ਫਤਹਿਗੜ੍ਹ ਸਾਹਿਬ : ਭਾਸ਼ਾ ਵਿਭਾਗ, ਫ਼ਤਹਿਗੜ੍ਹ ਸਾਹਿਬ ਵੱਲੋਂ ਜ਼ਿਲ੍ਹੇ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੇ ਪੰਜਾਬੀ ਸਾਹਿਤ ਸਿਰਜਣ (ਲੇਖ, ਕਹਾਣੀ, ਕਵਿਤਾ) ਤੇ ਕਵਿਤਾ ਗਾਇਨ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਜ਼ਿਲ੍ਹੇ ਦੇ ਸਰਕਾਰੀ ਮਿਡਲ ਸਕੂਲ ਆਦਮਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੈਜੂੱਲਾਪੁਰ, ਸਰਕਾਰੀ ਹਾਈ ਸਕੂਲ ਰਾਜਿੰਦਰਗੜ੍ਹ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰਾਇਣਗੜ੍ਹ, ਸਰਕਾਰੀ ਮਿਡਲ ਸਕੂਲ ਰੈਲੀ, ਐਸ.ਜੀ.ਐਚ.ਜੀ.ਸ.ਸ.ਸ.ਮੰਡੀ ਗੋਬਿੰਦਗੜ੍ਹ, ਸਰਕਾਰੀ ਹਾਈ ਸਕੂਲ ਖਨਿਆਣ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਾਲੀ ਆਲਾ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰ. ਮੰਡੀ ਗੋਬਿੰਦਗੜ੍ਹ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰ. ਸੰਘੋਲ, ਸਰਕਾਰੀ ਹਾਈ ਸਕੂਲ ਭਰਪੂਰਗੜ੍ਹ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਮਸ਼ਪੁਰ, ਸਰਾਕਰੀ ਹਾਈ ਸਕੂਲ ਬਡਾਲੀ ਮਾਈ ਕੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲਾ ਬਜਵਾੜਾ, ਸਰਕਾਰੀ ਹਾਈ ਸਕੂਲ ਗੰਢੂਆਂ ਕਲਾਂ, ਸਰਕਾਰੀ ਹਾਈ ਸਕੂਲ ਸਾਨੀਪੁਰ, ਗ੍ਰੀਨਫੀਲਡਜ਼ ਸਕੂਲ ਆਦਿ ਨੇ ਭਾਗ ਲਿਆ। ਮੁਕਾਬਲੇ ਦੀ ਸ਼ੁਰੂਆਤ ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਤਹਿਗੜ੍ਹ ਸਾਹਿਬ ਜਗਜੀਤ ਸਿੰਘ ਵੱਲੋਂ ਵੱਖ ਵੱਖ ਸਕੂਲਾਂ ਤੋਂ ਆਏ ਹੋਏ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਜੀ ਆਇਆ ਆਖ ਕੇ ਕੀਤੀ ਗਈ। ਸਾਹਿਤ ਸਿਰਜਣ ਮੁਕਾਬਲਿਆਂ ਵਿੱਚ ਕਵਿਤਾ, ਕਹਾਣੀ ਤੇ ਲੇਖ ਰਚਨਾ ਦੀ ਜੱਜਮੈਂਟ ਲਈ ਤੇਜਪਾਲ ਸਿੰਘ ਲੈਕਚਰਾਰ ਸ.ਕੰ.ਸ.ਸ.ਸ.ਸ. ਮੰਡੀ ਗੋਬਿੰਦਗੜ੍ਹ ਨੇ ਜੱਜ ਦੀ ਭੂਮਿਕਾ ਨਿਭਾਈ। ਕਵਿਤਾ ਗਾਇਨ ਦੇ ਮੁਕਾਬਲਿਆਂ ਦੀ ਜੱਜਮੈਂਟ ਸ੍ਰੀ ਅਸ਼ੋਕ ਕੁਮਾਰ ਲੈਕਚਰਾਰ ਸੰਗੀਤ ਸ.ਕੰ.ਸ.ਸ.ਸ.