ਮਾਲੇਰਕੋਟਲਾ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਦੇ ਘਰਾਂ ਤਕ ਪੁਜੀ ਹੈ। ਹਲਕਾ ਅਮਰਗੜ੍ਹ ਦੇ ਪਿਡ ਸਰੋਦ ਵਿਖੇ ਡਿਪਟੀ ਕਮਿਸ਼ਨਰ ਡਾ ਪਲਵੀ ਦੀ ਅਗਵਾਈ ਹੇਠ *ਆਪ ਦੀ ਸਰਕਾਰ ਆਪ ਦੇ ਦੁਆਰ* ਤਹਿਤ ਲਗਾਏ ਜਨ ਸੁਵਿਧਾ ਕੈਂਪ ਦਾ ਜਾਇਜ਼ਾ ਲੈਣ ਮੌਕੇ ਐਸ.ਡੀ.ਐਮ.ਮਾਲੇਰਕੋਟਲਾ ਸ੍ਰੀਮਤੀ ਅਪਰਨਾ ਐਮ.ਬੀ. ਨੇ ਪ੍ਰਸਾਸਨਿਕ ਅਧਿਕਾਰੀਆਂ ਨਾਲ ਲੋਕਾਂ ਦੀਆਂ ਨਿਜੀ/ਸਾਂਝੀਆਂ ਸਮਸਿਆਵਾਂ ਸੁਣੀਆਂ। ਇਸ ਮੌਕੇ ਐਸ.ਡੀ.ਐਮ.ਮਾਲੇਰਕੋਟਲਾ ਅਤੇ ਵਿਧਾਇਕ ਅਮਰਗੜ੍ਹ ਸ੍ਰੀ ਜਸਵਤ ਸਿਘ ਗਜਣਮਾਜਰਾ ਦੀ ਧਰਮ ਪਤਨੀ ਸ੍ਰੀਮਤੀ ਪਰਮਿਦਰ ਕੌਰ ਮਡੇਰ ਨੇ ਪਿਡ ਵਿਚ ਰਸਮੀ ਤੌਰ ਤੇ ਪੌਦਾ ਲਗਾ ਕੇ ਰੁਖ ਲਗਾਉਂਣ ਦੀ ਮੁਹਿਮ ਦਾ ਅਗਾਜ ਵੀ ਕੀਤਾ। ਇਸ ਮੌਕੇ ਤਹਿਸੀਲਦਾਰ ਸ੍ਰੀ ਜਗਦੀਪ ਇਦਰ ਸਿਘ ਸੋਢੀ ਵੀ ਮੌਜੂਦ ਸਨ। ਐਸ.ਡੀ.ਐਮ. ਸ੍ਰੀਮਤੀ ਅਪਰਨਾ ਐਮ.ਬੀ ਨੇ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਵਿਸ਼ੇਸ਼ ਪਹਿਲਕਦਮੀ ਤਹਿਤ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਖ਼ੁਦ ਚਲਕੇ ਲੋਕਾਂ ਦੇ ਘਰਾਂ ਦੇ ਨੇੜੇ ਪੁਜਦੇ ਹਨ ਅਤੇ ਸਰਕਾਰੀ ਸਕੀਮਾਂ ਦਾ ਲਾਭ ਮੌਕੇ 'ਤੇ ਹੀ ਲਾਭਪਾਤਰੀਆਂ ਨੂੰ ਦਿਤਾ ਜਾ ਰਿਹਾ ਹੈ। ਇਸ ਮੌਕੇ ਪਿਡ ਨਿਵਾਸੀਆਂ ਨੇ ਪੰਜਾਬ ਸਰਕਾਰ ਵਲੋਂ *ਆਪ ਦੀ ਸਰਕਾਰ ਆਪ ਦੇ ਦੁਆਰ* ਤਹਿਤ ਜਨ ਸੁਣਵਾਈ ਕੈਂਪ ਦੇ ਇਸ ਉਪਰਾਲੇ ਦੀ ਸਲਾਘਾ ਕਰਦਿਆ ਧਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਕਮਾਂ ਲਈ ਹੁਣ ਦੂਰ ਸ਼ਹਿਰ ਵਿਚ ਨਹੀਂ ਜਾਣਾ ਪੈਂਦਾ ਤੇ ਉਨ੍ਹਾਂ ਦੇ ਜਰੂਰੀ ਪ੍ਰਸ਼ਾਸਨਿਕ ਕਮ ਪਿਡ ਵਿਚ ਹੀ ਅਜਿਹੇ ਕੈਂਪਾਂ ਜਰੀਏ ਹੋ ਜਾਂਦੇ ਹਨ। ਸ੍ਰੀਮਤੀ ਪਰਮਿਦਰ ਕੌਰ ਮਢੇਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ *ਸਰਕਾਰ ਤੁਹਾਡੇ ਦੁਆਰ* ਦੀ ਨਿਵੇਕਲੀ ਪਹਿਲਕਦਮੀ ਤਹਿਤ ਜ਼ਿਲ੍ਹੇ ਦੇ ਪਿਡਾਂ ਵਿਚ ਆਮ ਲੋਕਾਂ ਦੀ ਸਹੂਲਤ ਲਈ ਲਗਾਤਾਰ ਜਨ ਸੁਣਵਾਈ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਆਪਣੇ ਰੋਜਮਰ੍ਹਾਂ ਦੇ ਨਿਜੀ ਕਮ ਕਰਵਾਉਣ ਵਿਚ ਦਿਕਤ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਦੇ ਘਰਾਂ ਤਕ ਪੁਜੀ ਹੈ। ਸਾਨੂੰ ਸਾਰਿਆਂ ਨੂੰ ਇਨ੍ਹਾਂ ਸੁਣਵਾਈ ਕੈਂਪਾਂ ਦਾ ਵਧ ਤੋਂ ਵਧ ਲਾਹਾ ਲੈਣਾ ਚਾਹੀਦਾ ਹੈ। ਇਸ ਮੌਕੇ ਪੁਲਿਸ ਵਿਭਾਗ,ਪੀ.ਐਸ.ਪੀ.ਸੀ.ਐਲ,ਪੰਜਾਬ ਪ੍ਰਦੂਸ਼ਣ ਬੋਰਡ,ਪਚਾਇਤੀ ਰਾਜ, ਸਿਹਤ ਵਿਭਾਗ, ਖ਼ੁਰਾਕ ਤੇ ਸਿਵਲ ਸਪਲਾਈ ,ਜਲ ਸਪਲਾਈ ਅਤੇ ਸੈਨੀਟੇਸ਼ਨ,ਮਡੀ ਬੋਰਡ,ਖੇਤੀਬਾੜੀ,ਸਹਿਕਾਰਤਾ, ਮਾਲ ਵਿਭਾਗ,ਪੀ.ਡਬਲਿਊ.ਡੀ.,ਪਚਾਇਤੀ ਰਾਜ,ਪੀ.ਐਸ.ਪੀ.ਸੀ.ਐਲ ਆਦਿ ਵਿਭਾਗਾਂ ਤੋਂ ਇਲਾਵਾ ਹੋਰ ਵਿਭਾਗਾਂ ਨੇ ਸਮੂਲੀਅਤ ਕੀਤੀ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਮੁੜ ਅਪੀਲ ਕੀਤੀ ਕਿ ਉਹ ਜਨ ਸੁਣਵਾਈ ਕੈਂਪ ਦਾ ਵਧ ਤੋਂ ਵਧ ਲਾਭ ਉਠਾਉਣ ਨੂੰ ਯਕੀਨੀ ਬਣਾਉਣ।