ਮੋਹਾਲੀ : ਵਿਸ਼ਵ ਹੈਪੇਟਾਈਟਸ ਦਿਵਸ ਦੇ ਸਬੰਧ ਵਿੱਚ, ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਰੀ ਸਾਇੰਸਿਜ਼ (ਪੀ.ਆਈ.ਐਲ.ਬੀ.ਐਸ.), ਮੋਹਾਲੀ, (ਲਿਵਰ ਦੀ ਦੇਖਭਾਲ ਨੂੰ ਸਮਰਪਿਤ ਪਹਿਲੀ ਸੁਪਰ-ਸਪੈਸ਼ਲਿਟੀ ਸੰਸਥਾ), 27 ਜੁਲਾਈ, 2024 ਨੂੰ ਸਵੇਰੇ 9 ਵਜੇ ਸੰਸਥਾ ਦੇ ਓ.ਪੀ.ਡੀ. ਕੰਪਲੈਕਸ ਵਿੱਚ ਲਿਵਰ ਸਿਹਤ ਕੈਂਪ ਦਾ ਆਯੋਜਨ ਕਰੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਇਰੈਕਟਰ ਡਾ: ਵਰਿੰਦਰ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ ਫਾਈਬਰੋਸਕੈਨ, ਹੈਪੇਟਾਈਟਸ ਬੀ ਅਤੇ ਸੀ ਸਕਰੀਨਿੰਗ, ਅਲਟਰਾਸਾਊਂਡ ਪੇਟ ਅਤੇ ਹੈਪੇਟੋਲੋਜੀ ਸਬੰਧੀ ਸਲਾਹ-ਮਸ਼ਵਰੇ ਵਰਗੀਆਂ ਸੇਵਾਵਾਂ 1000 ਰੁਪਏ ਵਿੱਚ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ, ਇਸ ਮਹੱਤਵਪੂਰਨ ਦਿਨ ਨੂੰ ਮਨਾਉਣ ਲਈ, ਪੀ.ਆਈ.ਐਲ.ਬੀ.ਐਸ. 28 ਜੁਲਾਈ 2024 ਨੂੰ ਸਵੇਰੇ 6 ਵਜੇ ਸੁਖਨਾ ਝੀਲ ਵਿਖੇ ਇੱਕ ਵਾਕਾਥੌਨ ਆਯੋਜਿਤ ਕਰੇਗੀ, ਜਿਸਦਾ ਉਦੇਸ਼ ਹੈਪੇਟਾਈਟਸ, ਇਸਦੀ ਰੋਕਥਾਮ, ਅਤੇ ਛੇਤੀ ਨਿਦਾਨ ਅਤੇ ਇਲਾਜ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਇਸ ਸਾਲ ਦਾ ਵਿਸ਼ਾ ਹੈ " ਧਿਆਨ ਦਿਓ। ਟੈਸਟ ਕਰਵਾਓ, ਇਲਾਜ ਕਰਵਾਓ, ਟੀਕਾਕਰਣ ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ"। ਇਹ ਪਹਿਲਕਦਮੀ ਪੀ.ਆਈ.ਐਲ.ਬੀ.ਐਸ. ਦੀ ਲਿਵਰ ਦੀ ਸਿਹਤ ਨੂੰ ਉਤਸ਼ਾਹਿਤ ਕਰਨ ਅਤੇ ਮਹੱਤਵਪੂਰਨ ਸਿਹਤ ਚਰਚਾਵਾਂ ਵਿੱਚ ਸਮਾਜ ਨੂੰ ਸ਼ਾਮਲ ਕਰਨ ਦੀ ਵਚਨਬੱਧਤਾ ਨੂੰ ਸਮਰਪਿਤ ਹੋਣਗੇ।