ਸੰਦੌੜ : ਅੱਜ ਸਰਕਾਰੀ ਹਾਈ ਸਮਾਰਟ ਸਕੂਲ ਖੁਰਦ ਮਾਲੇਰ ਕੋਟਲਾ ਦੇ ਵਿਦਿਆਰਥੀਆਂ ਦਾ ਇੱਕ ਰੋਜ਼ਾ ਟੂਰ ਹੈਡ ਮਾਸਟਰ ਸ਼੍ਰੀ ਸੱਜਾਦ ਅਲੀ ਗੌਰੀਆ ਦੀ ਅਗਵਾਈ ਵਿੱਚ ਸਾਇੰਸ ਸਿਟੀ ਲਿਜਾਇਆ ਗਿਆ। ਟੂਰ ਸਬੰਧੀ ਜਾਣਕਾਰੀ ਦਿੰਦਿਆ ਹੈਡਮਾਸਟਰ ਸ੍ਰੀ ਸੱਜਾਦ ਅਲੀ ਗੌਰੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੁਆਰਾ ਵਿਦਿਆਰਥੀਆਂ ਅੰਦਰ ਵਿਗਿਆਨ ਪ੍ਰਤੀ ਨਵੀਂ ਚੇਤਨਾ ਪੈਦਾ ਕਰਨ ਅਤੇ ਸਿੱਖਿਆ ਪ੍ਰਤੀ ਉਹਨਾਂ ਦੀ ਰੁਚੀ ਵਧਾਉਣ ਲਈ ਮੁਫਤ ਟੂਰ ਲਿਜਾਏ ਜਾ ਰਹੇ ਹਨ। ਜਿਸ ਸਬੰਧੀ ਬੱਸ ਅਤੇ ਸਾਇੰਸ ਸਿਟੀ ਵਿਖੇ ਟਿਕਟ ਦਾ ਇੰਤਜ਼ਾਮ ਵਿਭਾਗ ਵੱਲੋਂ ਆਪਣੇ ਪੱਧਰ ਤੇ ਕੀਤਾ ਗਿਆ ਹੈ। ਐਸ.ਐਮ.ਸੀ ਚੇਅਰਮੈਨ ਸ. ਸਤਪਾਲ ਸਿੰਘ ਨੇ ਸਵੇਰੇ ਸਕੂਲ ਪਹੁੰਚ ਕੇ ਵਿਦਿਆਰਥੀਆਂ ਨੂੰ ਆਪਣੀਆਂ ਸ਼ੁਭ ਇੱਛਾਵਾਂ ਦਿੱਤੀਆਂ ਅਤੇ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਦੁਆਰਾ ਕੀਤਾ ਜਾ ਰਿਹਾ ਇਹ ਉਪਰਾਲਾ ਕਾਬਿਲ ਏ ਤਾਰੀਫ਼ ਹੈ ਜਿਸ ਵਿੱਚ ਵਿਦਿਆਰਥੀਆਂ ਨੂੰ ਮੁਫਤ ਸਾਇੰਸ ਸਿਟੀ ਦਾ ਟੂਰ ਲਗਾਇਆ ਜਾ ਰਿਹਾ ਹੈ। ਇਹ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਿੱਧ ਹੋਵੇਗਾ। ਉਹਨਾਂ ਅੱਗੇ ਕਿਹਾ ਕਿ ਵਿਭਾਗ ਨੂੰ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ। ਸਕੂਲ ਅਧਿਆਪਕ ਸਰਦਾਰ ਗੁਰਜੀਤ ਸਿੰਘ ਅਤੇ ਸ਼੍ਰੀਮਤੀ ਗਗਨਦੀਪ ਕੌਰ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਸ ਟੂਰ ਵਿੱਚ 50 ਵਿਦਿਆਰਥੀ ਸ਼ਾਮਿਲ ਸਨ। ਉਹਨਾਂ ਜਿੱਥੇ ਸਾਇੰਸ ਸਿਟੀ ਦੀ ਵਿਜਿਟ ਦੌਰਾਨ ਵਿਗਿਆਨ ਪ੍ਰਤੀ ਨਵੀਂ ਜਾਣਕਾਰੀ ਹਾਸਿਲ ਕੀਤੀ ਉੱਥੇ ਹੀ ਡਾਇਨਾਸੋਰ ਪਾਰਕ ਅਤੇ ਸਾਇੰਸ ਐਕਟੀਵਿਟੀ ਜ਼ੋਨ ਵਿੱਚ ਵੀ ਭਰਪੂਰ ਆਨੰਦ ਮਾਣਿਆ। ਅਧਿਆਪਕਾਂ ਦੁਆਰਾ ਸਾਇੰਸ ਸਿਟੀ ਵਿੱਚ ਬਣਾਏ ਵੱਖ-ਵੱਖ ਮਾਡਲਾਂ ਬਾਰੇ ਵਿਦਿਆਰਥੀਆਂ ਨੂੰ ਪੂਰੀ ਜਾਣਕਾਰੀ ਦਿੱਤੀ ਗਈ। ਇਸ ਟੂਰ ਵਿੱਚ ਉਪਰੋਕਤ ਤੋਂ ਇਲਾਵਾ ਸ. ਰਮਨਦੀਪ ਸਿੰਘ ਅਤੇ ਸ. ਕੁਲਦੀਪ ਸਿੰਘ ਵੀ ਹਾਜਰ ਸਨ।