ਮੋਗਾ : ਪ੍ਰੇਮੀਕਾ ਨਾਲ ਘੁੰਮ ਫਿਰ ਕੇ ਜਦੋਂ ਨੌਜਵਾਨ ਲੜਕੀ ਨੂੰ ਘਰ ਛਡ ਕਿ ਜਾ ਰਿਹਾ ਸੀ ਤਾਂ ਲੜਕੀ ਦੇ ਘਰ ਵਾਲਿਆਂ ਨੇ ਮੁੰਡੇ ਨੂੰ ਘੇਰ ਕੇ ਕੁੱਟਾਪਾ ਚਾੜ੍ਹ ਦਿਤਾ। ਇਸ ਸਬੰਧੀ ਪਿੰਡ ਚੱਕ ਸਿੰਘਪੁਰਾ ਨਿਵਾਸੀ 20 ਸਾਲਾ ਜਸਕਰਣ ਸਿੰਘ ਨੇ ਦੱਸਿਆ ਕਿ ਉਸੇ ਦੇ ਪਿੰਡ ਦੀ ਰਹਿਣ ਵਾਲੀ 18 ਸਾਲਾ ਲੜਕੀ 12ਵੀਂ ਦੀ ਵਿਦਿਆਰਥਣ ਹੈ। ਉਸ ਦੇ ਨਾਲ ਪਿੰਡ ਮੰਜਲੀ ਵਿਚ ਕੁਝ ਦਿਨ ਪਹਿਲਾਂ ਮੁਲਾਕਾਤ ਹੋਈ ਸੀ। ਰਾਤ ਦਸ ਵਜੇ ਲੜਕੀ ਨੇ ਫੋਨ ਕਰਕੇ ਘਰ ਦੇ ਬਾਹਰ ਬੁਲਾਇਆ। ਇਸ ਤੋਂ ਬਾਅਦ ਉਹ ਮੋਟਰ ਸਾਈਕਲ ’ਤੇ ਘੁੰਮਣ ਲਈ ਨਿਕਲ ਗਏ। ਬਾਅਦ ਵਿਚ ਲੜਕੀ ਨੂੰ ਘਰ ਛੱਡਣ ਆ ਰਿਹਾ ਸੀ। ਇੰਨੇ ਵਿਚ ਕੁੜੀ ਦੇ ਘਰ ਵਾਲਿਆਂ ਨੂੰ ਪਤਾ ਚਲ ਗਿਆ ਸੀ ਕਿ ਉਹ ਘਰ ’ਤੇ ਨਹੀਂ ਹੈ। ਉਨ੍ਹਾਂ ਨੇ ਦੋਵਾਂ ਨੂੰ ਇਕੱਠੇ ਦੇਖਿਆ ਤਾਂ ਉਸ ਨੇ ਲੜਕੀ ਨੂੰ ਘਰ ਤੋਂ ਕੁਝ ਦੂਰ ਪਹਿਲਾਂ ਹੀ ਬਾਈਕ ਤੋਂ ਉਤਾਰ ਦਿੱਤਾ ਅਤੇ ਫਰਾਰ ਹੋ ਗਿਆ। ਲੇਕਿਨ ਕੁੜੀ ਦੇ ਘਰ ਵਾਲਿਆਂ ਨੇ ਪਿੱਛਾ ਕਰਕੇ ਉਸ ਨੂੰ ਫੜ ਲਿਆ। ਉਸ ਤੋਂ ਬਾਅਦ ਅਪਣੇ ਘਰ ਲਿਆ ਕੇ ਉਸ ਨੂੰ ਦਰੱਖਤ ਨਾਲ ਪੁੱਠਾ ਟੰਗ ਕੇ ਡੰਡਿਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਦੋ ਘੱਟੇ ਤੱਕ ਕੁੱਟਦੇ ਰਹੇ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।