ਸੰਦੌੜ : ਸਿਵਲ ਸਰਜਨ ਮਾਲੇਰਕੋਟਲਾ ਡਾ.ਪ੍ਰਦੀਪ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜੀ ਐਸ ਭਿੰਡਰ ਦੀ ਅਗਵਾਈ ਵਿੱਚ ਮੁੱਢਲੇ ਸਿਹਤ ਕੇਂਦਰ ਸੰਦੌੜ, ਕਲਿਆਣ ਪੰਜਗਰਾਈਆਂ ਵਿਖੇ ਸਵੱਛਤਾ ਅਭਿਆਨ ਸ਼ੁਰੂ ਕੀਤਾ ਗਿਆ। ਇਸ ਤਹਿਤ ਹਸਪਤਾਲ ਦੇ ਖੇਤਰ ਵਿਚ ਸਪਰਿੰਗਡੇਲ ਦੀ ਮੱਦਦ ਨਾਲ ਨਦੀਨਾਂ ਦੀ ਸਫ਼ਾਈ ਕੀਤੀ ਗਈ। ਇਸਦੇ ਨਾਲ ਹੀ ਇਮਾਰਤ ਅੰਦਰ ਮਰੀਜਾਂ ਨੂੰ ਸਾਫ਼ ਸੁਥਰਾ ਵਾਤਾਵਰਣ ਮਿਲੇ ਇਸ ਲਈ ਸਾਫ਼ ਸਫ਼ਾਈ ਕਰਵਾਈ ਗਈ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜੀ ਐਸ ਭਿੰਡਰ ਐਸ਼ ਈ ਗੁਲਜ਼ਾਰ ਖਾਨ ਨੇ ਮੱਖਣ ਸਿੰਘ, ਚਮਕੌਰ ਸਿੰਘ, ਦੱਸਿਆ ਕਿ ਕੋਈ ਵੀ ਵਿਅਕਤੀ ਸਿਹਤਮੰਦ ਉਦੋਂ ਹੀ ਮਹਿਸੂਸ ਕਰਦਾ ਹੈ ਜਦੋਂ ਉਸਦਾ ਚੌਗਿਰਦਾ ਖੂਬਸੂਰਤ ਹੋਵੇ। ਇਸ ਲਈ ਹਸਪਤਾਲ ਦਾ ਸਾਫ ਸੁਥਰਾ ਹੋਣਾ ਮਰੀਜ਼ ਦੇ ਇਲਾਜ਼ ਵਿਚ ਬਹੁਤ ਸਹਾਇਕ ਹੁੰਦਾ ਹੈ। ਉਹਨਾਂ ਕਿਹਾ ਸਾਫ਼ ਸਫ਼ਾਈ ਹੋਣ ਨਾਲ ਕਈ ਬੀਮਾਰੀਆਂ ਅਤੇ ਘਾਤਕ ਬਿਮਾਰੀਆਂ ਦੇਣ ਵਾਲੇ ਕੀਟ ਪਤੰਗਿਆਂ ਜਿਵੇਂ ਕਿ ਮੱਛਰ - ਮੱਖੀ ਤੋਂ ਵੀ ਬਚਾਅ ਜਾ ਸਕਦਾ ਹੈ ਇਸ ਲਈ ਡਾਕਟਰ ਦੀ ਟੀਮ ਨੇ ਦੱਸਿਆ ਕਿ ਆਪਣੇ ਆਲੇ ਦੁਆਲੇ ਸਮੇਤ ਇਮਾਰਤ ਦੇ ਅੰਦਰ ਸਾਫ਼ ਸਫ਼ਾਈ ਦਾ ਪੂਰਾ ਖ਼ਿਆਲ ਰੱਖਣਾ ਚਾਹੀਦਾ ਹੈ। ਇਸ ਮੌਕੇ ਮੀਡੀਆ ਤਰਸੇਮ ਸਿੰਘ ਕਲਿਆਣੀ ਆਦਿ ਕਰਮਚਾਰੀ ਮਾਜੂਦ ਸਨ ।