ਸੁਨਾਮ : ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਯੂਨੀਅਨ ਨੇ 7 ਜੁਲਾਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਘੇਰਣ ਦਾ ਐਲਾਨ ਕੀਤਾ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਨੇ ਵੈਟਰਨਰੀ ਇੰਸਪੈਕਟਰਾਂ ਨਾਲ ਕੀਤੇ ਵਾਅਦਿਆਂ ਨੂੰ ਮੁੱਢੋਂ ਹੀ ਵਿਸਾਰ ਦਿੱਤਾ ਹੈ। ਸ਼ੁੱਕਰਵਾਰ ਨੂੰ ਸ਼ਹੀਦ ਊਧਮ ਸਿੰਘ ਸਿਵਲ ਹਸਪਤਾਲ ਸੁਨਾਮ ਵਿਖੇ ਵੈਟਰਨਰੀ ਇੰਸਪੈਕਟਰਾਂ ਦੀ ਜਥੇਬੰਦੀ ਸੁਨਾਮ ਤਹਿਸੀਲ ਇਕਾਈ ਦੀ ਮੀਟਿੰਗ ਤਹਿਸੀਲ ਪ੍ਰਧਾਨ ਨਾਜ਼ਰ ਸਿੰਘ ਜਖੇਪਲ ਦੀ ਪ੍ਰਧਾਨਗੀ ਹੇਠ ਹੋਈ , ਜਥੇਬੰਦੀ ਦੇ ਪ੍ਰਧਾਨ ਨਾਜ਼ਰ ਸਿੰਘ ਨੇ ਦੱਸਿਆ ਕਿ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸ਼ੀਏਸ਼ਨ੍ ਦੁਆਰਾ 7 ਜੁਲਾਈ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਦਾ ਐਲਾਨ ਕੀਤਾ ਗਿਆ ਹੈ ਜਿਸ ਵਿੱਚ ਤਹਿਸੀਲ ਨਾਲ ਸਬੰਧਿਤ ਆਗੂ ਅਤੇ ਮੈਂਬਰ ਵੱਧ ਚੜਕੇ ਸ਼ਾਮਿਲ ਹੋਣਗੇ। ਉਨ੍ਹਾਂ ਤਹਿਸੀਲ ਦੇ ਹਰ ਵੈਟਰਨਰੀ ਇੰਸਪੈਕਟਰ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ। ਉਹਨਾਂ ਦੱਸਿਆ ਕਿ ਆਪਣੀਆਂ ਮੰਗਾਂ ਨੂੰ ਮੰਨਵਾਉਣ ਲਈ ਤਹਿਸੀਲ ਸੁਨਾਮ ਦਾ ਹਰ ਵਲੰਨਟੀਅਰ ਅੱਡੀ ਚੋਟੀ ਜ਼ੋਰ ਲਾਉਣ ਲਈ ਤਿਆਰ ਹੈ। ਉਹਨਾਂ ਸਟੇਟ ਕਮੇਟੀ ਨੂੰ ਯਕੀਨ ਦਵਾਇਆ ਕਿ ਤਹਿਸੀਲ ਸੁਨਾਮ ਜਥੇਬੰਦੀ ਦੇ ਵੈਟਰਨਰੀ ਇੰਸਪੈਕਟਰ ਕੇਡਰ ਦੇ ਲਈ ਚੁੱਕੇ ਗਏ ਹਰ ਕਦਮ ਤੇ ਚਟਾਨ ਵਾਂਗ ਨਾਲ ਖੜ੍ਹੀ ਹੈ।
ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਦਾ ਕੋਈ ਹੱਲ ਨਹੀਂ ਕਰਦੀ ਸਰਕਾਰ ਦਾ ਹਰ ਪੱਧਰ ਤੇ ਵਿਰੋਧ ਕੀਤਾ ਜਾਵੇਗਾ। ਮੁਲਾਜ਼ਮਾਂ ਪ੍ਰਤੀ ਸਰਕਾਰ ਦੀ ਬੇਰੂਖੀ ਹੁਣ ਬਰਦਾਸ਼ਤ ਤੋਂ ਬਾਹਰ ਹੋ ਗਈ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਮੁਲਾਜ਼ਮ ਵਰਗ ਨੇ ਵਿਸ਼ੇਸ਼ ਯੋਗਦਾਨ ਪਾਇਆ ਸੀ। ਮੁਲਾਜ਼ਮਾਂ ਨੂੰ ਝੂਠੇ ਸਬਜ਼ਬਾਗ ਦਿਖਾ ਕੇ ਸਰਕਾਰ ਨੇਂ ਆਪਣੇ ਕਾਰਜਕਾਲ ਦਾ ਅੱਧਾ ਸਮਾਂ ਲੰਘਾ ਲਿਆ ਪਰ ਹੁਣ ਹੋਰ ਇੰਤਜ਼ਾਰ ਮੁਸ਼ਕਿਲ ਹੋ ਗਿਆ ਹੈ। ਉਹ ਕਿਹਾ ਕਿ ਜਥੇਬੰਦੀ 7 ਜੁਲਾਈ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਘੇਰੇਗੀ ਤਾਂ ਜੋ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਇਆ ਜਾ ਸਕੇ, ਅਗਰ ਫਿਰ ਵੀ ਸਰਕਾਰ ਨੇ ਅਵੇਸਲਾਪਣ ਦਿਖਾਇਆ ਤਾਂ ਅਸੀ ਜ਼ਿਮਨੀ ਚੋਣਾਂ ਵਾਲੇ ਖੇਤਰਾਂ ਵਿੱਚ ਡੋਰ ਟੂ ਡੋਰ ਜਾਣ ਦਾ ਪ੍ਰੋਗਰਾਮ ਵੀ ਬਣਾ ਰੱਖਿਆ ਹੈ। ਇਸ ਸਮੇਂ ਤਹਿਸੀਲ ਸੁਨਾਮ ਦੇ ਸਾਰੇ ਵੈਟਰਨਰੀ ਇੰਸਪੈਕਟਰਾਂ ਵਿਚ ਭਾਰੀ ਉਤਸ਼ਾਹ ਸੀ। ਮੀਟਿੰਗ ਵਿੱਚ ਸਵਿੰਦਰ ਸਿੰਘ ਸੰਧੇ, ਸੁਖਜਿੰਦਰ ਸਿੰਘ ਨਮੋਲ, ਨਵਦੀਪ ਸਿੰਘ, ਗੁਰਬੰਸ ਸਿੰਘ, ਮੀਤ ਪ੍ਰਧਾਨ ਯੁਵਰਾਜ ਸ਼ਰਮਾ, ਜਸਨਜੋਤ ਸਿੰਘ ਤੋ ਇਲਾਵਾ ਸੂਬਾ ਮੀਤ ਪ੍ਰਧਾਨ ਜਗਜੀਤ ਸਿੰਘ ਸ਼ੇਰੋਂ ਤੇ ਜ਼ਿਲ੍ਹਾ ਪ੍ਰੈਸ ਸਕੱਤਰ ਸ਼ੁਭਚਰਨਜੀਤ ਸਿੰਘ ਲਖਮੀਰਵਾਲਾ ਹਾਜ਼ਰ ਰਹੇ ਤਹਿਸੀਲ ਪ੍ਰੈਸ ਸਕੱਤਰ ਰਾਮਤੇਜ ਸਿੰਘ ਨੇ ਇਹ ਸਾਰੀ ਜਾਣਕਾਰੀ ਪ੍ਰੈਸ ਨਾਲ ਸਾਂਝੀ ਕਰਦੀਆਂ ਕਿਹਾ ਕਿ ਵੈਟਰਨਰੀ ਇੰਸਪੈਕਟਰ ਕੇਡਰ ਵਿਚ ਬੇਭਰੋਸਗੀ ਪੈਦਾ ਕਰਨ ਲਈ ਸਰਕਾਰ ਦੀਆਂ ਟਾਲਮਟੋਲ ਵਾਲੀਆਂ ਨੀਤੀਆਂ ਜ਼ਿੰਮੇਵਾਰ ਹਨ ਪਰ ਹੁਣ ਕੇਡਰ ਸੰਘਰਸ਼ ਦੇ ਰੌਂਅ ਵਿੱਚ ਹੈ ਆਪਣੇ ਹੱਕ ਲੈ ਕੇ ਹੀ ਸਾਂਹ ਲਵਾਂਗੇ।