ਮੋਗਾ : ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਬਲਾਕ ਪ੍ਰਧਾਨ ਜਗਮੋਹਨ ਸਿੰਘ ਕੰਗ ਨੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਪਿਛਲੇ ਦਿਨਾਂ ਵਿੱਚ ਕੰਗਨਾ ਰਣੌਤ ਨੇ ਕਿਸਾਨੀ ਦੇ ਦਿੱਲੀ ਮੋਰਚੇ ਤੇ ਘਟੀਆ ਬਿਆਨ ਦਿੱਤਾ ਹੈ ਅਤੇ ਕੰਗਨਾ ਰਨੌਤ ਨੇ ਐਮਰਜੈਂਸੀ ਨਾਮ ਦੀ ਫਿਲਮ ਬਣਾਈ ਹੈ, ਜਿਸ ਵਿੱਚ ਸਿੱਖਾਂ ਦੇ ਕਿਰਦਾਰ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਹੈ। ਆਗੂ ਨੇ ਕਿਹਾ ਕਿ ਫਿਲਮ ਵਿਚ ਕੰਗਨਾ ਰਣੌਤ ਨੇ ਇੰਦਰਾ ਗਾਂਧੀ ਦਾ ਰੋਲ ਨਿਭਾਉਂਦਿਆਂ,ਸਿੱਖਾਂ ਦੇ ਕਿਰਦਾਰ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਹੈ। ਦਿੱਲੀ ਅੰਦੋਲਨ ਸਮੇਂ ਕੰਗਨਾ ਨੇ ਕਿਹਾ ਸੀ ਕਿ ਔਰਤਾਂ 100-100 ਰੁਪਏ ਲੈਕੇ ਦਿਹਾੜੀ ਤੇ ਆਈਆਂ ਹਨ। ਹੁਣ ਉਹ ਕਹਿੰਦੀ ਕਿ ਉਥੇ ਬਲਾਤਕਾਰ ਹੁੰਦੇ ਰਹੇ। ਕੰਗਨਾ ਕਿਸਾਨਾਂ ਖ਼ਾਸ ਕਰਕੇ ਸਿੱਖ ਕਿਸਾਨੀ ਲਈ ਅੰਨੀਂ ਨਫ਼ਰਤ ਨਾਲ ਭਰੀ ਪਈ ਹੈ। ਇਹ ਨਫ਼ਰਤ ‘ਐਮਰਜੈਂਸੀ’ ਫ਼ਿਲਮ ਵਿੱਚ ਵੀ ਜ਼ਾਹਰ ਹੋਈ ਹੈ। ਬੀਜੇਪੀ ਨੇ ਭਾਵੇਂ ਕੰਗਨਾਂ ਰਨੌਤ ਦੇ ਬਿਆਨ ਨਾਲੋਂ ਆਪਣੇ ਆਪ ਨੂੰ ਅਲੱਗ ਕਰ ਲਿਆ ਹੈ, ਪਰ ਕੰਗਨਾ ਰਨੌਤ ਤੇ ਕੋਈ ਕਾਰਵਾਈ ਨਹੀਂ ਕੀਤੀ। ਅਸੀਂ ਮੰਗ ਕਰਦੇ ਹਾਂ ਕਿ ਕੰਗਨਾ ਰਨੌਤ ਨੂੰ ਨੱਥ ਪਾਈ ਜਾਵੇ। ਇਸ ‘ਐਮਰਜੈਂਸੀ’ ਫਿਲਮ ਤੇ ਰੋਕ ਲਾਈ ਜਾਵੇ।