾਉਂਦੇ ਹਨ। ਅੱਜ ਸੀ ਐੱਚ ਸੀ ਖਿਆਲਾ ਕਲਾਂ ਵਿਖੇ ਸਿਹਤ ਕਰਮਚਾਰੀਆਂ ਦੀ ਮਹੀਨਾਵਾਰ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਡਾਕਟਰ ਇੰਦੂ ਬਾਂਸਲ ਐਸ ਐਮ ਓ ਸੀ ਐੱਚ ਸੀ ਖਿਆਲਾ ਕਲਾਂ ਵੱਲੋਂ ਸਿਹਤ ਕਰਮਚਾਰੀਆਂ ਨਾਲ ਸਿਹਤ ਸਹੂਲਤਾਂ ਬਾਰੇ ਚਰਚਾ ਕੀਤੀ ਗਈ। ਉਨ੍ਹਾਂ ਸਿਹਤ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਬਹੁਤ ਵੱਡੀ ਸੇਵਾ ਹੈ ਅਸੀਂ ਖੁਸ਼ਕਿਸਮਤ ਹਾਂ ਜੋ ਇਹ ਸੇਵਾ ਸਾਡੇ ਹਿੱਸੇ ਆਈ ਹੈ ਇਸ ਸੇਵਾ ਨੂੰ ਸਾਨੂੰ ਤਨਦੇਹੀ ਨਾਲ ਨਿਭਾਉਣਾ ਚਾਹੀਦਾ ਹੈ।
ਸਿਹਤ ਸੁਪਰਵਾਈਜ਼ਰ ਸਰਬਜੀਤ ਸਿੰਘ ਨੇ ਮਲੇਰੀਆ, ਡੇਂਗੂ ਦੇ ਸੀਜ਼ਨ ਦੇ ਚਲਦਿਆਂ ਜਾਗਰੂਕਤਾ ਗਤੀਵਿਧੀਆਂ ਤੇਜ਼ ਕਰਨ ਬਾਰੇ ਦੱਸਿਆ। ਕੇਵਲ ਸਿੰਘ ਬੀ ਈ ਈ ਨੇ ਦਸਤ ਰੋਕੂ ਪੰਦਰਵਾੜੇ ਬਾਰੇ ਅਤੇ ਲੋਕਾਂ ਨੂੰ ਨਸ਼ਿਆਂ ਨੂੰ ਛੱਡਣ ਲਈ ਪ੍ਰੇਰਿਤ ਅਤੇ ਜਾਗਰੂਕ ਕਰਨ ਬਾਰੇ ਦੱਸਿਆ। ਇਸ ਮੌਕੇ ਸੁਖਪਾਲ ਸਿੰਘ, ਗੁਰਜੰਟ ਸਿੰਘ, ਲੀਲਾ ਰਾਮ, ਗੁਰਦੀਪ ਸਿੰਘ, ਚਾਨਣ ਦੀਪ ਸਿੰਘ , ਮਲਕੀਤ ਸਿੰਘ, ਮਨੋਜ ਕੁਮਾਰ, ਲਖਵੀਰ ਸਿੰਘ, ਜਰਨੈਲ ਸਿੰਘ, ਅਵਤਾਰ ਸਿੰਘ, ਰਵਿੰਦਰ ਕੁਮਾਰ ਆਦਿ ਹਾਜ਼ਰ ਸਨ।