Friday, November 22, 2024

Health

ਪੀਣ ਲਈ ਹਮੇਸ਼ਾ ਸਾਫ਼ ਪਾਣੀ ਦੀ ਹੀ ਵਰਤੋਂ ਕਰੋ : SMO ਡਾ. ਭਿੰਡਰ

July 31, 2024 03:00 PM
ਤਰਸੇਮ ਸਿੰਘ ਕਲਿਆਣੀ

ਸੰਦੌੜ : ਬਰਸਾਤਾਂ ਦੇ ਮੌਸਮ ਵਿੱਚ ਟੱਟੀਆਂ, ਉਲਟੀਆਂ, ਪੇਚਿਸ, ਪੀਲੀਆ, ਬੁਖ਼ਾਰ ਅਤੇ ਹੋਰ ਬਰਸਾਤੀ /ਹੜ੍ਹ ਦੇ ਪਾਣੀ ਕਾਰਨ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਅ ਸਬੰਧੀ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਮਾਲੇਰਕੋਟਲਾ ਡਾ. ਪ੍ਰਦੀਪ ਕੁਮਾਰ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜੀ ਐਸ ਭਿੰਡਰ ਦੀ ਅਗਵਾਈ ਹੇਠ ਸਬ ਸੈਂਟਰ ਅਬਦੁੱਲਾਪੁਰ, ਕੁਠਾਲਾ ਅਤੇ ਮਿੱਠੇਵਾਲ ਵੱਲੋਂ ਵੱਖ ਵੱਖ ਜਨਤਕ ਅਦਾਰਿਆ ਤੋਂ ਪਾਣੀ ਦੇ ਸੈਪਲ ਲਏ ਗਏ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐਸ. ਐਮ ਓ ਡਾ. ਭਿੰਡਰ ਨੇ ਕਿਹਾ ਕਿ ਬਰਸਾਤ ਕਾਰਨ ਪਾਣੀ ਵਿਚ ਅਸ਼ੁੱਧੀਆ ਹੋ ਸਕਦੀਆਂ ਹਨ ਇਸ ਲਈ ਪਾਣੀ ਨਾਲ ਹੋਣ ਵਾਲੀਆਂ ਬੀਮਾਰੀਆਂ ਦਾ ਖਦਸ਼ਾ ਵੱਧ ਜਾਂਦਾ ਹੈ ਇਸ ਲਈ ਸਿਹਤ ਵਿਭਾਗ ਅਪੀਲ ਕਰਦਾ ਹੈ ਕਿ ਪੀਣ ਲਈ ਪਾਣੀ ਨੂੰ ਉਬਾਲ ਕੇ ਜਾਂ ਕਲੋਰੀਨ ਪਾ ਕੇ ਵਰਤਿਆਂ ਜਾਵੇ, ਪੀਣ ਲਈ ਪਾਣੀ ਸਾਫ ਸੁਥਰੇ ਭਾਂਡਿਆਂ ਵਿਚ ਰੱਖਿਆ ਜਾਵੇ ਤੇ ਇਹ ਭਾਂਡੇ ਰੋਜ਼ਾਨਾ ਸਾਫ ਰੱਖੇ ਜਾਣ।ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਣ ਲਈ ਖੁਦ ਦੀ ਸਫਾਈ ਦਾ ਖਾਸ ਧਿਆਨ ਰੱਖਿਆਂ ਜਾਵੇ, ਖਾਣਾ ਬਣਾਉਣ, ਖਾਣ ਅਤੇ ਵਰਤਾਉਣ ਤੋਂ ਪਹਿਲਾ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਸਾਫ ਕੀਤਾ ਜਾਵੇ। ਸਬਜ਼ੀਆਂ ਅਤੇ ਫਲ ਚੰਗੀ ਤਰ੍ਹਾਂ ਧੋਕੇ ਸਾਫ ਕਰਕੇ ਅਤੇ ਪੂਰੀ ਤਰ੍ਹਾਂ ਪਕਾ ਕੇ ਖਾਏ ਜਾਣ। ਖੁੱਲ੍ਹੇ ਵਿਚ ਵਿਕਣ ਵਾਲੇ ਬਿਨ੍ਹਾਂ ਢੱਕੇ ਅਤੇ ਪਹਿਲਾ ਤੋਂ ਕੱਟੇ ਹੋਏ ਫਲ ਸਬਜ਼ੀਆਂ (ਸਲਾਦ, ਚਾਟ,ਗੋਲ ਗੱਪੇ,ਗੰਨੇ ਦਾ ਰਸ,ਗੁੰਦ ਕਤੀਰਾ, ਸਕੰਜਵੀ ਆਦਿ) ਦਾ ਸੇਵਨ ਨਾ ਕੀਤਾ ਜਾਵੇ। ਡਾਇਰੀਆਂ (ਹੈਜ਼ਾ) ਦੇ ਲਛਣ ਹੋਣ ਤੇ ਓ.ਆਰ.ਐਸ. ਘੋਲ ਦਾ ਪ੍ਰਯੋਗ ਕੀਤਾ ਜਾਵੇ।ਇਸ ਤੋਂ ਇਲਾਵਾ ਬਰਸਾਤਾਂ ਦੌਰਾਨ ਦੂਸ਼ਿਤ ਪਾਣੀ ਅਤੇ ਕੀੜਿਆਂ ਦੇ ਕੱਟਣ ਨਾਲ ਆਮ ਤੌਰ ਤੇ ਚਮੜੀ ਤੇ ਬੈਕਟੀਰੀਅਲ ਇਨਫੈਕਸ਼ਨ ਹੋ ਸਕਦੀ ਹੈ ਚਮੜੀ ਦੀ ਲਾਗ ਨੂੰ ਰੋਕਣ ਲਈ ਰਬੜ ਦੇ ਬੂਟ ਤੇ ਪੂਰੀਆਂ ਬਾਹਵਾਂ ਵਾਲ਼ੇ ਕੱਪੜੇ ਪਹਿਨੇ ਜਾਣ। ਇਸ ਮੌਕੇ ਹਰਭਜਨ ਸਿੰਘ ਐਸ. ਆਈ, ਰਾਜੇਸ਼ ਰਿਖੀ, ਗੁਰਬੀਰ ਸਿੰਘ, ਅਮਰਜੀਤ ਕੌਰ, ਨਿਰਭੈ ਸਿੰਘ,ਮਾਸਟਰ ਅਸ਼ੋਕ ਕੁਮਾਰ ਆਦਿ ਹਾਜ਼ਰ ਸਨ

