ਸੁਨਾਮ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਜੋਨ ਪੱਧਰੀ ਖੇਡ ਮੁਕਾਬਲਿਆਂ ਵਿੱਚ ਕਲਗੀਧਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ ਜਿਸ ਵਿੱਚ ਬਾਕਸਿੰਗ ਮੁਕਾਬਲਿਆਂ ਵਿੱਚ ਵਰਗ -11 ਵਿੱਚ ਰਣਵੀਰ ਸਿੰਘ ਜਮਾਤ ਛੇਵੀਂ ਨੇ ਦੂਜਾ ਸਥਾਨ ਹਾਸਿਲ ਕੀਤਾ, ਅੰਡਰ- 14 ਦੇ ਵਿੱਚ ਸਾਈਮਨ ਪ੍ਰੀਤ ਸਿੰਘ ਜਮਾਤ ਨੌਵੀਂ ਨੇ ਪਹਿਲਾ ਸਥਾਨ ਅਤੇ ਅੰਡਰ- 17 ਵਿੱਚ ਅਕਾਸ਼ਦੀਪ ਸਿੰਘ ਜਮਾਤ ਨੌਵੀਂ ਨੇ ਦੂਜਾ ਸਥਾਨ ਹਾਸਿਲ ਕੀਤਾ ਅਤੇ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤ ਕੇ ਮਾਪਿਆਂ ਅਤੇ ਸਕੂਲ ਦਾ ਨਾਂ ਰੋਸ਼ਨ ਕੀਤਾ। ਸਕੂਲ ਪ੍ਰਿੰਸੀਪਲ ਪ੍ਰਭਜੋਤ ਕੌਰ ਗਿੱਲ ਨੇ ਕਿਹਾ ਕਿ ਤੈਰਾਕੀ ਮੁਕਾਬਲਿਆਂ ਵਿੱਚ ਪ੍ਰਭਦੀਪ ਸਿੰਘ ਨੇ ਵਰਗ- 17 ਵਿੱਚ ਵੱਖ-ਵੱਖ ਈਵੈਂਟ( 400 ਮੀਟਰ ਫਰੀ ਸਟਾਇਲ, 50 ਮੀਟਰ ਫਰੀ ਸਟਾਇਲ,50 ਮੀਟਰ ਬਟਰਫਲਾਈ) ਵਿੱਚ ਭਾਗ ਲੈ ਕੇ ਦੋ ਮੁਕਾਬਲਿਆਂ ਵਿੱਚ ਪਹਿਲਾਂ ਅਤੇ ਇੱਕ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ। ਏਕਮ ਵੀਰ ਸਿੰਘ ਨੇ ਵਰਗ- 17 ਦੇ ਵਿੱਚ( 50 ਮੀਟਰ ਵਾਟਰ ਫਲਾਈ 100 ਮੀਟਰ ਬਟਰ ਫਲਾਈ ਅਤੇ 200 ਮੀਟਰ ਬਟਰਫਲਾਈ) ਤਿੰਨ ਈਵੈਂਟਾਂ ਵਿੱਚ ਭਾਗ ਲੈਕੇ ਤਿੰਨੇ ਮੁਕਾਬਲਿਆਂ ਵਿੱਚੋਂ ਪਹਿਲਾਂ ਸਥਾਨ ਹਾਸਿਲ ਕੀਤਾ ਅਤੇ ਸੋਨੇ ਤੇ ਤਗਮੇ ਜਿੱਤਕੇ ਮਾਪਿਆਂ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ । ਜੋਨ ਪੱਧਰੀ ਖੇਡ ਮੁਕਾਬਲਿਆਂ ਵਿੱਚ ਮੱਲਾਂ ਮਾਰਨ ਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਪ੍ਰਿੰਸੀਪਲ ਗੁਰਚਰਨ ਸਿੰਘ ਹਰੀਕਾ,ਚੇਅਰਪਰਸਨ ਜਸਵੰਤ ਕੌਰ ਹਰੀਕਾ, ਪ੍ਰਿੰਸੀਪਲ ਪ੍ਰਭਜੋਤ ਕੌਰ ਗਿੱਲ , ਡੀਪੀ ਪਰਮਿੰਦਰ ਸਿੰਘ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਬੱਚਿਆਂ ਨੂੰ ਖੇਡਾਂ ਦੇ ਖੇਤਰ ਵਿੱਚ ਹੋਰ ਵੀ ਅੱਗੇ ਲਿਆਂਦਾ ਜਾਵੇਗਾ। ਇਸ ਸਮੇਂ ਮਨਜੀਤ ਸਿੰਘ , ਸੱਤਪਾਲ ਸਿੰਘ, ਹਰਪ੍ਰੀਤ ਕੌਰ ਵੀ ਹਾਜ਼ਰ ਸਨ।