ਪਟਿਆਲਾ : ਡਿਪਟੀ ਕਮਿਸ਼ਨਰ ਪਟਿਆਲਾ ਸ਼ੌਕਤ ਅਹਿਮਦ ਪਰੇ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਟੀ ਪਰਪਜ਼ ਪਟਿਆਲਾ ਵਿਖੇ ਬੂਟੇ ਲਗਾ ਕੇ ਵਿਦਿਆਰਥੀਆਂ ਨੂੰ ਬੂਟੇ ਲਗਾਉਣ ਦੀ ਮੁਹਿੰਮ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ। ਸਕੂਲ ਦੇ ਪ੍ਰਿੰਸੀਪਲ ਵਿਜੇ ਕਪੂਰ ਦੀ ਅਗਵਾਈ ਵਿੱਚ ਕਰਵਾਏ ਗਏ ਵਾਤਾਵਰਣ ਚੇਤਨਾ ਸਮਾਗਮ 'ਚ ਪੁੱਜੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨੌਜਵਾਨਾਂ ਨੂੰ ਆਪਣੀ ਊਰਜਾ ਸਕਾਰਾਤਮਕ ਕੰਮਾਂ ਵਿੱਚ ਲਾ ਕੇ ਵਾਤਾਵਰਨ ਦੀ ਸੰਭਾਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੂਟੇ ਲਗਾਉਣ ਦਾ ਇਹ ਸਭ ਤੋਂ ਵੱਧ ਢੁਕਵਾਂ ਸਮਾਂ ਹੈ ਤੇ ਹਰੇਕ ਵਿਦਿਆਰਥੀ ਜਿਥੇ ਬੂਟੇ ਲਗਾਉਣ ਦੀ ਮੁਹਿੰਮ ਦਾ ਹਿੱਸਾ ਬਣਕੇ ਬੂਟੇ ਲਗਾਵੇ ਉਥੇ ਹੀ ਹੋਰਨਾਂ ਨੂੰ ਵੀ ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਲਗਾਉਣ ਲਈ ਜਾਗਰੂਕ ਕਰੇ।
ਇਸ ਮੌਕੇ ਵਿਦਿਆਰਥੀਆਂ, ਅਧਿਆਪਕਾਂ, ਐਨਸੀਸੀ ਕੈਡਟ ਏਅਰ ਵਿੰਗ ਅਤੇ ਐਨਐਸਐਸ ਵਲੰਟੀਅਰ ਵੱਲੋਂ ਮਿਲ ਕੇ ਸਕੂਲ ਦੇ ਚੁਗਿਰਦੇ ਵਿੱਚ ਟਰੀ ਗਾਰਡ ਸਮੇਤ ਉੱਤਮ ਕਿਸਮ ਦੇ ਛਾਂ ਦਾਰ ਬੂਟੇ ਲਾਏ ਗਏ ਜਿਸ ਦਾ ਆਗਾਜ਼ ਸ਼ੌਕਤ ਅਹਿਮਦ ਪਰੇ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਪ੍ਰੋਗਰਾਮ ਕੋਆਰਡੀਨੇਟਰ ਲੈਕਚਰਾਰ ਜਤਿੰਦਰਪਾਲ ਸਿੰਘ, ਸਵਰਨ ਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਵੱਲੋਂ ਅਧਿਆਪਕ ਸਾਹਿਬਾਨ ਨੇ ਆਪਣਾ ਯੋਗਦਾਨ ਪਾ ਕੇ ਟਰੀਗਾਰਡ ਤਿਆਰ ਕਰਵਾਏ ਹਨ। ਜਿਸ ਵਿੱਚ ਮੁੱਖ ਸਹਿਯੋਗ ਲੈਕਚਰਾਰ ਸੁਖਵਿੰਦਰ ਸਿੰਘ, ਹਰਿੰਦਰ ਕੌਰ ,ਜਸਵੀਰ ਕੌਰ, ਅਮਰਜੀਤ ਕੌਰ, ਕਸ਼ਮਾ ਰਾਣੀ, ਪ੍ਰੀਆ ਰਾਣੀ, ਲੈਕਚਰਾਰ ਰਸ਼ਪਾਲ ਸਿੰਘ, ਸ਼ਿਵਾਨੀ ਗੋਇਲ, ਰਾਜਵਿੰਦਰ ਕੌਰ, ਅਮਨਦੀਪ ਕੌਰ, ਜਪਇੰਦਰਪਾਲ ਸਿੰਘ, ਰਣਜੀਤ ਸਿੰਘ ਬੀਰੋਕੇ ਨੇ ਕੀਤਾ ਹੈ।
ਪ੍ਰਿੰਸੀਪਲ ਵਿਜੇ ਕਪੂਰ ਨੇ ਸਕੂਲ ਵਿਖੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਗਰੀਨ ਮੁਹਿੰਮ ਨੂੰ ਇਸੇ ਤਰ੍ਹਾਂ ਜਾਰੀ ਰੱਖਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਲੈਕਚਰਾਰ ਦਹਿਰਿਆਕਾਂਤ, ਸਵਰਨ ਲਾਲ,ਜਤਿੰਦਰਪਾਲ ਸਿੰਘ, ਸੋਹਨ ਲਾਲ ਸ਼ੇਰ ਮਾਜਰਾ, ਸੁਰਜੀਤ ਸਿੰਘ ਸਰਾਓ, ਮੈਡਮ ਸਰਬਜੀਤ ਕੌਰ, ਏਐਨਓ ਏਅਰ ਵਿੰਗ ਰਵਿੰਦਰ ਸਿੰਘ, ਸੀਤਲ ਚੰਦ ਅਤੇ ਹਿਤੇਸ਼ ਵਾਲੀਆ ਨੇ ਆਪਣਾ ਭਰਪੂਰ ਸਹਿਯੋਗ ਦਿੱਤਾ।