ਭਿੱਖੀਵਿੰਡ : ਜ਼ਿਲ੍ਹਾ ਤਰਨਤਾਰਨ ਦੇ ਮੁੱਖ ਅਫਸਰ ਐਸ.ਐਸ.ਪੀ ਸ੍ਰੀ ਅਸ਼ਵਨੀ ਕਪੂਰ ਦੇ ਹੁਕਮਾਂ ਤਹਿਤ ਪੁਲਿਸ ਥਾਣਾ ਖਾਲੜਾ ਦਾ ਚਾਰਜ ਬਤੌਰ ਐਡੀਸ਼ਨਲ ਐਸ ਐਚ ਓ ਸਬ ਇੰਸਪੈਕਟਰ ਕਿਰਨਪਾਲਦੀਪ ਕੌਰ ਨੇ ਸੰਭਾਲਿਆ ਅਹੁਦਾ ਸਰਹੱਦੀ ਥਾਣਾ ਖਾਲੜਾ ਸਬ ਇੰਸਪੈਕਟਰ ਕਿਰਨਪਾਲਦੀਪ ਕੌਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਵੱਖ-ਵੱਖ ਥਾਣਿਆਂ ਵਿੱਚ ਸੇਵਾਵਾਂ ਨਿਭਾਅ ਚੁੱਕੇ ਹਨ ਅਤੇ ਹੁਣ ਥਾਣਾ ਖਾਲੜਾ ਦਾ ਚਾਰਜ ਸੰਭਾਲਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਇਲਾਕੇ ਦਾ ਮਾਹੌਲ ਖਰਾਬ ਕਰਨ ਨਹੀਂ ਦਿੱਤਾ ਜਾਵੇਗਾ ਅਤੇ ਜਿਲ੍ਹਾ ਪੁਲਿਸ ਮੁਖੀ ਸਹਿਬਾਨ ਦੀਆਂ ਹਦਾਇਤਾਂ ਅਨੁਸਾਰ ਨਸ਼ਾ ਤਸਕਰਾਂ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਓਹਨਾਂ ਕਿਹਾ ਕਿ ਖਾਲੜਾ ਇਕ ਬਾਡਰ ਏਰੀਆ ਹੈ ਇੱਥੇ ਪਾਕਿਸਤਾਨ ਵੱਲੋਂ ਅਕਸਰ ਹੀ ਸਰਹੰਦ ਰਾਹੀਂ ਨਸ਼ਾ ਤਸਕਰ ਡਰੋਨ ਰਾਹੀਂ ਨਸ਼ੇ ਦੀ ਸਪਲਾਈ ਕਰਦੇ ਹਨ। ਜੋਂ ਕਿ ਸਾਡੇ ਨੌਜਵਾਨਾਂ ਦੀ ਜਿੰਦਗੀ ਤਬਾਹ ਕਰ ਰਿਹਾ ਹੈ। ਨਸ਼ਾ ਤਸਕਰਾਂ ਨੂੰ ਬਿਲਕੁਲ ਵੀ ਨਹੀਂ ਬਖਸ਼ਿਆ ਜਾਏਗਾ । ਉਹਨਾਂ ਨੇ ਕਿਹਾ ਕਿ ਥਾਣੇ ਨਾਲ ਲੱਗਦੇ ਜਿੰਨੇ ਵੀ ਪਿੰਡ ਹਨ ਸਾਰੇ ਮੋਹਤਬਾਰ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਦੀ ਲੋੜ ਹੈ ਤਾਂ ਜੋ ਕਿ ਅਸੀਂ ਆਪਣਾ ਫ਼ਰਜ਼ ਸਮਝਦੇ ਹੋਏ ਨਸ਼ੇ ਨੂੰ ਖਤਮ ਕਰ ਸਕੀਏ।