ਸ਼ਹੀਦ ਬਾਬਾ ਦੀਪ ਸਿੰਘ ਪਬਲਿਕ ਸਕੂਲ, ਪਹੂਵਿੰਡ ਵਿਖੇ ‘ਸ੍ਰੀ ਸਹਿਜ ਪਾਠ ਸੇਵਾ ਸੁਸਾਇਟੀ’ ਵੱਲੋਂ 'Personality Development' ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੇ ਸਪੀਕਰ ਸ: ਸਤਨਾਮ ਸਿੰਘ ਦਾ ਸਕੂਲ ਦੇ ਪ੍ਰਿੰਸੀਪਲ ਮਿਸਿਜ ਮਾਰੀਆ ਗੁਰੇਤੀ, ਵਾਈਸ ਪ੍ਰਿੰਸੀਪਲ ਮਿਸਟਰ ਜੌਰਜ ਪੌਲ ਤੇ ਸਮੁੱਚੇ ਸਟਾਫ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸ: ਸਤਨਾਮ ਸਿੰਘ ਨੇ ਯੁਵਾ ਪੀੜੀ ਦੀ ਵਾਗਡੋਰ ਸੰਭਾਲਣ ਵਾਲੇ ਬੱਚਿਆਂ ਨੂੰ ਸੁਚੱਜੀ ਜ਼ਿੰਦਗੀ ਜਿਉਣ ਦੇ ਢੰਗ ਤਰੀਕਿਆਂ ਨਾਲ ਰੂਬਰੂ ਕਰਵਾਇਆ।
ਉਹਨਾਂ ਨੇ ਬੱਚਿਆਂ ਨਾਲ ਸਮਾਜ ਵਿੱਚ ਵਿਚਰ ਰਹੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ ਤੇ ਉਹਨਾਂ ਦੇ ਭਿਆਨਕ ਨਤੀਜਿਆਂ ਤੋਂ ਜਾਣੂ ਕਰਵਾਇਆ। ਉਹਨਾਂ ਨੇ ਬੱਚਿਆਂ ਨੂੰ ਸਫਲਤਾ ਹਾਸਿਲ ਕਰਨ ਤੇ ਸਮਾਜਿਕ ਸਮੱਸਿਆਵਾਂ ਤੋਂ ਬਚਣ ਲਈ 'Priority, Patience and Discipline' ਦਾ ਮੰਤਰ ਸਮਝਾਇਆ ਤੇ ਬੱਚਿਆਂ ਨੂੰ ਧਾਰਮਿਕ ਗਤੀਵਿਧੀਆਂ ਤੇ ਚੰਗੀਆਂ ਆਦਤਾਂ ਨਾਲ ਜੁੜਨ ਦਾ ਸੰਦੇਸ਼ ਦਿੱਤਾ। ਉਹਨਾਂ ਨੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸਹਿਜ ਪਾਠ ਨਾਲ ਜੁੜਨ, ਸਹਿਜ ਪਾਠ ਕਰਨ ਦਾ ਸੁਨੇਹਾ ਦਿੱਤਾ ਅਤੇ ਬੱਚਿਆਂ ਨੇ ਵੀ ਇਹਨਾਂ ਸਿੱਖਿਆਵਾਂ ਨੂੰ ਅਮਲੀ ਰੂਪ ਵਿੱਚ ਧਾਰਨ ਦਾ ਪ੍ਰਣ ਕੀਤਾ।