ਭਿੱਖੀਵਿੰਡ : ਬਾਬਾ ਦੀਪ ਸਿੰਘ ਵੈਲਫੇਅਰ ਕਲੱਬ ਭਿੱਖੀਵਿੰਡ ਵੱਲੋਂ 500 ਬੂਟਿਆਂ ਦੀ ਸੇਵਾ ਦਿੱਤੀ ਗਈ ਸਾਡੇ ਵੀਰ ਰਾਜਨ ਪੱਤਰਕਾਰ ਤੇ ਨਾਲ ਗੁਰਵਿੰਦਰ ਸਿੰਘ ਸਦਿਓੜਾ ਨੇ ਪਿੰਡ ਵਾਲਿਆਂ ਨੌਜਵਾਨਾਂ ਨੂੰ ਇਹ ਹੌਸਲਾ ਦਿੱਤਾ ਕਿ ਤੁਸੀਂ ਲਗਾਤਾਰ ਸੇਵਾ ਕਰਦੇ ਰਹੋ ਤੇ ਤੁਹਾਨੂੰ ਹੋਰ ਜਿੰਨੇ ਵੀ ਬੂਟਿਆਂ ਦੇ ਲੋੜ ਹੈ ਅਸੀਂ ਦੇ ਕੇ ਜਾਵਾਂਗੇ ਹਰੇਕ ਨੌਜਵਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਧਾਰਮਿਕ ਸੁਸਾਇਟੀਆਂ ਪੰਚਾਇਤਾਂ ਨੂੰ ਆਪਣੇ ਆਪਣੇ ਪਿੰਡਾਂ ਵਿੱਚ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਲਈ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਹਨ ਕਿਉਂਕਿ ਦਿਨੋ ਦਿਨ ਵੱਧ ਰਹੀ ਗਰਮੀ ਤੋਂ ਰਹਿਤ ਮਿਲ ਸਕੇ ਤਾਂ ਜੋ ਧਰਤੀ ਹੇਠਾਂ ਪਾਣੀ ਖਤਮ ਹੁੰਦਾ ਜਾ ਰਿਹਾ ਉਸ ਨੂੰ ਬਚਾਇਆ ਜਾ ਸਕੇ ਪਿੰਡ ਦੇ ਬਹੁਤ ਸਾਰੇ ਨੌਜਵਾਨ ਸਾਥ ਦੇ ਰਹੇ ਹਨ ਪਿੰਡ ਦੇ ਗੁਰਦੁਆਰਾ ਸਾਹਿਬ ਧੰਨ ਧੰਨ ਬਾਬਾ ਅਮੀਸ਼ਾਹਣਾ ਜੀ ਦੇ ਦਰਬਾਰ ਤੋਂ ਸੇਵਾ ਸ਼ੁਰੂ ਕਰਕੇ ਪਿੰਡ ਵੱਲ ਨੂੰ ਜਾ ਰਹੀ ਹੈ ਦੋ ਦਿਨ ਦੇ ਵਿੱਚ ਲਗਭਗ 125 ਬੂਟੇ ਲੱਗ ਚੁੱਕੇ ਹਨ ਤੇ ਲਗਾਤਾਰ ਇਹ ਸੇਵਾ ਚਲਦੀ ਰਹੂਗੀ ਇਸ ਮੌਕੇ ਪਿੰਡ ਦੇ ਨੌਜਵਾਨ ਨਿਰਵੈਲ ਸਿੰਘ, ਸਾਜਨ ਸ਼ਰਮਾ, ਜੱਜ ਸਿੰਘ, ਸੁਖਰਾਜ ਸਿੰਘ, ਗੁਰਸਾਜਨ ਸਿੰਘ, ਹਰਮਨਜੋਤ ਸਿੰਘ, ਅਰਜਨ ਸਿੰਘ, ਮਨਪ੍ਰੀਤ ਸਿੰਘ, ਕੁਲਬੀਰ ਸਿੰਘ, ਸਤਨਾਮ ਸਿੰਘ, ਹਰਮਨ ਸਿੰਘ, ਹੁਸਨਪ੍ਰੀਤ ਸਿੰਘ ਤੇ ਹੋਰ ਨੌਜਵਾਨ ਹਾਜਰ ਸਨ