ਚੰਡੀਗੜ੍ਹ : ਹਰਿਆਣਾ ਵਿਚ ਮੁੱਖ ਸਕੱਤਰ ਡਾ. ਟੀਵੀਐਸਐਨ ਪ੍ਰਸਾਦ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣ ਪ੍ਰਕ੍ਰਿਆ ਯਕੀਨੀ ਕਰਨ ਲਈ ਵਿਆਪਕ ਕਦਮ ਚੁੱਕੇ ਹਨ। ਇਕ ਇੰਟਟ-ਸਟੇਟ ਤਾਲਮੇਲ ਮੀਟਿੰਗ ਵਿਚ ਹਿੱਸਾ ਲੈਣ ਬਾਅਦ ਡਾ. ਪ੍ਰਸਾਦ ਨੇ ਦਸਿਆ ਕਿ ਪੂਰੇ ਸੂਬੇ ਵਿਚ 341 ਫਲਾਇੰਗ ਸਕੁਆਡ ਅਤੇ 125 ਸਥੇਟਿਕ ਨਿਗਰਾਨੀ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ, ਜੋ ਹੋਰ ਸੂਬਿਆਂ ਦੇ ਬੋਡਰ ਨਾਲ ਜੁੜੇ ਜਿਲ੍ਹਿਆਂ ਦੀ ਨਿਗਰਾਨੀ ਕਰਣਗੀਆਂ। ਇਸ ਤੋਂ ਇਲਾਵਾ, ਸੀਮਾ ਪਾਰ ਆਵਾਜਾਈ ਦੀ ਨਿਗਰਾਨੀ ਲਈ 124 ਇੰਟਰ-ਸਟੇਟ ਨਾਕੇ ਲਗਾਏ ਗਏ ਹਨ। ਇਸ ਦੇ ਨਾਲ ਹੀ, ਸ਼ਰਾਬ, ਨਸ਼ੀਲੇ ਪਦਾਰਥ ਅਤੇ ਹੋਰ ਅਵੈਧ ਸਮਾਲ ਦੀ ਆਵਾਜਾਈ ਨੂੰ ਕੰਟਰੋਲ ਕਰਨ ਲਈ ਵੀ 90 ਇੰਟਰ-ਸਟੇਟ ਨਾਕੇ ਸਥਾਪਿਤ ਕੀਤੇ ਗਏ ਹਨ।
ਡਾ. ਪ੍ਰਸਾਦ ਨੇ ਦਸਿਆ ਕਿ ਚੋਣ ਦਾ ਐਲਾਨ ਦੇ ਬਾਅਦ, ਹਰਿਆਣਾ ਪੁਲਿਸ ਨੇ 96 ਬਿਨ੍ਹਾਂ ਲਾਇਸੈਂਸ ਵਾਲੇ ਹਥਿਆਰ ਅਤੇ 113 ਕਾਰਤੂਸ ਜਬਤ ਕੀਤੇ ਹਨ। ਇਕੱਲੇ ਸਾਲ 2024 ਵਿਚ ਕੁੱਲ 1,795 ਬਿਨ੍ਹਾਂ ਲਾਇਸੈਂਸ ਵਾਲੇ ਹਥਿਆਰ ਅਤੇ 2,383 ਕਾਰਤੂਸ ਜਬਤ ਕੀਤੇ ਗਏ ਹਨ। ਉਨ੍ਹਾਂ ਨੇ ਦਸਿਆ ਕਿ ਇਸ ਸਮੇਂ ਦੌਰਾਨ 176 ਐਲਾਨ ਅਪਰਾਧੀ, 129 ਬੇਲ ਜੰਪਰ ਅਤੇ 1 ਪੈਰੋਲ ਜੰਪਰ ਨੂੰ ਗਿਰਫਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ, 24 ਫਰਾਰ ਵਿਅਕਤੀ, 9 ਮੋਸਟੇ ਵਾਂਟੇਡ ਅਪਰਾਧੀ ਅਤੇ 210 ਸਰਗਰਮ ਵਾਰੰਟ ਵਾਲੇ ਵਿਅਕਤੀਆਂ ਨੁੰ ਗਿਰਫਤਾਰ ਕੀਤਾ ਗਿਆ ਹੈ।