ਸ. ਮੰਡੀ ਗੋਬਿੰਦਗੜ੍ਹ ਵੱਲੋਂ ਕੀਤੀ ਗਈ। ਸਾਹਿਤ ਸਿਰਜਣ ਮੁਕਾਬਲੇ 2024 ਵਿੱਚ 'ਕਹਾਣੀ ਰਚਨਾ' ਵਿੱਚ ਪਹਿਲਾ ਸਥਾਨ ਸ.ਮਿ.ਸ. ਆਦਮਪੁਰ, ਦੂਜਾ ਸਥਾਨ ਸ.ਸ.ਸ.ਸ. ਮੰਡੀ ਗੋਬਿੰਦਗੜ੍ਹ ਅਤੇ ਤੀਜਾ ਸਥਾਨ ਐਸ.ਜੀ.ਐਚ.ਜੀ. ਸ.ਸ.ਸ. (ਲੜਕੇ) ਮੰਡੀ ਗੋਬਿੰਦਗੜ੍ਹ ਨੇ ਹਾਸਲ ਕੀਤਾ। 'ਕਵਿਤਾ ਰਚਨਾ' ਵਿੱਚ ਪਹਿਲਾ ਸਥਾਨ ਸ.ਸ.ਸ.ਸ. ਕੋਟਲਾ ਬਜਵਾੜਾ, ਦੂਜਾ ਸਥਾਨ ਸ.ਹ.ਸ. ਰਾਜਿੰਦਰਗੜ੍ਹ ਅਤੇ ਤੀਜਾ ਸਥਾਨ ਸ.ਮਿ.ਸ. ਆਦਮਪੁਰ ਨੇ ਹਾਸਲ ਕੀਤਾ। 'ਲੇਖ ਰਚਨਾ' ਵਿੱਚ ਪਹਿਲਾ ਸਥਾਨ ਸ.ਹ.ਸ. ਖਨਿਆਣ, ਦੂਜਾ ਸਥਾਨ ਸ.ਸ.ਸ.ਸ. ਕੋਟਲਾ ਬਜਵਾੜਾ ਅਤੇ ਤੀਜਾ ਸਥਾਨ ਸ.ਸ.ਸ.ਸ. ਕੋਟਲਾ ਬਜਵਾੜਾ ਨੇ ਹਾਸਲ ਕੀਤਾ। 'ਕਵਿਤਾ ਗਾਇਨ' ਵਿੱਚ ਪਹਿਲਾ ਸਥਾਨ ਸ.ਕੰ.ਸ.ਸ.ਸ.ਸ. ਮੰਡੀ ਗੋਬਿੰਦਗੜ੍ਹ, ਦੂਜਾ ਸਥਾਨ ਸ.ਕੰ.ਸ.ਸ.ਸ.ਸ. ਮੰਡੀ ਗੋਬਿੰਦਗੜ੍ਹ ਅਤੇ ਤੀਜਾ ਸਥਾਨ ਸ.ਹ.ਸ. ਖਨਿਆਣ ਨੇ ਹਾਸਲ ਕੀਤਾ। ਮੁਕਾਬਲਿਆਂ ਤੋਂ ਬਾਅਦ ਜੇਤੂ ਵਿਦਿਆਰਥੀਆਂ ਨੂੰ ਵਿਭਾਗ ਵੱਲੋਂ ਸਰਟੀਫਿਕੇਟ ਅਤੇ ਇਨਾਮ ਵੀ ਦਿੱਤੇ ਗਏ। ਇਨਾਮ ਦਿੰਦੇ ਸਮੇਂ ਜ਼ਿਲ੍ਹਾ ਬਾਰ ਐਸੋਸ਼ੀਏਸ਼ਨ ਦੇ ਪ੍ਰਧਾਨ ਅਮਰਦੀਪ ਸਿੰਘ ਧਾਰਨੀ, ਸਕੱਤਰ ਵਿਵੇਕ ਸ਼ਰਮਾ, ਐਡਵੋਕੇਟ ਜਸਵਿੰਦਰ ਸਿੰਘ ਸਿੱਧੂ ਅਤੇ ਹਾਕਮ ਸਿੰਘ ਮੌਜੂਦ ਰਹੇ। ਅਧਿਆਪਕਾਂ ਵਿੱਚੋਂ ਕੁਲਦੀਪ ਕੌਰ, ਸਰਬਜੀਤ ਕੌਰ, ਸੁਖਜੀਤ ਕੌਰ, ਹਰਪ੍ਰੀਤ ਕੌਰ, ਕਮਲਜੀਤ ਕੌਰ, ਮਨਦੀਪ ਕੌਰ, ਬਲਜਿੰਦਰ ਸਿੰਘ , ਜਸਵੀਰ ਸਿੰਘ, ਵਰਿੰਦਰ ਸਿੰਘ, ਨੀਨਾ ਰਾਣੀ, ਸੋਨਿਕਾ ਰਾਣੀ, ਸੰਦੀਪ ਸਿੰਘ, ਮਨਦੀਪ ਸਿੰਘ, ਮੋਨਿਕਾ ਗੁਪਤਾ ਵੀ ਮੌਜੂਦ ਰਹੇ। ਅਖੀਰ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਵੱਲੋਂ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਿਭਾਗ ਵੱਲੋਂ ਕੀਤੇ ਜਾਂਦੇ ਯਤਨਾਂ ਦੀ ਜਾਣਕਾਰੀ ਭਾਗ ਲੈਣ ਵਾਲੇ ਵਿਦਿਆਰਥੀਆਂ ਤੇ ਉਹਨਾਂ ਦੇ ਨਾਲ ਆਏ ਇੰਚਾਰਜ ਅਧਿਆਪਕਾਂ ਨਾਲ ਸਾਂਝੀ ਕੀਤੀ। ਵਿਭਾਗ ਵੱਲੋਂ ਵੱਖ-2 ਸਮੇਂ ਤੇ ਕਰਵਾਏ ਜਾਂਦੇ ਸਕੂਲੀ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੂੰ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।