ਡੇਰਾਬੱਸੀ : ਡੇਰਾਬੱਸੀ ਦੇ ਥਾਣਾ ਮੁਖੀ ਮਨਦੀਪ ਸਿੰਘ ਦੀ ਅਗਵਾਈ ਹੇਠ ਮੁਬਾਰਕਪੁਰ ਪੁਲੀਸ ਚੌਂਕੀ ਵਿਖੇ ਨਸਾ ਰੋਕੂ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਆਸ ਪਾਸ ਦੇ ਪਿੰਡਾਂ ਦੇ ਸਰਪੰਚ, ਕਲੋਨੀਆਂ ਦੇ ਪ੍ਰਧਾਨ ਤੇ ਹੋਰਨਾਂ ਨੇ ਸਰਕਤ ਕੀਤੀ।
ਇਸ ਸੈਮੀਨਾਰ ਦੀ ਸਰੂਆਤ ਕਰਦਿਆਂ ਥਾਣਾ ਮੁਖੀ ਮਨਦੀਪ ਸਿੰਘ ਨੇ ਨਸਿਆਂ ਦੇ ਨੁਕਸਾਨ ਬਾਰੇ ਦੱਸਦਿਆਂ ਜਾਣਕਾਰੀ ਦਿੱਤੀ ਕਿ ਇਨ੍ਹਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਉਨ੍ਹਾਂ ਨੌਜਵਾਨਾਂ ਵੱਲੋਂ ਵਰਤੇ ਜਾ ਰਹੇ ਨਸਿਆਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਨਸਾ ਇੱਕ ਆਦਤ ਨਹੀਂ ਬਲਕਿ ਇੱਕ ਮਾਨਸਿਕ ਰੋਗ ਹੈ।
ਉਨ੍ਹਾਂ ਕਿਹਾ ਕਿ ਨਸੇ ਕਾਰਨ ਵਿਅਕਤੀ ਵਿੱਚ ਸੋਚਣ ਅਤੇ ਸਮਝਣ ਦੀ ਸਾਕਤੀ ਨਹੀਂ ਰਹਿੰਦੀ। ਨਸਾ ਕੁੱਝ ਸਮੇਂ ਲਈ ਅਨੰਦ ਤਾਂ ਦਿੰਦਾ ਹੈ ਪਰ ਅਸਲ ਵਿੱਚ ਇਹ ਸਾਰੀ ਉਮਰ ਦੀ ਸਜਾ ਹੈ। ਇਸ ਮੌਕੇ ਮੁਬਾਰਕਪੁਰ ਪੁਲੀਸ ਚੌਕੀ ਇੰਚਾਰਜ ਸਤਨਾਮ ਸਿੰਘ ਨੇ ਵੀ ਸੰਬੋਧਨ ਕੀਤਾ।