ਮੁੱਖ ਸਕੱਤਰ ਨੇ ਡਰੱਗ ਤਸਕਰਾਂ ਅਤੇ ਸ਼ਰਾਬ ਅਪਰਾਧੀਆਂ ਦੇ ਖਿਲਾਫ ਕੀਤੀ ਗਈ ਕਾਰਵਾਈ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪੀਆਈਟੀ ਐਨਡੀਪੀਐਸ ਐਕਟ, 1988 ਤਹਿਤ, ਸਾਲ 2023 ਵਿਚ 51 ਆਦਤਨ ਡਰੱਗ ਤਸਕਰਾਂ ਨੂੰ ਹਿਰਾਸਤ ਵਿਚ ਲਿਆ ਗਿਆ ਅਤੇ ਸਾਲ 2024 ਵਿਚ ਹੁਣ ਤਕ 10 ਨੁੰ ਚਿਰਾਸਤ ਵਿਚ ਲਿਆ ਗਿਆ ਹੈ।
ਐਨਡੀਪੀਐਸ ਐਕਟ 1985 ਤਹਿਤ 104 ਡਰੱਗ ਤਸਕਰਾਂ ਦੀ 48.64 ਕਰੋੜ ਰੁਪਏ ਮੁੱਲ ਦੀ ਸੰਪਤੀਆਂ ਜਬਤ ਕੀਤੀ ਗਈਆਂ ਹਨ। ਇਸ ਤੋਂ ਇਲਾਵਾ, ਸਾਲ 2024 ਵਿਚ ਐਨਡੀਪੀਐਸ ਦੇ 2,214 ਮਾਮਲੇ ਦਰਜ ਕੀਤੇ ਗਏ ਹਨ ਜਿਸ ਦੇ ਨਤੀਜੇ ਵਜੋ 3,151 ਡਰੱਗ ਤਸਕਰਾਂ ਨੂੰ ਗਿਰਫਤਾਰ ਕੀਤਾ ਗਿਆ ਹੈ।
ਜਨਵਰੀ, 2024 ਤੋਂ ਹੁਣ ਤਕ ਆਬਕਾਰੀ ਐਕਟ ਤਹਿਤ ਕੁੱਲ 6,629 ਐਫਆਈਆਰ ਦਰਜ ਕੀਤੀ ਗਈਆਂ ਹਨ, ਜਿਸ ਦੇ ਨਤੀਜੇਵਜੋ 7,649 ਗਿਰਫਤਾਰੀਆਂ ਹੋਈਆਂ ਹਨ। ਇਸ ਤੋਂ ਇਲਾਵਾ, ਵੱਡੀ ਗਿਣਤੀ ਵਿਚ ਅਵੈਧ ਸ਼ਰਾਬ ਵੀ ਜਬਤ ਕਰਨ ਦੇ ਨਾਲ-ਨਾਲ ਸ਼ਰਾਬ ਦੀ 55 ਅਵੈਧ ਭੱਟੀਆਂ ਨੂੰ ਵੀ ਨਸ਼ਟ ਕੀਤਾ ਗਿਆ ਹੈ।
ਮੀਟਿੰਗ ਵਿਚ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਪੁਲਿਸ ਡਾਇਰੈਕਟਰ ਜਨਰਲ ਸ਼ਤਰੂਜੀਤ ਕਪੂਰ, ਸੀਆਈਡੀ ਦੇ ਵਧੀਕ ਪੁਲਿਸ ਡਾਇਰੈਕਟਰ ਜਨਰਲ ਆਲੋਕ ਮਿੱਤਲ , ਆਬਾਕਰੀ ਅਤੇ ਕਰਾਧਾਨ ਕਮਿਸ਼ਨਰ ਅਸ਼ੋਕ ਮੀਣਾ ਅਤੇ ਪੁਲਿਸ, ਟ੍ਰਾਂਸਪੋਰਟ ਅਤੇ ਆਬਕਾਰੀ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ।