ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ ਹਰਿਆਣਾ ਵਿਧਾਨਸਭਾ ਦੇ ਆਮ ਚੋਣ ਨੂੰ ਲੈ ਕੇ ਸਾਰੇ ਜਿਲ੍ਹਾ ਚੋਣ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸਵੀਪ ਪ੍ਰੋਗ੍ਰਾਮ ਤਹਿਤ ਵੋਟਰਾਂ ਨੂੰ ਵੋਟ ਪਾਉਣ ਲਈ ਹੋਰ ਵੱਧ ਜਾਗਰੁਕ ਕਰਨ ਦਾ ਕੰਮ ਕਰਨ।
ਸ੍ਰੀ ਪੰਕਜ ਅਗਰਵਾਲ ਅੱਜ ਚੰਡੀਗੜ੍ਹ ਵਿਚ ਸਾਰੇ ਜਿਲ੍ਹਾ ਚੋਣ ਅਧਿਕਾਰੀਆਂ ਦੇ ਨਾਲ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਵਿਧਾਨਸਭਾ ਚੋਣ ਨੂੰ ਲੈ ਕੇ ਸਮੀਖਿਆ ਮੀਟਿੰਗ ਕਰ ਰਹੇ ਸਨ।
ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਨਾਮਜਦਗੀ ਦੇ ਸਮੇਂ ਰਿਟਰਨਿੰਗ ਅਧਿਕਾਰੀ ਦੇ ਕੋਲ ਵੋਟਰ ਲਿਸਟ ਹੋਣੀ ਚਾਹੀਦੀ ਹੈ, ਕਿਉਂਕਿ ਰਿਟਰਨਿੰਗ ਅਧਿਕਾਰੀ ਵੱਲੋਂ ਸੱਭ ਤੋਂ ਪਹਿਲਾਂ ਉਮੀਦਵਾਰ/ਪ੍ਰਸਤਾਵਕ ਦੀ ਵੋਟ ਨੂੰ ਚੈਕ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ, ਸਾਰੇ ਜਿਲ੍ਹਾ ਚੋਣ ਅਧਿਕਾਰੀ ਆਪਣੇ-ਆਪਣੇ ਜਿਲ੍ਹਿਆਂ ਦੀ ਜਿਲ੍ਹਾ ਚੋਣ ਪ੍ਰਬੰਧਨ ਯੋੋਜਨਾ ਤੇ ਜਿਲ੍ਹਾ ਚੋਣ ਕੰਮਿਉਨੀਕੇਸ਼ਨ ਯੋਜਨਾ ਤਿਆਰ ਕਰ ਇਸ ਨੁੰ ਮੁੱਖ ਚੋਣ ਦਫਤਰ ਵਿਚ ਪਹੁੰਚਾਉਣਾ ਯਕੀਨੀ ਕਰਨ।
ਸ੍ਰੀ ਪੰਕਜ ਅਗਰਵਾਲ ਨੇ ਕਿਹਾ ਕਿ ਚੋਣ ਵਿਚ ਵੱਧ ਤੋਂ ਵੱਧ ਵੋਟਿੰਗ ਲਈ ਸਵੀਪ ਗਤੀਵਿਧੀਆਂ ਸਾਰੇ ਜਿਲ੍ਹਾ ਪੱਧਰ, ਵਿਧਾਨਸਭਾ ਖੇਤਰਾਂ ਤਕ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਦਸਿਆ ਕਿ ਲੋਕਸਭਾ ਚੋਣ 2024 ਦੌਰਾਨ ਜਿਨ੍ਹਾਂ ਪੋਲਿੰਗ ਸਟੇਸ਼ਨਾਂ 'ਤੇ ਚੋਣ ਘੱਟ ਹੋਇਆ ਸੀ ਉੱਥੇ ਸਵੀਪ ਗਤੀਵਿਧੀਆਂ ਵੱਧ ਕੀਤੀਆਂ ਜਾਣ, ਤਾਂ ਜੋ ਇੰਨ੍ਹਾਂ ਚੋਣ ਕੇਂਦਰਾਂ 'ਤੇ ਚੋਣ ਫੀਸਦੀ ਵੱਧ ਸਕੇ।
ਉਨ੍ਹਾਂ ਨੇ ਕਿਹਾ ਕਿ ਦਿਵਆਂਗ ਤੇ 85 ਸਾਲ ਤੋਂ ਵੱਧ ਦੇ ਵੋਟਰਾਂ ਦੇ ਘਰ ਤੋਂ ਵੋਟ ਪਾਉਣ ਦਾ ਵਿਕਲਪ ਲੈਣ ਲਈ ਫਾਰਮ 12-ਡੀ ਅਜਿਹੇ ਵੋਟਰਾਂ ਦੇ ਘਰ ਤੋਂ ਸਮੇਂ 'ਤੇ ਬੀਐਲਓ ਰਾਹੀਂ ਇਕੱਠਾ ਕਰਨ। ਇਸ ਕੰਮ ਵਿਚ ਕਿਸੇ ਵੀ ਤਰ੍ਹਾ ਦੀ ਲਾਪ੍ਰਵਾਹੀ ਨਾ ਵਰਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਨਵੇਂ ਵੋਟ ਬਨਵਾਉਣ ਲਈ 2 ਸਤੰਬਰ ਤਕ ਪ੍ਰਾਪਤ ਫਾਰਮ 6 ਤੇ ਫਾਰਮ 8 ਨੂੰ ਪੈਂਡਿੰਗ ਨਾ ਰੱਖਣ ਅਤੇ ਨਿਯਮ ਅਨੁਸਾਰ ਕਾਰਵਾਈ ਕੀਤੀ ਜਾਵੇ। ਇਸ 'ਤੇ ਨਾਮਜਦਗੀ ਦੇ ਆਖੀਰੀ ਦਿਨ ਯਾਨੀ 12 ਸਤੰਬਰ ਤਕ ਫੈਸਲਾ ਕਰ ਲਿਆ ਜਾਵੇ। ਤਾਂ ਜੋ ਕੋਈ ਵੀ ਯੋਗ ਵਿਅਕਤੀ ਵੋਟ ਦੇ ਅਧਿਕਾਰ ਤੋਂ ਵਾਂਝਾਂ ਨਾ ਰਹੇ।
ਉਨ੍ਹਾਂ ਨੇ ਕਿਹਾ ਕਿ ਫੈਸਲੇ ਬਾਅਦ ਜਿਨ੍ਹਾਂ ਵੋਟਰਾਂ ਦਾ ਨਾਂਅ ਪੂਰਕ ਵੋਟਰ ਲਿਸਟ ਵਿਚ ਪ੍ਰਕਾਸ਼ਿਤ ਹੋਵੇ ਉਨ੍ਹਾਂ ਦੇ ਫੋੋਟੋਯੁਕਤ ਵੋਟਰ ਪਹਿਚਾਣ ਪੱਤਰ ਡਾਕ ਵਿਭਾਗ ਰਾਹੀਂ ਭਿਜਵਾਉਣਾ ਯਕੀਨੀ ਕਰਨ। ਉਨ੍ਹਾਂ ਨੇ ਕਿਹਾ ਕਿ ਰਿਟਰਨਿੰਗ ਅਧਿਕਾਰੀ ਦੀ ਜਿਮੇਵਾਰੀ ਬਣਦੀ ਹੈ ਕਿ ਉਹ ਚੋਣ ਪ੍ਰਕ੍ਰਿਆ ਪੂਰੀ ਕਰਨ ਦੀ ਆਪਣੀ ਜਿਮੇਵਾਰੀ ਦੇ ਮਹਤੱਵ ਨੁੰ ਸਮਝਣ ਅਤੇ ਪੂਰੀ ਜਿਮੇਵਾਰੀ, ਨਿਰਪੱਖਤਾ ਦੇ ਨਾਲ ਇਸ ਨੂੰ ਨਿਭਾਉਣ।