ਖਾਲੜਾ : ਪਿਛਲੀਆਂ ਸਰਕਾਰਾਂ ਦੋਰਾਨ ਲੋੜਵੰਦ ਗਰੀਬ ਲੋਕਾਂ ਦੀਆਂ ਕੱਟੀਆਂ ਗਈਆਂ ਕਣਕਾਂ ਅਜੇ ਤੱਕ ਨਹੀਂ ਲੱਗ ਰਹੀਆਂ ਇਨ੍ਹਾਂ ਗੱਲਾਂ ਦੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਜਨਰਲ ਸਕੱਤਰ ਜਸਪਾਲ ਸਿੰਘ ਖਾਲੜਾ ਨੇ ਕਿਹਾ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਏ ਸਮਝ ਕੇ ਪੂਰਨ ਬਹੁਮਤ ਨਾਲ ਜਿਤਾਇਆ ਸੀ ਕਿ ਸਾਡੇ ਨਾਲ ਹੋ ਰਿਹਾ ਧੱਕਾ ਬੰਦ ਹੋ ਜਾਵੇਗਾ ਅਤੇ ਸਾਨੂੰ ਸਾਡੇ ਅਧਿਕਾਰ ਮਿਲ ਜਾਣਗੇ ਪਰ ਹੋਇਆ ਇਸ ਦੇ ਉਲਟ ਦੋ ਸਾਲ ਦੇ ਕਰੀਬ ਪੰਜਾਬ ਅੰਦਰ ਰਾਜ ਕਰ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਗਰੀਬਾਂ ਦੀਆਂ ਕੱਟੀਆਂ ਕਣਕਾਂ ਦੇ ਮਸਲੇ ਨੂੰ ਬਿਲਕੁਲ ਹੀ ਨਹੀਂ ਵਿਚਾਰਿਆ ਅਤੇ ਠੰਡੇ ਬਸਤੇ ਵਿੱਚ ਬੰਦ ਕਰਕੇ ਰਖਿਆ ਹੋਇਆ ਹੈ ਜਦ ਵੀ ਪੁਛਿਆ ਜਾਂਦਾ ਹੈ ਤਾਂ ਅਗੋਂ ਏ ਜਵਾਬ ਮਿਲਦਾ ਹੈ ਕਿ ਸਾਈਟਾਂ ਬੰਦ ਹਨ ਕਿਰਪਾ ਕਰਕੇ ਸਾਨੂੰ ਦਸਿਆ ਜਾਵੇ ਕਿ ਏ ਬੰਦ ਪਈਆਂ ਸਾਈਟਾਂ ਕਿਸ ਫ਼ਰਿਸ਼ਤੇ ਨੇ ਅਸਮਾਨ ਤੋਂ ਉਤਰ ਕੇ ਖੋਲਣੀਆਂ ਹਨ ਜ਼ੋ ਐਨਾ ਸਮਾਂ ਬੀਤ ਜਾਣ ਤੇ ਵੀ ਨਹੀਂ ਖੁੱਲ ਰਹੀਆਂ ਕਿਸੇ ਸਿਆਣੇ ਦਾ ਕਥਨ ਹੈ ਮੌਤੋ ਭੁੱਖ ਬੁਰੀ ਰਾਤੀਂ ਸੁਤੇ ਖਾ ਕੇ ਦਿੱਨੇ ਫਿਰ ਖੱੜੀ ਇਸ ਦੁੱਖ ਦੀ ਪੀੜ ਤਾਂ ਉਹ ਗਰੀਬ ਹੀ ਜਾਣਦਾ ਹੈ ਜਿਸ ਨੂੰ ਦੋ ਵਕਤ ਦੀ ਰੋਟੀ ਦਾ ਫ਼ਿਕਰ ਹਰ ਵੇਲੇ ਸਤਾਉਂਦਾ ਰਹਿੰਦਾ ਹੈ ਹੋਰ ਕਿਸੇ ਨੂੰ ਕੀ ਪਤਾ ਲੋਕ ਗਾਇਕ ਗੁਰਦਾਸ ਮਾਨ ਦਾ ਉਹ ਗੀਤ ਇੱਥੇ ਢੁਕਦਾ ਹੈ ਕਿ ਉਹ ਰੋਟੀ ਦੀ ਕੀਮਤ ਨੂੰ ਕੀ ਜਾਣੇ ਜਿਸ ਨੂੰ ਮਿਲਦੀ ਹੈ ਪੱਕੀ ਪਕਾਈ ਰੋਟੀ। ਇਸ ਮੌਕੇ ਹਾਜ਼ਰ ਜ਼ਿਲ੍ਹਾ ਕਾਰਜ ਕਾਰੀ ਮੈਂਬਰ ਅਮਰ ਸਿੰਘ ਅਮੀਸਾਹ, ਮੰਡਲ ਪ੍ਰਧਾਨ ਅਮਨ ਸ਼ਰਮਾ, ਮੰਡਲ ਦੇ ਜਨਰਲ ਸੈਕਟਰੀ ਪ੍ਰਦੀਪ ਕੁਮਾਰ, ਗੁਰਵਿੰਦਰ ਸਿੰਘ ਅਮੀਸਾਹ, ਸਤਨਾਮ ਸਿੰਘ ਜ਼ਿਲ੍ਹਾ ਕਾਰਜ ਕਾਰੀ ਮੈਂਬਰ, ਰਾਜਵਿੰਦਰ ਸਿੰਘ, ਆਦਿ ਹਾਜ਼ਰ ਸਨ