ਮੋਗਾ : ਬੀ.ਵਾੱਕ ਫੂਡ ਪ੍ਰੋਸੈਸਿੰਗ ਐਡ ਕੁਆਲਿਟੀ ਮੈਨੇਜਮੈਂਟ ਦੇ ਛੇਵੇ ਸਮੈਸਟਰ ਵਿੱਚ ਕ੍ਰਮਵਾਰ ਮਿਸ ਗਗਨਦੀਪ ਕੌਰ, ਮਿਸ ਯਸ਼ਿਕਾ ਅਤੇ ਮਿਸ ਹਰਮਨਪ੍ਰੀਤ ਕੌਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਮੈਰਿਟ ਸੂਚੀ ਵਿੱਚ ਪਹਿਲਾਂ ,ਦੂਸਰਾ, ਤੀਸਰਾ ਸਥਾਨ ਪ੍ਰਾਪਤ ਕੀਤਾ। ਪਿਛਲੇ ਦਿਨੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਵੱਖ-ਵੱਖ ਕੋਰਸਾ ਦੇ ਨਤੀਜੇ ਐਲਾਨੇ ਗਏ ਜਿਸ ਵਿੱਚ ਐੱਸ.ਡੀ ਕਾਲਜ ਫਾਰ ਵੋਮੈਨ ਮੋਗਾ ਦੇ ਬੀ.ਵਾੱਕਵਿਭਾਗ ਦੇ ਛੇਵੇ ਸਮੈਸਟਰਫੂਡ ਪ੍ਰੋਸੈਸਿੰਗ ਐਡ ਕੁਆਲਿਟੀ ਮੈਨੇਜਮੈਂਟ ਦਾ ਨਤੀਜਾ ਸ਼ਾਨਦਾਰ ਰਿਹਾ। ਕਾਲਜ ਦੇ ਪ੍ਰਿੰਸੀਪਲ ਡਾ.ਨੀਨਾ ਅਨੇਜਾ ਨੇ ਬੀ.ਵਾੱਕ ਵਿਭਾਗ ਦੇ ਸਮੂਹ ਸਟਾਫ ਦੀ ਮਿਹਨਤ ਤੇ ਲਗਨ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥਣਾ ਦੇ ਮਾਪਿਆ ਨੂੰ ਤਹਿ ਦਿਲੋਂ ਵਧਾਈ ਦਿੱਤੀ। ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਡਾ. ਆਰ.ਸੀ ਮਿੱਤਲ, ਪ੍ਰਧਾਨ ਰਾਧੇਸ਼ ਸਿੰਘਲ ਅਤੇ ਸਕੱਤਰ ਅਸ਼ੋਕ ਗਰਗ ਨੇ ਸਮੂਹ ਪ੍ਰਬੰਧਕੀ ਕਮੇਟੀ ਵੱਲੋਂ ਬੀ.ਵਾੱਕਵਿਭਾਗ ਦੇ ਟੀਚਰਜ ਨੇ ਵਿਸ਼ੇਸ਼ ਤੌਰ ਤੇ ਵਧਾਈ ਦਿੰਦਿਆ ਕਿਹਾ ਕਿ ਵਿਦਿਆਰਥੀਆ ਨੂੰ ਅਸ਼ੀਰਵਾਦ ਦਿੰਦਿਆ ਸੁਨਿਹਰੇ ਭਵਿੱਖ ਲਈ ਸ਼ੁਭਕਾਮਨਾਂਵਾ ਦਿੱਤੀਆ। ਇਸ ਮੌਕੇ ਬੀ.ਵਾੱਕ ਦੇ ਨੋਡਲ ਅਫਸਰ ਮਿਸ਼ਿਜ ਗਗਨਦੀਪ ਕੌਰ ਅਤੇ ਸਹਾਇਕ ਪ੍ਰੋਫੈਸਰ ਮਿਸ ਨਿਹਾਰਰਿਕਾ ਹਾਜ਼ਰ ਸਨ।