ਮਾਲੇਰਕੋਟਲਾ : ਮਿਸ਼ਨ ਗਰੀਨ ਪੰਜਾਬ, ਮੁਹਿੰਮ ਤਹਿਤ ਐਸ.ਡੀ.ਐਮ ਮਾਲੇਰਕੋਟਲਾ ਵੱਲੋਂ ਆਪਣੇ ਦਫਤਰ ਵਿਖੇ ਪੌਦਾ ਲਗਾਕੇ ਸ਼ੁਰੂਆਤ ਕਰਦਿਆਂ ਇਸ ਮੁਹਿੰਮ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ।ਸ੍ਰੀਮਤੀ ਅਪਰਨਾ ਐਮ.ਬੀ.(ਆਈ.ਏ.ਐਸ). ਐਸ.ਡੀ.ਐਮ. ਮਾਲੇਰਕੋਟਲਾ ਵੱਲੋਂ ਐਸ.ਡੀ.ਐਮ. ਦਫਤਰ ਵਿੱਚ ਪੌਦਾ ਲਗਾਕੇ ਮਿਸ਼ਨ ਗਰੀਨ ਪੰਜਾਬ ਮੁਹਿੰਮ ਤਹਿਤ ਦਫਤਰ ਨੂੰ ਹਰਾ ਭਰਾ ਬਣਾਉਣ ਲਈ ਪੁਨਰਜੋਤ ਆਈ ਬੈਂਕ ਸੁਸਾਇਟੀ ਬ੍ਰਾਂਚ ਮਾਲੇਰਕੋਟਲਾ ਵੱਲੋਂ ਡਾਕਟਰ ਚਮਨਜੋਤ ਸਿੰਘ ਬੜਿੰਗ ਅਤੇ ਕੇਸ਼ਰ ਸਿੰਘ ਭੁੱਲਰ ਦੀ ਅਗਵਾਈ ਵਿੱਚ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸ੍ਰੀਮਤੀ ਅਪਰਨਾ ਐਮ.ਬੀ.(ਆਈ.ਏ.ਐਸ) ਨੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਦੀ ਸੁਰੱਖਿਆ ਅਤੇ ਚੰਗੀ ਸਿਹਤ ਲਈ ਪੌਦੇ ਲਗਾਉਣਾ ਜਰੂਰੀ ਹੈ ਅਤੇ ਪੁਨਰਜੋਤ ਆਈ ਬੈਂਕ ਸੁਸਾਇਟੀ ਬ੍ਰਾਂਚ ਮਾਲੇਰਕੋਟਲਾ ਦੀ ਸੰਸਥਾ ਦੇ ਯਤਨਾ ਦੀ ਪ੍ਰਸੰਸ਼ਾ ਕਰਦੇ ਹੋਏ ਕਿਹਾ ਕਿ ਵਾਤਾਵਰਨ ਦੀ ਸੰਭਾਲ ਲਈ ਹੀ ਨਹੀਂ ਬਲਕਿ ਉਨ੍ਹਾਂ ਦੁਆਰਾ ਅੱਖਾਂ ਦਾਨ ਅਤੇ ਖੂਨ ਦਾਨ ਖੇਤਰ ਵਿੱਚ ਨਿਭਾਈ ਜਾ ਰਹੀ ਸੇਵਾ ਅਮੁੱਲ ਹੈ। ਇਸ ਤੋਂ ਇਲਾਵਾ ਡਾ: ਚਮਨਜੋਤ ਸਿੰਘ ਬੜਿੰਗ ਨੇ ਕਿਹਾ ਕਿ ਉਕਤ ਮੁਹਿੰਮ ਅੱਖਾਂ ਦਾਨੀ ਅਤੇ ਸਰੀਰ ਦਾਨੀਆਂ ਨੂੰ ਸਮਰਪਿਤ ਹੈ। ਜਿਸ ਦੇ ਤਹਿਤ ਸਰਕਾਰੀ ਦਫਤਰਾਂ ਅਤੇ ਹੋਰ ਸਥਾਨਾਂ ਤੇ ਪੌਦੇ ਲਗਾਏ ਜਾਣਗੇ। ਇਸ ਮੌਕੇ ਪੀ.ਐਸ.ਓ. ਕੁਲਬੀਰ ਸਿੰਘ ਅਤੇ ਨਾਇਬ ਸਿੰਘ ਵੀ ਹਾਜਰ ਸਨ।ਇਸ ਮੌਕੇ ਦਫਤਰ ਐਸ.ਡੀ.ਐਮ., ਮਾਲੇਰਕੋਟਲਾ ਦਾ ਦਫਤਰੀ ਸਟਾਫ ਬਲਵੀਰ ਸਿੰਘ ਸੁਪਰਡੰਟ ਗ੍ਰੇਡ-2, ਗੁਰਵਿੰਦਰ ਸਿੰਘ ਰੀਡਰ, ਕਰਮਜੀਤ ਸਿੰਘ ਜੂਨੀਅਰ ਸਹਾਇਕ, ਅੰਮ੍ਰਿਤਪਾਲ ਸਿੰਘ ਕਲਰਕ, ਹਰਮਨਦੀਪ ਸਿੰਘ, ਕਪਿਲ ਕੁਮਾਰ, ਹਰਵਿੰਦਰ ਸਿੰਘ, ਕੁਲਵੀਰ ਸਿੰਘ, ਪ੍ਰਦੀਪ ਸਿੰਘ, ਸ੍ਰੀਮਤੀ ਜਸਵੀਰ ਕੌਰ ਸਟੈਨੋ ਅਤੇ ਸ੍ਰੀਮਤੀ ਪ੍ਰਿਯੰਕਾ ਰਾਣੀ ਕਲਰਕ ਹਾਜਰ ਸਨ।