Have something to say? Post your comment

 

More in Health

ਪੰਜਾਬ ਸਰਕਾਰ ਦੀ ਵੱਡੀ ਕਾਰਵਾਈ! ਡਿਊਟੀ ਤੋਂ ਗ਼ੈਰ-ਹਾਜ਼ਰ ਰਹਿਣ ਵਾਲੇ ਪੰਜ ਵੈਟਰਨਰੀ ਅਫ਼ਸਰ ਨੌਕਰੀ ਤੋਂ ਬਰਖ਼ਾਸਤ

ਜਿਲ੍ਹੇ ਵਿੱਚ 83 ਯੋਗ ਕਲਾਸਾਂ ਵਿੱਚ 2815 ਲੋਕਾਂ ਨੇ ਕਰਵਾਈ ਰਜਿਸਟਰੇਸ਼ਨ : ਵਿਨੀਤ ਕੁਮਾਰ

ਲੋਕਾਂ ’ਚ ‘ਸੀ ਐਮ ਦੀ ਯੋਗਸ਼ਾਲਾ’ ਪ੍ਰਤੀ ਦਿਨੋ ਦਿਨ ਵੱਧ ਰਿਹਾ ਉਤਸ਼ਾਹ : ਐਸ ਡੀ ਐਮ ਦਮਨਦੀਪ ਕੌਰ

ਭਾਕਿਯੂ ਉਗਰਾਹਾਂ ਨੇ ਸਿਵਲ ਹਸਪਤਾਲ ਦੇ ਪ੍ਰਬੰਧਾਂ ’ਤੇ ਚੁੱਕੇ ਸਵਾਲ 

ਸਿਹਤ ਵਿਭਾਗ ਨੇ ਸਾਰੇ ਜ਼ਿਲ੍ਹੇ 'ਚ ਚਲਾਈ ਡੇਂਗੂ ਜਾਂਚ ਮੁਹਿੰਮ 

ਗਰਭ ਅਵਸਥਾ ਦੌਰਾਨ ਲਿੰਗ ਜਾਂਚ ਕਰਨਾ ਤੇ ਕਰਵਾਉਣਾ ਗੰਭੀਰ ਅਪਰਾਧ : ਡਾ. ਰੇਨੂੰ ਸਿੰਘ

ਹਰ ਸ਼ੁੱਕਰਵਾਰ, ਡੇਂਗੂ ’ਤੇ ਵਾਰ’ ਮੁਹਿੰਮ ਤਹਿਤ ਘਰ-ਘਰ ਕੀਤੀ ਜਾਂਚ

ਐੱਸ.ਡੀ.ਐਮ. ਨੇ ਕਮਿਊਨਿਟੀ ਹੈਲਥ ਸੈਂਟਰ ਬੱਸੀ ਪਠਾਣਾਂ ਵਿਖੇ ਸਿਹਤ ਸੁਵਿਧਾਵਾਂ ਦਾ ਲਿਆ ਜਾਇਜ਼ਾ

ਅੱਖਾਂ ਦੇ ਕੈਂਪ ਦਾ ਉਦਘਾਟਨ ਕਰਨ ਪਹੁੰਚੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਮੁੜ ਆਪਣੀ ਡਾਕਟਰੀ ਭੂਮਿਕਾ ਵਿੱਚ ਆਏ

ਮੋਹਾਲੀ ’ਚ ‘ਹਰ ਸ਼ੁੱਕਰਵਾਰ, ਡੇਂਗੂ ’ਤੇ ਵਾਰ’ ਵਿਆਪਕ ਮੁਹਿੰਮ, ਡੀ ਸੀ ਆਸ਼ਿਕਾ ਜੈਨ ਫ਼ੇਜ਼-7 ਦੇ ਸਕੂਲ ਅਤੇ ਘਰ-ਘਰ ਜਾ ਕੇ ਕੀਤੀ ਚੈਕਿੰਗ