ਤਰਨ ਤਾਰਨ : ਬੀ.ਐਸ.ਐਫ਼. ਨੇ ਤਰਨ ਤਾਰਨ ਨਾਲ ਲੱਗਦੀ ਪਾਕਿਸਤਾਨ ਦੀ ਸਰਹੱਦ ਤੋਂ ਘੁਸਪੈਠੀਏ ਨੂੰ ਮਾਰ ਦਿੱਤਾ ਹੈ। ਬੀ.ਐਸ.ਐਫ਼. ਵੱਲੋਂ 15 ਅਗੱਸਤ ਦੇ ਮੱਦੇਨਜ਼ਰ ਸਰਹੱਦ ’ਤੇ ਚੌਕਸੀ ਵਧਾਈ ਹੋਈ ਸੀ ਅਤੇ ਘੁਸਪੈਠੀਆ ਭਾਰਤ ਦੀ ਸਰਹੱਦ ਵਿੱਚ ਦਾਖ਼ਲ ਹੋ ਗਿਆ ਸੀ। ਬੀ.ਐਸ.ਐਫ਼. ਵੱਲੋਂ ਵਾਰ ਵਾਰ ਚੁਣੌਤੀ ਦੇ ਬਾਵਜੂਦ ਉਹ ਵਾਪਸ ਨਹੀਂ ਆਇਆ। ਬੀ.ਐਸ.ਐਫ਼. ਦੇ ਜਵਾਨਾਂ ਨੇ ਪਾਕਿਸਤਾਨੀ ਘੁਸਪੈਠੀਏ ਦੀ ਲਾਸ਼ ਨੂੰ ਪੁਲਿਸ ਦੀ ਹਵਾਲੇ ਕਰ ਦਿੱਤਾ ਹੈ। ਆਜ਼ਾਦੀ ਦਿਵਸ ਦੇ ਮੱਦੇਨਜ਼ਰ ਸਰਹੱਦੀ ਖੇਤਰਾਂ ਵਿੱਚ ਅਲਰਟ ਜਾਰੀ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਤਰਨਤਾਰਨ ਦੇ ਡਾਲ ਇਲਾਕੇ ਵਿੱਚੋਂ ਨਸ਼ੇ ਦੀ ਵੱਡੀ ਖੇਪ ਵੀ ਬਰਾਮਦ ਹੋ ਚੁੱਕੀ ਹੈ ਜਿਸ ਕਾਰਨ ਬੀ.ਐਸ.ਐਫ਼. ਵੱਲੋਂ ਇਥੇ ਚੌਕਸੀ ਵਧਾਈ ਗਈ ਹੈ। ਪਿਛਲੇ ਇਕ ਮਹੀਨੇ ਤੋਂ ਪੰਜਾਬ ਸਰਹੱਦ ’ਤੇ ਘੁਸਪੈਠ ਦੇ ਮਾਮਲਿਆਂ ਵਿੱਚ ਕੁੱਝ ਵਾਧਾ ਹੋਇਆ ਹੈ। 23 ਜੁਲਾਈ ਅਤੇ ਫ਼ਿਰ 26 ਜੁਲਾਈ ਨੂੰ ਬੀ.ਐਫ਼.ਐਫ਼. ਨੇ ਅੰਮ੍ਰਿਤਸਰ ਸਰਹੱਦ ਤੋਂ ਦੋ ਘੁਸਪੈਠੀਆ ਨੂੰ ਕਾਬੂ ਕੀਤਾ ਸੀ।