ਬਾਲੀਵੁੱਡ ਅਤੇ ਟੀਵੀ ਦੀ ਦੁਨੀਆਂ ਤੋਂ ਇੱਕ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ, ਦਰਅਸਲ 88 ਸਾਲ ਦੀ ਅਭਿਨੇਤਰੀ ਆਸ਼ਾ ਸ਼ਰਮਾ ਨੇ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਹੈ। ਸਿਨੇ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ ਨੇ 25 ਅਗਸਤ ਸਵੇਰੇ ਆਪਣੇ ਅਧਿਕਾਰਤ ਟਵਿੱਟਰ(ਹੁਣ ਐਕਸ) ਅਕਾਊਂਟ ਤੇ ਇਹ ਪੋਸਟ ਸਾਂਝੀ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਆਸ਼ਾ ਟੈਲੀਵਿਜ਼ਨ ਦੀ ਦੁਨੀਆਂ ਦੇ ਮਸ਼ਹੂਰ ਸਿਤਾਰਿਆਂ ਚੋਂ ਇਕ ਰਹੀ ਹੈ ਅਤੇ ਸਭ ਤੋਂ ਮਸ਼ਹੂਰ ਅਭਿਨੇਤਰੀਆਂ ਚੋਂ ਵੀ ਇਕ ਰਹੀ ਹੈ। ਹਾਲਾਂਕਿ ਅਦਾਕਾਰਾਂ ਦੀ ਮੌਤ ਦਾ ਅਸਲ ਕਾਰਨ ਸਾਹਮਣੇ ਨਹੀਂ ਆਇਆ ਹੈ। ਤੁਹਾਨੂੰ ਦੱਸ ਦੇਈਏ ਕਿ ਆਸ਼ਾ ਹੁਣ ਤੱਕ ਕਈ ਟੀਵੀ ਸ਼ੋਅ ਅਤੇ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ।
ਤੁਹਾਨੂੰ ਦੱਸ ਦੇਈਏ ਕਿ ਸਿਨੇ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ ਨੇ ਕੱਲ ਯਾਨੀ ਐਤਵਾਰ ਨੂੰ ਆਪਣੇ ਐਕਸ ਹੈਂਡਲ ਤੇ ਟਵੀਟ ਕਰਕੇ ਆਸ਼ਾ ਸ਼ਰਮਾ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ ਹੈ ਅਤੇ ਅਭਿਨੇਤਰੀ ਦੀ ਮੌਤ ਤੇ ਸੋਗ ਵੀ ਪ੍ਰਗਟ ਕੀਤਾ ਹੈ। ਆਸ਼ਾ ਦੀ ਮੌਤ ਤੇ ਅਦਾਕਰਾ ਟੀਨਾ ਘਈ ਨੇ ਕਿਹਾ ਕਿ ਪਿਛਲੇ ਸਾਲ ਉਨ੍ਹਾਂ ਦੀ ਫਿਲਮ ਆਦਿਪੁਰਸ਼ ਦੀ ਰਿਲੀਜ਼ ਤੋਂ ਬਾਅਦ, ਉਹ 4 ਵਾਰ ਡਿੱਗ ਗਈ ਸੀ ਅਤੇ ਪਿਛਲੇ ਅਪ੍ਰੈਲ ਤੋਂ ਬਿਸਤਰ ਤੇ ਸੀ। ਉਹ ਉਸ ਮੰਚ ਤੇ ਵੀ ਕੰਮ ਕਰਨ ਲਈ ਤਿਆਰ ਸੀ ਅਤੇ ਹ ਆਪਣੇ ਆਖ਼ਰੀ ਸਾਹ ਤੱਰ ਕੰਮ ਕਰਨਾ ਚਾਹੁੰਦੀ ਸੀ, ਆਦਿਪੁਰਸ਼ ਨੇ ਨਿਰਦੇਸ਼ਕ ਓਮ ਰਾਉਤ ਨੇ ਵੀ ਦੁੱਕ ਪ੍ਰਗਟ ਕੀਤਾ ਅਤੇ ਕਿਹਾ, ਇਹ ਬਹੁਤ ਹੀ ਮੰਦਭਾਗਾ ਹੈ, ਉਹ ਇੱਕ ਬਹੁਤ ਅਭਿਨੇਤਰੀ ਸੀ। ਇਹ ਸੁਣ ਕੇ ਬਹੁਤ ਦੁੱਖ ਹੋਇਆ।
ਦੱਸ ਦੇਈਏ ਕਿ ਆਸ਼ਾ ਨੇ ਆਪਣੇ ਕਰੀਅਰ ਦੌਰਾਨ ਕਈ ਵੱਡੇ ਅਤੇ ਸ਼ਾਨਦਾਰ ਪ੍ਰੋਜੈਕਟਾਂ ਤੇ ਕੰਮ ਕੀਤਾ ਹੈ, ਜਿਨ੍ਹਾਂ ਚ ਮੁਝੇ ਕੁਛ ਕਹਿਣਾ ਹੈ, ਪਿਆਰ ਤੋ ਹੋਨਾ ਹੀ ਥਾ ਅਤੇ ਹਮ ਤੁਮਹਾਰੇ ਹੈ ਸਨਮ ਸ਼ਾਮਲ ਹਨ। ਇਸ ਦੇ ਹੀ ਉਹ ਪ੍ਰਭਾਸ ਦੀ ਫਿਲਮ ਆਦਿਪੁਰਸ਼ ਵਿੱਚ ਵੀ ਨਜ਼ਰ ਆਈ ਸੀ। ਆਸ਼ਾ ਕੁਮਕੁਮ ਭਾਗਿਆ, ਮਨ ਕੀ ਆਵਾਜ਼ ਪ੍ਰਤਿਗਿਆ ਅਤੇ ਏਕ ਔਰ ਮਹਾਭਾਰਤ ਵਰਗੇ ਮਸ਼ਹੂਰ ਟੀਵੀ ਸ਼ੋਅ ਵਿੱਚ ਵੀ ਨਜ਼ਰ ਆਈ। ਤੁਹਾਨੂੰ ਦੱਸ ਦੇਈਏ ਕਿ ਆਸ਼ਾ ਫਿਲਮਾਂ ਅਤੇ ਟੀਵੀ ਸ਼ੋਅਜ਼ ਵਿੱਚ ਮਾਂ ਅਤੇ ਦਾਦੀ ਦੇ ਕਿਰਦਾਰ ਲਈ ਜਾਣੀ ਜਾਂਦੀ ਸੀ।