ਮੁਹਾਲੀ : ਮਾਹਿਰ ਅਕਸਰ ਦਾਅਵਾ ਕਰਦੇ ਹਨ ਕਿ ਮਾਨਸੂਨ ਹਰ ਦੇਸ ਦੀ ਆਰਥਿਕਤਾ ਨੂੰ ਮਜਬੂਤ ਕਰਨ ਵਿੱਚ ਵੱਡਾ ਰੋਲ ਅਦਾ ਕਰਦੀ ਹੈ ਪਰ ਪੰਜਾਬ ਵਿੱਚ ਮਾਨਸੂਨ ਆਉਣ ਤੋਂ ਬਾਅਦ ਸਬਜੀਆਂ ਅਤੇ ਫਲਾਂ ਦੀਆਂ ਕੀਮਤਾਂ ਤਿੰਨ ਗੁਣਾ ਤੱਕ ਵੱਧ ਗਈਆਂ ਹਨ, ਜਿਸ ਕਾਰਨ ਆਮ ਤੇ ਗਰੀਬ ਲੋਕਾਂ ਲਈ ਦੋ ਵਕਤ ਦੀ ਸਬਜੀ ਰੋਟੀ ਦਾ ਜੁਗਾੜ ਕਰਨਾ ਮੁਸਕਿਲ ਹੋ ਗਿਆ ਹੈ।
ਪੰਜਾਬ ਵਿੱਚ ਜਦੋਂ ਤੋਂ ਮਾਨਸੂਨ ਆਉਣ ਤੋਂ ਬਾਅਦ ਬਰਸਾਤਾਂ ਪੈਣੀਆਂ ਸੁਰੂ ਹੋਈਆਂ ਹਨ ਤਾਂ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਸਬਜੀਆਂ ਅਤੇ ਫਲਾਂ ਦੀਆਂ ਕੀਮਤਾਂ ਵਿੱਚ ਕਾਫੀ ਵਾਧਾ ਹੋ ਗਿਆ ਹੈ ਅਤੇ ਵਪਾਰੀ ਅਤੇ ਸਬਜੀਆਂ ਤੇ ਫਲ ਵੇਚਣ ਵਾਲੇ ਭਾਂਵੇਂ ਕਾਫੀ ਕਮਾਈ ਕਰ ਰਹੇ ਹਨ। ਇਸ ਸਮੇਂ ਕੱਦੂ ਤੇ ਲੌਕੀ 80 ਤੋਂ 100 ਰੁਪਏ ਪ੍ਰਤੀ ਕਿਲੋ, ਟਮਾਟਰ 80 ਰੁਪਏ, ਸ਼ਿਮਲਾ ਮਿਰਚ 120 ਰੁਪਏ, ਮਟਰ 240 ਰੁਪਏ, ਮਸਰੂਮ ਦਾ ਪੈਕੇਟ 50 ਰੁਪਏ, ਧਨੀਆ 400 ਰੁਪਏ ਪ੍ਰਤੀ ਕਿਲੋ, ਗੋਭੀ 80 ਰੁਪਏ ਪ੍ਰਤੀ ਕਿਲੋ ਮਿਲ ਰਹੀ ਹੈ ਅਤੇ ਵਪਾਰੀ ਅਤੇ ਸਬਜੀਆਂ ਤੇ ਫਲ ਵੇਚਣ ਵਾਲੇ ਕਾਫੀ ਕਮਾਈ ਕਰ ਰਹੇ ਹਨ।
ਇਸੇ ਤਰ੍ਹਾਂ ਪਿਆਜ 50 ਰੁਪਏ ਪ੍ਰਤੀ ਕਿਲੋ ਤੇ ਆਲੂ 30 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ, ਜਦੋਂ ਕਿ ਪਿਆਜ 50 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਇਸੇ ਤਰ੍ਹਾਂ ਫਲਾਂ ਦੀਆਂ ਕੀਮਤਾਂ ਵਿੱਚ ਵੀ ਭਾਰੀ ਵਾਧਾ ਹੋਇਆ ਹੈ। ਇਸ ਸਮੇਂ ਪਪੀਤਾ 80 ਰੁਪਏ ਕਿਲੋ, ਖਰਬੂਜ 50 ਰੁਪਏ ਕਿਲੋ ਵਿਕ ਰਿਹਾ ਹੈ, ਜਦੋਂ ਕਿ ਸੇਬ 200 ਰੁਪਏ, ਕਸਮੀਰੀ ਸੇਬ 300 ਰੁਪਏ ਵਿਕ ਰਿਹਾ ਹੈ। ਇਸੇ ਤਰ੍ਹਾਂ ਅੰਬ, ਆਲੂਬੁਖਾਰਾ, ਆੜੂ ਦੀਆਂ ਕੀਮਤਾਂ ਵਿੱਚ ਵੀ ਭਾਰੀ ਵਾਧਾ ਦਰਜ ਕੀਤਾ ਗਿਆ ਹੈ ਅਤੇ ਇਹ ਫਲ ਤੇ ਸਬਜੀਆਂ ਆਮ ਵਿਅਕਤੀ ਦੀ ਪਹੁੰਚ ਤੋਂ ਬਾਹਰ ਹੋ ਗਏ ਹਨ।
ਇਸ ਸਬੰਧੀ ਜਦੋਂ ਵੱਖ ਵੱਖ ਸਬਜੀ ਵਿਕੇਰਤਾਵਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਬਰਸਾਤ ਕਾਰਨ ਸਬਜੀਆਂ ਅਤੇ ਫਲਾਂ ਦੀ ਸਪਲਾਈ ਘੱਟ ਹੋ ਗਈ ਹੈ ਅਤੇ ਮੰਗ ਵੱਧ ਗਈ ਹੈ, ਜਿਸ ਕਾਰਨ ਕੀਮਤਾਂ ਵੱਧ ਗਈਆਂ ਹਨ। ਇਸ ਤੋਂ ਇਲਾਵਾ ਬਰਸਾਤਾਂ ਕਾਰਨ ਸਬਜੀਆਂ ਦੀ ਫਸਲ ਵੀ ਖਰਾਬ ਹੋ ਗਈ ਹੈ, ਇਸ ਦਾ ਅਸਰ ਵੀ ਕੀਮਤਾਂ ਤੇ ਪਿਆ ਹੈ।
ਹਾਲਾਤ ਇਹ ਹਨ ਕਿ ਵੱਡੀ ਗਿਣਤੀ ਲੋਕ ਜਦੋਂ ਬਾਹਰ ਵਿੱਚ ਦੁਕਾਨਾਂ ਤੇ ਸਬਜੀ ਤੇ ਫਲ ਖਰੀਦਣ ਜਾਂਦੇ ਹਨ ਤਾਂ ਇਹਨਾਂ ਕੀਮਤਾਂ ਸੁਣ ਕੇ ਉਹਨਾਂ ਨੂੰ ਇੱਕ ਝਟਕਾ ਜਿਹਾ ਲੱਗਦਾ ਹੈ। ਕੁਝ ਮਾਹਿਰ ਕਹਿੰਦੇ ਹਨ ਕਿ ਸਬਜੀਆਂ ਤੇ ਫਲਾਂ ਦੀਆਂ ਥੋਕ ਤੇ ਪ੍ਰਚੂਨ ਕੀਮਤਾਂ ਵਿੱਚ ਕਾਫੀ ਅੰਤਰ ਹੈ ਅਤੇ ਵਪਾਰੀ ਤੇ ਦੁਕਾਨਦਾਰ ਵਧੇਰੇ ਮੁਨਾਫਾ ਕਮਾਉਣ ਲਈ ਵੀ ਕੀਮਤਾਂ ਵਧਾ ਦਿੰਦੇ ਹਨ।
ਸਹਿਰਵਾਸੀਆਂ ਨੇ ਪ੍ਰਸਸਨ ਤੋਂ ਮੰਗ ਕੀਤੀ ਹੈ ਕਿ ਸਬਜੀਆਂ ਅਤੇ ਫਲਾਂ ਦੀਆਂ ਕੀਮਤਾਂ ਨਿਰਧਾਰਿਤ ਕੀਤੀਆਂ ਜਾਣ ਅਤੇ ਸਹਿਰ ਵਾਸੀਆਂ ਨੂੰ ਸਸਤੇ ਭਾਅ ਸਬਜੀ ਅਤੇ ਫਲ ਮੁਹਈਆ ਕਰਵਾਏ ਜਾਣ।