ਐਫ਼.ਐਸ.ਡੀ.ਏ. ਵਲੋਂ ਮਸ਼ਹੂਰ ਕੰਪਨੀਆਂ ਦੇ ਉਤਪਾਦਾਂ ਦੀ ਕੀਤੀ ਜਾਂਚ
ਕਾਨਪੁਰ : ਯੂ.ਪੀ. ਫ਼ੂਡ ਸੇਫ਼ਟੀ ਐਂਡ ਡਰੱਗ ਐਡਮਨਿਸਟ੍ਰੇਸ਼ਨ ਦਾ ਕਹਿਣਾ ਹੈ ਕਿ ਕੰਪਨੀਆਂ ਦੇ ਕਈ ਉਤਪਾਦ ਖ਼ਾਣਯੋਗ ਨਹੀਂ ਹਨ। ਗੋਲਡੀ, ਅਸ਼ੋਕ, ਭੋਲਾ ਵੈਜੀਟੇਬਲ ਸਪਾਈਸ ਸਣੇ 16 ਹੋਰ ਨਾਮੀ ਕੰਪਨੀਆਂ ਹਨ ਜਿਨ੍ਹਾਂ ਦੇ ਨਮੂਨੇ ਟੈਸਟਿੰਗ ਵਿੱਚ ਫ਼ੇਲ੍ਹ ਸਾਬਤ ਹੋਏ ਹਨ। ਐਫ਼ਐਸਡੀਏ ਦੇ ਅਧਿਕਾਰੀਆਂ ਨੇ ਮਈ ਵਿੱਚ ਕਾਨਪੁਰ ਦੀਆਂ 16 ਕੰਪਨੀਆਂ ਦੇ ਵੱਖ ਵੱਖ ਮਸਾਲਿਆਂ ਦੇ 35 ਉਤਪਾਦਾਂ ਦੇ ਨਮੂਨੇ ਲੈ ਕੇ ਜਾਂਚ ਲਈ ਆਗਰਾ ਭੇਜੇ ਸਨ ਜਿਨ੍ਹਾਂ ਵਿਚੋਂ 35 ਨਮੂਨੇ ਫ਼ੇਲ੍ਹ ਸਾਬਤ ਹੋਏ ਹਨ। ਐਫ਼.ਐਸ.ਡੀ.ਏ. ਮੁਤਾਬਿਕ ਮਸਾਲਿਆਂ ਵਿੱਚ ਕੀਟਨਾਸ਼ਕ ਦੀ ਵਰਤੋਂ ਵਧੇਰੇ ਕੀਤੀ ਗਈ ਹੈ ਅਤੇ ਕਈਆਂ ਵਿੱਚ ਤਾਂ ਕੀੜੇ ਵੀ ਮਿਲੇ ਹਨ। ਐਫ਼.ਐਸ.ਡੀ.ਏ. ਇਨ੍ਹਾਂ ਕੰਪਨੀਆਂ ਦੇ ਉਤਪਾਦਾਂ ਦੀ ਵਿਕਰੀ ਕਰਨ ’ਤੇ ਪਾਬੰਦੀ ਲਗਾਈ ਹੈ। ਗੋਲਡੀ ਮਸਾਲਾ ਕੰਪਨੀਆਂ ਦੀ ਮਸ਼ਹੂਰ ਅਭਿਨੇਤਾ ਸਲਮਾਨ ਖ਼ਾਨ ਕਰਦੇ ਹਨ। ਅਸ਼ੋਕ ਸਪਾਈਸਜ਼ ਦੀਆਂ ਦੋ ਕੰਪਨੀਆਂ ਦੇ ਉਤਪਾਦਾਂ ਵਿੱਚ ਵੀ ਕਮੀਆਂ ਮਿਲੀਆਂ ਹਨ। ਧਨੀਆ ਪਾਊਡਰ, ਗਰਮ ਮਸਾਲਾ ਅਤੇ ਮਟਰ ਪਨੀਰ ਮਸਾਲਾ ਖ਼ਾਣਯੋਗ ਨਹੀਂ ਹਨ। ਭੋਲਾ ਮਸਾਲਾ ਉਤਪਾਦਾਂ ਦੀ ਵਿਕਰੀ ’ਤੇ ਪਾਬੰਦੀ ਲਗਾਈ ਗਈ ਹੈ। ਇਸ ਤੋਂ ਇਲਾਵਾ 14 ਹੋਰ ਕੰਪਨੀਆਂ ਅਜਿਹੀਆਂ ਹਨ ਜਿਨ੍ਹਾਂ ਦੇ ਉਤਪਾਦਾਂ ਦੀ ਵਿਕਰੀ ਸਥਾਨਕ ਪੱਧਰ ’ਤੇ ਹੁੰਦੀ ਹੈ ਇਨ੍ਹਾਂ ਕੰਪਨੀਆਂ ਦੇ ਉਤਪਾਦਾਂ ਵਿੱਚ ਵੀ ਹਾਨੀਕਾਰਕ ਪਦਾਰਥ ਮਿਲੇ ਹਨ। ਫ਼ੂਡ ਐਂਡ ਡਰੱਗ ਵਿਭਾਗ ਵੱਲੋਂ ਮਈ ਮਹੀਨੇ ਵਿੱਚ ਮਸਾਲਾ ਫ਼ੈਕਟਰੀਆਂ ਦੀ ਜਾਂਚ ਕੀਤੀ ਗਈ ਸੀ ਜਿਸ ਵਿਚੋਂ ਐਮਡੀਐਚ ਅਤੇ ਐਵਰੈਸਟ ਮਸਾਲੇ ਦੇ ਨਮੂਨੇ ਵੀ ਫ਼ੇਲ੍ਹ ਹੋਏ ਹਨ ਜਿਨ੍ਹਾਂ ਵਿਚ ਕੀਟਨਾਸ਼ਕ ਮਿਲੇ ਹਨ। ਵਿਭਾਗ ਵੱਲੋਂ ਕੰਪਨੀਆਂ ਨੂੰ ਨੋਟਿਸ ਭੇਜੇ ਗਏ ਹਨ ਅਤੇ ਜਵਾਬ ਮੰਗਿਆ ਗਿਆ ਹੈ। ਵਿਭਾਗ ਅਨੁਸਾਰ ਜੇਕਰ ਜਵਾਬ ਤਸੱਲੀਬਖ਼ਸ਼ ਨਾ ਹੋਇਆ ਤਾਂ ਕੰਪਨੀਆਂ ਉਪਰ ਸਖ਼ਤ ਕਾਰਵਾਈ ਆਰੰਭੀ ਜਾਵੇਗੀ।