ਪਟਿਆਲਾ : ਉਮੰਗ ਵੈੱਲਫੇਅਰ ਫਾਊਂਡੇਸ਼ਨ ਵੱਲੋਂ ਸੰਸਥਾਂ ਦੇ ਪ੍ਰਧਾਨ ਅਤੇ ਅਰਵਿੰਦਰ ਸਿੰੰਘ ਦੀ ਅਗਵਾਈ ਵਿੱਚ ਪਟਿਆਲਾ ਦੇ ਪੰਜਾਬ ਸਟੇਟ ਐਰੋਨੋਟੀਕਲ ਇੰਜਨੀਅਰਿੰਗ ਕਾਲਜ ਵਿਖੇ 32ਵਾਂ ਸਾਈਬਰ ਸਕਿਊਰਟੀ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਕਾਲਜ ਦੇ ਡਾਇਰੈਕਟਰ ਡਾ ਬਲਰਾਜ ਸਿੰਘ, ਡਾ ਅੰਜੂ ਅਕੈਡਮਿਕ ਇੰਚਾਰਜ, ਡਾ ਹਿਮਾਸ਼ੂ ਮਿਸ਼ਰਾ ਸਿਪ ਕੋਆਰਡੀਨੇਰ, ਡਾ ਪ੍ਰਿਅੰਕਾ ਮਲਹੋਤਰਾ ਸਿਪ ਕੋਆਰਡੀਨੇਟਰ, ਡਾ ਹਰਮੇਸ਼ ਕੁਮਾਰ ਅਤੇ ਹੋਰ ਫਕੈਲਟੀ ਮੈਂਬਰਾਂ ਤੋਂ ਇਲਾਵਾ ਉਮੰਗ ਸੰਸਥਾਂ ਦੇ ਕੋਆਡੀਨੇਟਰ ਡਾ ਗਗਨਪ੍ਰੀਤ ਕੌਰ , ਕਾਨੂੰਨੀ ਸਲਾਹਕਾਰ ਅਤੇ ਖਜਾਨਚੀ ਯੋਗੇਸ਼ ਪਾਠਕ, ਜੁਆਇੰਟ ਸਕੱਤਰ ਪਰਮਜੀਤ ਸਿੰਘ, ਵਾਈਸ ਪ੍ਰਧਾਨ ਵਿਮਲ ਸ਼ਰਮਾ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਇਸ ਮੌਕੇ ਸੰਸਥਾਂ ਦੇ ਲੀਗਲ ਐਡਵਾਈਜ਼ਰ ਅਤੇ ਸਾਈਬਰ ਐਕਸਪਰਟ ਐਡਵੋਕੇਟ ਯੋਗੇਸ਼ ਪਾਠਕ ਨੇ ਸੈਮੀਨਾਰ ਦੌਰਾਨ ਵਿਦਿਆਰਥੀਆਂ ਨਾਲ ਗੱਲਬਾਤ ਸਾਂਝੀ ਕਰਦਿਆ ਕਿਹਾ ਕਿ ਅੱਜ ਦੇ ਸਮੇਂ ਵਿੱਚ ਫਰਾਡ ਕਰਨ ਵਾਲੇ ਲੋਕ ਆਪਣਾ ਸ਼ਿਕਾਰ ਫਸਾਉਣ ਲਈ ਨਵੇਂ ਨਵੇਂ ਢੰਗ ਤਰੀਕੇ ਅਪਨਾਉਣ ਲੱਗ ਗਏ ਹਨ। ਜਿਸ ਤੋਂ ਬਚਣ ਲਈ ਅੱਜ ਦੀ ਦੋੜ ਭਰੀ ਜਿੰਦਗੀ ਵਿੱਚੋ ਸਮਾਂ ਕੱਢ ਕੇ ਖੁਦ ਨੂੰ ਅਪਡੇਟ ਕਰ ਕੇ ਆਪਣਾ ਅਤੇ ਹੋਰਨਾਂ ਦਾ ਬਚਾਅ ਕਰਨਾ ਹੋਵੇਗਾ। ਉਨਾਂ ਕਿਹਾ ਕਿ ਸਭ ਤੋਂ ਪਹਿਲਾ ਫਰਾਡ ਹੁੰਦਿਆਂ ਹੀ 1930 ਤੇ ਕਾਲ ਜਾਂ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਵੱਲੋਂ ਲੋਕਾਂ ਦੀ ਮਦਦ ਲਈ ਬਣਾਈਆਂ ਗਈਆ ਵੈੱਬ ਸਾਈਟ ਤੇ ਸ਼ਿਕਾਇਤ ਦਰਜ਼ ਕਰਵਾਉਣੀ ਚਾਹੀਦੀ ਹੈ। ਖਾਸ ਤੌਰ ਤੇ ਕਿਸੇ ਵੀ ਤਰਾਂ ਨਾਲ ਫਰਾਡ ਹੋਣ ਤੇ ਸ਼ਿਕਾਇਤ 24 ਘੰਟਿਆਂ ਵਿੱਚ ਦਰਜ਼ ਕਰਵਾਉਣੀ ਜਰੂਰੀ ਸਮਝਿਆ ਜਾਵੇ।
ਯੋਗੇਸ਼ ਪਾਠਕ ਨੇ ਕਿਹਾ ਕਿ ਅੱਜ ਕੱਲ ਲਾਲਚ ਦੇਣ ਵਾਸਤੇ ਕਈ ਐਪ ਕੰਪਨੀਆਂ ਛੋਟੇ ਲੋਨ ਮੁਹਈਆਂ ਕਰਵਾ ਰਹੀਆਂ ਹਨ। ਜਿਸ ਮਗਰੋਂ ਇਹ ਐਪ ਕੰਪਨੀਆਂ ਤੁਹਾਡੇ ਫੋਨ ਦੇ ਸਾਰੇ ਡਾਟਾ ਨੂੰ ਕਾਪੀ ਕਰ ਲੈਂਦੀਆਂ ਹਨ ਅਤੇ ਤੁਹਾਡੇ ਵੱਲੋਂ ਪੈਸੇ ਦੇਣ ਮਗਰੋਂ ਵੀ ਹੋਰ ਪੈਸਿਆਂ ਦੀ ਡਿਮਾਂਡ ਕਰਦੀਆਂ ਹਨ। ਤੁਹਾਡੇ ਵੱਲੋਂ ਪੈਸੇ ਨਾ ਦੇਣ ਦੀ ਸੂਰਤ ਵਿੱਚ ਇਹ ਕੰਪਨੀਆਂ ਤੁਹਾਨੂੰ ਤੁਹਾਡੇ ਨਾਲ ਜੁੜੇ ਲੋਕਾਂ ਨੂੰ ਤੁਹਾਡੇ ਬਾਰੇ ਮਾੜੀ ਸ਼ਬਦਾਵਲੀ ਅਤੇ ਤਹਾਨੂੰ ਬਦਨਾਮ ਕਰਨ ਲਈ ਧਮਕੀਆਂ ਦਿੰਦੀਆਂ ਹਨ। ਜਿਸ ਕਾਰਨ ਕਈ ਲੋਕ ਡਿਪਰੈਸ਼ਨ ਦਾ ਸ਼ਿਕਾਰ ਵੀ ਹੋ ਰਹੇ ਹਨ। ਉਨਾਂ ਕਿਹਾ ਕਿ ਆਪਣੇ ਸ਼ੋਸ਼ਲ ਮੀਡੀਆ ਖਾਤਿਆਂ ਅਤੇ ਹੋਰਨਾਂ ਬੈਂਕ ਖਾਤਿਆਂ ਨੂੰ ਕਿਸੇ ਵੀ ਡਿਵਾਇਸ ਤੇ ਖੋਲਣ ਅਤੇ ਹੋਰਨਾਂ ਨਾਲ ਆਪਣੇ ਆਈ ਡੀ ਪਾਸਵਰਡ ਨਾ ਸਾਂਝੇ ਕਰਨ ਦੀ ਖਾਸ ਤੌਰ ਤੇ ਅਪੀਲ ਕੀਤੀ। ਇਸ ਤੋ ਇਲਾਵਾ ਉਨਾਂ ਸਾਈਬਰ ਸੁੱਰਖਿਆਂ ਦੇ ਕਈ ਹੋਰ ਵਿਿਸ਼ਆ ਤੇ ਵੀ ਅਹਿਮ ਜਾਣਕਾਰੀ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ 200 ਦੇ ਕਰੀਬ ਵਿਦਿਆਰਥੀਆਂ ਨੇ ਇਸ ਸੈਮੀਨਾਰ ਵਿੱਚ ਹਿੱਸਾ ਲਿਆ।