ਕੁਰਾਲੀ : ਸਥਾਨਕ ਸ਼ਹਿਰ ਦੇ ਵਾਰਡ ਨੰਬਰ 10 ਦੀ ਐਮ ਡੀ ਕਲੌਨੀ ਦੀ ਵਸਨੀਕ ਅਰਵਿੰਦਰ ਕੌਰ ਪੁੱਤਰੀ ਤਰਲੋਚਨ ਸਿੰਘ ਨੇ ਦੁਆਬਾ ਗਰੁੱਪ ਆਫ਼ ਕਾਲਜਿਜ਼ ਘਟੋਰ ਦੀ ਬੀ ਫਾਰਮੈਸੀ ਦੇ ਫਾਈਨਲ ਈਅਰ (8ਵੇਂ ਸਮੈਸਟਰ) ਵਿਚੋਂ 9.45 ਐਸਜੀਪੀਏ ਅੰਕ ਹਾਸਿਲ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ ਹੈ। ਜਿਸ ਨੂੰ ਲੈਕੇ ਦੁਆਬਾ ਗਰੁੱਪ ਆਫ਼ ਕਾਲਜਿਜ਼ ਘਟੋਰ ਤੇ ਉਸ ਦੇ ਪਰਵਾਰ ਦੇ ਵਿਚ ਖੁਸ਼ੀਆ ਦਾ ਮਹੌਲ ਬਣਿਆ ਹੋਇਆ ਹੈ। ਪੱਤਰਕਾਰਾਂ ਦੀ ਟੀਮ ਨੂੰ ਜਾਣਕਾਰੀ ਦਿੰਦਿਆ ਵਾਰਡ ਨੰਬਰ 10 ਦੀ ਵਸਨੀਕ ਸੁਖਵਿੰਦਰ ਕੌਰ ਪਤਨੀ ਤਰਲੋਚਨ ਸਿੰਘ ਨੇ ਦੱਸਿਆ ਕਿ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਵੱਲੋਂ ਅੱਜ ਬੀ ਫਾਰਮੈਸੀ ਦੇ ਫਾਈਨਲ ਈਅਰ (8ਵੇਂ ਸਮੈਸਟਰ) ਦਾ ਨਤੀਜ਼ੇ ਐਲਾਨ ਦਿੱਤਾ ਗਿਆ । ਜਿਸ ਦੌਰਾਨ ਉਨ੍ਹਾਂ ਦੀ ਪੁੱਤਰੀ ਅਰਵਿੰਦਰ ਕੌਰ ਨੇ 9.45 ਐਸਜੀਪੀਏ ਅੰਕ ਹਾਸਿਲ ਕਰਦੇ ਹੋਏ ਦੁਆਬਾ ਗਰੁੱਪ ਆਫ਼ ਕਾਲਜਿਜ਼ ਵਿਚੋਂ ਪਹਿਲੇ ਸਥਾਨ ਤੇ ਆਈ ਹੈ। ਇਸੇ ਦੌਰਾਨ ਰਾਧਿਕਾ ਕੌਸ਼ਲ ਵਾਸੀ ਹਿਮਾਚਲ ਪ੍ਰਦੇਸ਼ ਨੇ 9.09 ਐਸਜੀਪੀਏ ਅੰਕ ਤੇ ਪੁਸ਼ਪਾ ਕੁਮਾਰੀ ਵਾਸੀ ਹਿਮਾਚਲ ਪ੍ਰਦੇਸ਼ ਨੇ 9.09 ਐਸਜੀਪੀਏ ਅੰਕ ਨਾਲ ਦੂਜਾ ਸਥਾਨ ਤੇ ਅੰਜਲੀ ਠਾਕੁਰ ਵਾਸੀ ਜੰਮੂ ਨੇ 8.64 ਐਸਜੀਪੀਏ ਅੰਕ ਤੇ ਅੰਜਲੀ ਵਾਸੀ ਹਰਿਆਣਾ ਨੇ 8.64 ਐਸਜੀਪੀਏ ਅੰਕ ਨਾਲ ਤੀਜੇ ਸਥਾਨ ਹਾਸਿਲ ਕੀਤਾ। ਅਰਵਿੰਦਰ ਕੌਰ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆ ਦੱਸਿਆ ਕਿ ਉਨ੍ਹਾਂ ਦੇ ਕਾਲਜ਼ ਦਾ ਨਤੀਆ ਬਹੁਤ ਸ਼ਾਨਦਾਰ ਆਇਆ ਹੈ। ਅਰਵਿੰਦਰ ਕੋਰ ਨੇ ਆਪਣੀ ਇਸ ਸਫ਼ਲਤਾ ਦਾ ਸਿਹਰਾ ਆਪਣੇ ਕਾਲਜ਼ ਦੇ ਪ੍ਰਿੰਸੀਪਲ ਪ੍ਰੀਤ ਮੁਹਿੰਦਰ ਸਿੰਘ, ਫਾਰਮੈਸੀ ਵਿਭਾਗ ਦੇ ਐਚ ਓ ਡੀ ਪ੍ਰੋ: ਬਲਜਿੰਦਰ ਕੁਮਾਰ ਪ੍ਰੋ: ਅੰਕਿਤਾ ਅਟਵਾਲ, ਪ੍ਰੋ: ਸ਼ਗੁੰਨ , ਪ੍ਰੋ: ਦੀਪਕ ਕੁਮਾਰ ਪੁਰੀ, ਪ੍ਰੋ: ਸੰਦੀਪ ਕੌਰ, ਪ੍ਰੋ: ਸੁਨਾਸ਼ੀ , ਪ੍ਰੋ: ਪ੍ਰਿਯਾ , ਪ੍ਰੋ: ਰੀਟਾ ਕੁਮਾਰੀ, ਪ੍ਰੋ: ਅੰਬਿਕਾ, ਪ੍ਰੋ: ਆਂਚਲ ਕੁਮਾਰੀ, ਪ੍ਰੋ: ਵਿਸ਼ਾਲੀ ਕੁਮਾਰੀ, ਪ੍ਰੋ: ਕਨਿਕਾ ਕੁਮਾਰੀ ਤੇ ਪ੍ਰੋ: ਅਵੀਸ਼ੇਕ ਚੰਦੇਲ ਆਦਿ ਵੱਲੋਂ ਕਰਵਾਈ ਗਈ ਸਖ਼ਤ ਮਿਹਨਤ ਨੂੰ ਦਿੱਤਾ। ਅਰਵਿੰਦਰ ਕੌਰ ਨੇ ਦੱਸਿਆ ਕਿ ਉਹ ਹੋਰ ਅੱਗੇ ਪੜਾਈ ਕਰਕੇ ਭਵਿੱਖ ਵਿਚ ਪੰਜਾਬ ਤੇ ਦੇਸ਼ ਦਾ ਨਾਮ ਰੋਸ਼ਨ ਕਰਨਾ ਚਾਹੁੰਦੀ ਹੈ। ਅਰਵਿੰਦਰ ਕੌਰ ਨੇ ਦੱਸਿਆ ਕਿ ਉਸ ਨੇ ਆਪਣੀ 10 ਵੀਂ ਜਮਾਤ ਤੱਕ ਦੀ ਪੜਾਈ ਅਦਰਸ਼ ਐਜੂਸਟਾਰ ਸਕੂਲ ਕਾਲੇਵਾਲ ਤੋਂ ਪਾਸ ਕੀਤੀ। ਬਾਰਵੀਂ ਜਮਾਤ ਤੱਕ ਦੀ ਪੜਾਈ ਜਵਾਹਰ ਨਵੋਦਿਆ ਵਿਦਿਆਲਿਆ ਚੰਡੀਗੜ੍ਹ ਤੋਂ ਹਾਸਿਲ ਕੀਤੀ। ਇਸ ਤੋਂ ਬਾਅਦ ਡੀ ਫਾਰਮੈਸੀ ਦਾ ਦੋ ਸਾਲਾ ਦਾ ਡਿਪਲੋਮਾਂ ਗੌਰਮਿੰਟ ਪਲੋਟੈਕਨੀਕਲ ਕਾਲਜ਼ ਫਾਰ ਵੂਮੈਨ ਚੰਡੀਗੜ੍ਹ ਤੋਂ ਚੰਗੇ ਅੰਕਾ ਨਾਲ ਪਾਸ ਕੀਤਾ ਸੀ।