ਮਾਲੇਰਕੋਟਲਾ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿ਼ਲ੍ਹਾ ਮਾਲੇਰਕੋਟਲਾ ਦੇ ਪ੍ਰਧਾਨ ਕੁਲਵਿਦਰ ਸਿਘ ਭੂਦਨ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਪਿਡ ਹਥਨ ਵਿਖੇ ਨਵੀਂ ਖੇਤੀ ਨੀਤੀ ਲਾਗੂ ਕਰਵਾਉਣ ਤੇ ਆਉਣ ਵਾਲੇ ਪ੍ਰੋਗਰਾਮਾਂ ਸਬਧੀ ਮੀਟਿਗ ਕੀਤੀ ਗਈ ਜਾਣਕਾਰੀ ਦਿਦਿਆਂ ਜਿ਼ਲ੍ਹਾ ਜਰਨਲ ਸਕਤਰ ਕੇਵਲ ਸਿਘ ਭੜੀ ਨੇ ਦਸਿਆ ਮੀਟਿਗ ਵਿਚ ਜਥੇਬਦੀ ਦੇ ਸੂਬਾ ਪ੍ਰਧਾਨ ਜੋਗਿਦਰ ਸਿਘ ਉਗਰਾਹਾਂ, ਸੂਬਾ ਮੀਤ ਪ੍ਰਧਾਨ ਜਨਕ ਸਿਘ ਭੁਟਾਲ, ਸੂਬਾ ਸਕਤਰ ਜਗਤਾਰ ਸਿਘ ਕਾਲਾਝਾੜ ਵਿਸ਼ੇਸ਼ ਤੌਰ ਤੇ ਪੁੱਜੇ। ਉਨ੍ਹਾਂ ਦਸਿਆ ਕਿ ਪਹਿਲੇ ਫੈਸਲੇ ਅਨੁਸਾਰ ਪਜਾਬ ਦੀ ਆਪ ਸਰਕਾਰ ਵਲੋਂ ਕਿਸਾਨਾਂ ਸਮੇਤ ਸਮੂਹ ਕਿਰਤੀ ਪਜਾਬੀਆਂ ਨਾਲ ਕੀਤੀ ਗਈ ਵਾਅਦਾ ਖਿਲਾਫੀ ਵਿਰੁਧ ਖੇਤੀ ਨੀਤੀ ਮੋਰਚਾ ਸ਼ੁਰੂ ਕਰਨ ਦੇ ਪਹਿਲੇ ਪੜਾਅ ਤੇ 27 ਤਂ 31 ਅਗਸਤ ਤਕ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਅਗੇ ਦਿਨ ਰਾਤ ਪਜ ਰੋਜਾ ਧਰਨੇ ਲਾਏ ਜਾਣਗੇ ਮੋਰਚੇ ਦੀ ਮੁਖ ਮਗ ਖੇਤੀ ਖੇਤਰ ਨੂੰ ਸ਼ਸ਼ਾਰ ਵਪਾਰ ਸਸਥਾ, ਸ਼ਸ਼ਾਰ ਬੈਂਕ ਅਤੇ ਕਾਰਪੋਰੇਟ ਦੇ ਪਜਿਆਂ ਤੋਂ ਮੁਕਤ ਕਰਨ ਵਾਲੀ ਨਵੀਂ ਖੇਤੀ ਨੀਤੀ ਦਾ ਐਲਾਨ ਵਾਅਦੇ ਅਨੁਸਾਰ ਤੁਰਤ ਕੀਤਾ ਜਾਵੇ। ਇਸ ਤੋਂ ਇਲਾਵਾ ਕਿਸਾਨਾਂ ਤੇ ਖੇਤ ਮਜਦੂਰਾਂ ਦੀ ਜ਼ਮੀਨ ਦੀ ਤੋਟ ਪੂਰੀ ਕੀਤੀ ਜਾਵੇ ਅਤੇ ਉਨ੍ਹਾਂ ਦੇ ਬੈਂਕ ਤੇ ਸੂਦਖੋਰੀ ਕਰਜfਆਂ ਤੇ ਲਕੀਰ ਮਾਰੀ ਜਾਵੇ ਕਰਜfਆਂ ਤੇ ਆਰਥਿਕ ਤਗੀਆਂ ਦੁਖੋ ਖੁਦਕੁਸ਼ੀਆਂ ਤੋਂ ਪੀੜਤ ਪਰਿਵਾਰਾਂ ਨੂੰ 10—10 ਲਖ ਰੁਪਏ ਦੀ ਸਹਾਇਤਾ ਅਤੇ ਸਰਕਾਰੀ ਨੌਕਰੀ ਦਿਤੀ ਜਾਵੇ। ਸਾਰੀਆਂ ਫ਼ਸਲਾਂ ਦੇ ਲਾਭਕਾਰੀ ਭਾਅ ਮਿਥ ਕੇ ਕਾਨੂੰਨੀ ਗਰਟੀ ਰਾਹੀ ਝੋਨੇ ਦੀ ਥਾਂ ਹੋਰ ਫਸਲਾਂ ਨੂੰ ਉਤਸਾਹਿਤ ਕਰਕੇ ਪਜਾਬ ਦਾ ਪਾਣੀ ਬਚਾਇਆ ਜਾਵੇ। ਦਰਿਆਈ ਪਾਣੀਆਂ ਦੇ ਸਨਅਤੀ ਪ੍ਰਦੂਸ਼ਣ ਨੂੰ ਰੋਕ ਕੇ ਹਰ ਖੇਤ ਤਕ ਨਹਿਰੀ ਪਾਣੀ ਪਹੁਚਾਇਆ ਜਾਵੇ। ਨਸ਼ਿਆ ਦੀ ਮਹਾਂਮਾਰੀ ਤੋਂ ਪਜਾਬ ਨੂੰ ਬਚਾਉਣ ਲਈ ਨਸ਼ਾ ਉਤਪਾਦਕ ਸਨਅਤਕਾਰਾਂ, ਵਡੇ ਸਮਗਲਰਾਂ, ਉਚ ਸਿਆਸਤਦਾਨਾਂ ਤੇ ਅਫਸਰਸ਼ਾਹੀ ਵਿਰੁਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਨਸ਼ਾ ਪੀੜਤਾਂ ਦੇ ਇਲਾਜ਼ ਅਤੇ ਮੁੜ ਵਸੇਬੇ ਦੇ ਪੁਖਤਾ ਪ੍ਰਬਧ ਕੀਤੇ ਜਾਣ। ਫ਼ਸਲੀ ਤਬਾਹੀ ਦਾ ਮੁਆਵਜ਼ਾ ਕਾਸਤਕਾਰ ਕਿਸਾਨਾਂ ਨੂੰ ਤੁਰਤ ਦਿਤਾ ਜਾਵੇ ਅਤੇ ਇਸ ਵਿ¤ਚ ਪਜ ਏਕੜ ਦੀ ਸ਼ਰਤ ਹਟਾਈ ਜਾਵੇ ਕਿਸਾਨ ਤੇ ਖੇਤ ਮਜਦੂਰ ਪਰਿਵਾਰਾਂ ਦੇ ਖੇਤੀ ਚੋਂ ਵਾਧੂ ਜੀਆਂ ਨੂੰ ਪਕੀ ਸਰਕਾਰੀ ਨੌਕਰੀ ਦਿਤੀ ਜਾਵੇ ਅਤੇ ਇਸ ਤੋਂ ਪਹਿਲਾਂ ਗੁਜਾਰੇ ਯੋਗ ਬੇਰੁਜ਼ਗਾਰੀ ਭਤਾ ਦਿਤਾ ਜਾਵੇ। ਤਿਆਰੀ ਮੁਹਿਮ ਦੌਰਾਨ ਜਥੇਬਦੀ ਦੀ ਹਰ ਇਕ ਪਿਡ ਇਕਾਈ ਵਲੋਂ ਖੁਦਕੁਸ਼ੀ ਪੀੜਤ ਪਰਿਵਾਰਾਂ ਦੀ ਸੂਚੀ ਬਣਾਈ ਜਾਵੇਗੀ ਅਤੇ ਹਰ ਪਰਿਵਾਰ ਵਲੋਂ ਸਰਕਾਰੀ ਸਹਾਇਤਾ ਅਤੇ ਨੌਕਰੀ ਲਈ ਲਿਖਤੀ ਦਰਖਾਸਤ ਸਮੇਤ ਇਹ ਸੂਚੀਆਂ ਡਿਪਟੀ ਕਮਿਸ਼ਨਰ ਨੂੰ ਸੌਂਪੀਆਂ ਜਾਣਗੀਆਂ। ਇਸੇ ਤਰ੍ਹਾਂ ਨਸ਼ਿਆ ਤੋਂ ਪੀੜਤ ਪਰਿਵਾਰਾਂ ਦੀਆਂ ਪਿਡ ਵਾਰ ਸੂਚੀਆਂ ਵੀ ਸੌਂਪੀਆਂ ਜਾਣਗੀਆਂ ਮੋਰਚੇ ਦੇ ਦੂਜੇ ਦਿਨ ਖੁਦਕੁਸ਼ੀ ਪੀੜਤ ਪਰਿਵਾਰ ਆਪੋ ਆਪਣੇ ਖੁਦਕੁਸ਼ੀਗ੍ਰਸਤ ਜੀਆਂ ਦੀ ਫੋਟੋ ਲੈਕੇ ਸ਼ਾਮਲ ਹੋਣਗੇ ਅਤੇ ਤੀਜੇ ਦਿਨ ਨਸ਼ਿਆ ਤੋਂ ਪੀੜਤ ਪਰਿਵਾਰ ਸ਼ਾਮਲ ਹੋਣਗੇ। ਉਨ੍ਹਾਂ ਨੇ ਕਿਹਾ ਕਿ ਸਯੁਕਤ ਕਿਸਾਨ ਮੋਰਚੇ ਦੇ ਸਦੇ ਤੇ 15 ਅਗਸਤ ਨੂੰ ਜਨਤੱਕ ਜਥੇਬਦੀਆਂ ਵਲੋਂ ਜਿ਼ਲ੍ਹਾ ਤੇ ਤਹਿਸੀਲ ਕੇਂਦਰਾਂ ਤੇ ਤਿਨ ਫੌਜਦਾਰੀ ਕਾਨੂੰਨ ਤੇ ਹੋਰ ਕਾਲੇ ਕਾਨੂੰਨਾ ਵਿਰੁਧ ਰੋਸ ਪ੍ਰਦਰਸ਼ਨ ਵੀ ਕੀਤੇ ਜਾਣਗੇ। ਇਸ ਮੌਕੇ ਜਿਲ੍ਹਾ ਆਗੂ ਸਰਬਜੀਤ ਸਿਘ ਭੁਰਥਲਾ, ਨਿਰਮਲ ਸਿਘ ਅਲੀਪੁਰ, ਰਜਿਦਰ ਸਿਘ ਭੋਗੀਵਾਲ, ਰਵਿਦਰ ਸਿਘ ਕਾਸਾਪੁਰ,ਸਤਿਨਾਮ ਸਿਘ ਮਾਣਕ ਮਾਜਰਾ, ਚਰਨਜੀਤ ਸਿਘ ਹਥਨ, ਸਵਰਨਜੀਤ ਸਿਘ ਦੁਲਮਾਂ, ਸਦੀਪ ਸਿਘ ਉਪੋਕੀ , ਜਗਤਾਰ ਸਿਘ ਸਰੌਦ ਆਦਿ ਤੋਂ ਇਲਾਵਾ ਵਡੀ ਗਿਣਤੀ ਵਿਚ ਕਿਸਾਨ ਮਜਦੂਰ ਹਾਜ਼ਰ ਸਨ