Friday, September 20, 2024

National

ਕੋਰੋਨਾ ਦੀ ਭਾਰਤ ਵਿਚ ਮਿਲੀ ਕਿਸਮ 44 ਦੇਸ਼ਾਂ ਵਿਚ ਵੀ

May 12, 2021 06:24 PM
SehajTimes

ਨਵੀਂ ਦਿੱਲੀ : ਵਿਸ਼ਵ ਸਿਹਤ ਸੰਸਥਾ ਨੇ ਕਿਹਾ ਹੈ ਕਿ ਭਾਰਤ ਵਿਚ ਪਿਛਲੇ ਸਾਲ ਪਹਿਲੀ ਵਾਰ ਸਾਹਮਣੇ ਆਇਆ ਕੋਰੋਨਾ ਵਾਇਰਸ ਦਾ ਬੀ.1.617 ਸਰੂਪ 44 ਦੇਸ਼ਾਂ ਵਿਚ ਮਿਲਿਆ ਹੈ ਅਤੇ ਇਹ ਕਿਸਮ ਚਿੰਤਾਜਨਕ ਹੈ। ਸੰਯੁਕਤ ਰਾਸ਼ਟਰ ਦੀ ਇਹ ਸੰਸਥਾ ਹਰ ਦਿਨ ਇਸ ਦਾ ਵਿਸ਼ਲੇਸ਼ਣ ਕਰਦੀ ਹੈ ਕਿ ਕੀ ਸਾਰਸ ਸੀਓਵੀ-2 ਦੀਆਂ ਕਿਸਮਾਂ ਵਿਚ ਲਾਗ ਫੈਲਾਉਣ ਅਤੇ ਗੰਭੀਰਤਾ ਪੱਖੋਂ ਬਦਲਾਅ ਆਏ ਹਨ ਜਾਂ ਰਾਸ਼ਟਰੀ ਸਿਹਤ ਅਧਿਕਾਰੀਆਂ ਦੁਆਰਾ ਲਾਗੂ ਜਨ ਸਿਹਤ ਅਤੇ ਸਮਾਜਕ ਕਦਮਾਂ ਵਿਚ ਬਦਲਾਅ ਦੀ ਲੋੜ ਹੈ। ਚਿੰਤਾਜਨਕ ਕਿਸਮਾਂ ਉਹ ਹੁੰਦੀਆਂ ਹਨ ਜਿਨ੍ਹਾਂ ਨੂੰ ਵਾਇਰਸ ਦੇ ਮੂਲ ਰੂਪ ਤੋਂ ਨਹੀਂ ਸਗੋਂ ਕਿਤੇ ਜ਼ਿਆਦਾ ਖ਼ਤਰਨਾਕ ਮੰਨਿਆ ਜਾਂਦਾ ਹੈ। ਕੋਰੋਨਾ ਦੀ ਮੂਲ ਕਿਸਮ ਪਹਿਲੀ ਵਾਰ 2019 ਦੇ ਆਖ਼ਰੀ ਮਹੀਨਿਆਂ ਵਿਚ ਚੀਨ ਵਿਚ ਵੇਖਿਆ ਗਿਆ ਸੀ।

Have something to say? Post your comment