ਸਰਕਾਰ ਵੱਲੋਂ ਸਿਵਲ ਹਸਪਤਾਲ ਨੂੰ ਦਿੱਤੇ ਜਾਣ ਵਾਲੇ ਫੰਡ ਤੋਂ ਹੋਵੇਗਾ ਉਨ੍ਹਾਂ ਟੇਸਟਾਂ ਦਾ ਭੁਗਤਾਨ
ਸੂਬੇ ਦੇ ਲੱਖਾਂ ਲੋਕਾਂ ਨੂੰ ਮਿਲੇਗਾ ਵੱਡਾ ਫਾਇਦਾ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਸੂਬੇ ਦੇ ਗਰੀਬ ਲੋਕਾਂ ਦੀ ਸਿਹਤ ਸਹੂਲਤਾਂ ਵਧਾਉਣ ਦੀ ਦਿਸ਼ਾ ਵਿਚ ਇਕ ਹੋਰ ਜਨ ਹਿਤੇਸ਼ੀ ਵੱਡਾ ਫੈਸਲਾ ਕੀਤਾ ਹੈ। ਹੁਣ ਗਰੀਬ ਲੋਕ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਪ੍ਰਾਈਵੇਟ ਲੈਬਸ ਵਿਚ ਵੀ ਮੈਡੀਕਲ ਟੇਸਟ ਮੁਫਤ ਕਰਵਾ ਸਕਣਗੇ। ਸਰਕਾਰ ਦੇ ਇਸ ਫੈਸਲੇ ਨਾਲ ਸੂਬੇ ਦੇ ਲੱਖਾਂ ਲੋਕਾਂ ਨੂੰ ਵੱਡਾ ਲਾਭ ਮਿਲੇਗਾ।
ਇਕ ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਰਕਾਰ ਦੀ ਜਾਣਕਾਰੀ ਵਿਚ ਆਇਆ ਹੈ ਕਿ ਸਿਵਲ ਹਸਪਤਾਲਾਂ ਵਿਚ ਉਪਚਾਰ ਲਈ ਆਉਣ ਵਾਲੇ ਗਰੀਬ ਮੀਰਜਾਂ ਨੂੰ ਕਈ ਵਾਰ ਵੱਖ-ਵੱਖ ਕਾਰਨਾਂ ਨਾਲ ਡਾਇਗਨੋਸਟਿਕ ਸੇਵਾਵਾਂ ਨਹੀਂ ਮਿਲ ਪਾਉਂਦੀ। ਇਸ ਲਈ ਵਿਭਾਗ ਵੱਲੋਂ ਸਾਰੇ ਸੀਐਮਓ ਨੁੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਜਿਲ੍ਹੇ ਵਿਚ ਉਪਲੱਬਧ ਮੌਜੂਦਾ ਸਰੋਤਾਂ ਨੂੰ ਯੁਕਤਸੰਗਤ ਬਣਾਇਆ ਜਾਵੇ ਅਤੇ ਜਰੂਰਤ ਪੈਣ 'ਤੇ ਸਥਾਨਕ ਨਿਜੀ ਲੈਬਸ ਅਤੇ ਰੇਡਿਓਲਾਜੀਕਲ ਕੇਂਦਰਾਂ ਨੂੰ ੲੰਪੇਨਲਡ ਕੀਤਾ ਜਾਵੇ, ਤਾਂ ਜੋ ਸਾਰੇ ਲਾਭਕਾਰਾਂ ਨੂੰ ਡਾਇਗਨੋਸਟਿਕ ਸੇਵਾਵਾਂ ਉਪਲਬਧ ਹੋ ਸਕਣ।
ਉਨ੍ਹਾਂ ਨੇ ਦਸਿਆ ਕਿ ਹੁਣ ਲਾਭਕਾਰ ਸਰਕਾਰੀ ਡਾਕਟਰ/ਸੀਐਮਓ ਦੇ ਪ੍ਰਿਸਕ੍ਰਿਪਸ਼ਨ 'ਤੇ ੲੰਪੇਨਲਡ ਲੈਬ 'ਤੇ ਟੇਸਟ ਕਰਾ ਸਕਣਗੇ। ਸਰਕਾਰ ਵੱਲੋਂ ਸਿਵਲ ਹਸਪਤਾਲ ਨੂੰ ਦਿੱਤੇ ਜਾਣ ਵਾਲੇ ਫੰਡ ਤੋਂ ਉਨ੍ਹਾਂ ਟੇਸਟ ਦਾ ਭੁਗਤਾਨ ਕੀਤਾ ਜਾਵੇਗਾ।