ਐਸ ਏ ਐਸ ਨਗਰ : ਚੰਡੀਗੜ੍ਹ ਗਰੁੱਪ ਆਫ ਕਾਲਜ਼ਿਜ ਦੇ ਝੰਜੇੜੀ ਕੈਂਪਸ ਵਿਚ ਨਵੇਂ ਆਏ ਵਿਦਿਆਰਥੀਆਂ ਨੂੰ ਜੀ ਆਇਆ ਕਹਿੰਦੇ ਹੋਏ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਦੇ ਦੇਸ਼ ਵੱਖ ਵੱਖ ਰਾਜਾਂ ਅਤੇ ਵਿਦੇਸ਼ ਤੋਂ ਸਿੱਖਿਆ ਹਾਸਿਲ ਕਰਨ ਆਏ ਵਿਦਿਆਰਥੀਆਂ ਨੇ ਆਪਣੇ ਖੇਤਰਾਂ ਦੇ ਲੋਕ ਨ੍ਰਿਤਾਂ ਦੀ ਪੇਸ਼ਕਾਰੀ ਦਿੱਤੀ।
ਇਸ ਮੌਕੇ ਮਿਸਟਰ ਅਤੇ ਮਿਸ ਫਰੈੱਸ਼ਰ ਦਾ ਮੁਕਾਬਲਾ ਕਰਵਾਇਆ ਗਿਆ ਜਿਸਦੇ ਜੱਜ ਦੀ ਭੂਮਿਕਾ ਮਸ਼ਹੂਰ ਅਦਾਕਾਰਾ ਸੁਰੀਲੀ ਗੌਤਮ, ਹਿਨਾ ਭੁੱਲਰ ਅਤੇ ਨਿਸ਼ਠਾ ਸਾਗਰ ਵਲੋਂ ਨਿਭਾਈ ਗਈ। ਇਸ ਮੌਕੇ ਸ਼ਹਿਰੀਅਤ ਅਹਿਮਦ ਅਤੇ ਯਾਗਚੇਨ ਨੂੰ ਮਿਸਟਰ ਅਤੇ ਮਿਸ ਫਰੈਸ਼ਰ ਵਜੋਂ ਚੁਣਿਆ ਗਿਆ। ਜਦ ਕਿ ਬੈੱਸਟ ਡਰੈੱਸ ਫੀਮੇਲ ਵਿਚ ਦਿਲਪ੍ਰੀਤ ਕੌਰ ਅਤੇ ਬੈੱਸਟ ਡਰੈੱਸ ਮੇਲ ਮਾਨਿਕ ਕਲੋਤਰਾ ਰਹੀ। ਇਸ ਦੇ ਇਲਾਵਾ ਪ੍ਰੀਤੀ ਮਿਸ ਚਾਰਮਿੰਗ ਵਜੋਂ ਚੁਣੀ ਗਈ।
ਚੰਡੀਗੜ੍ਹ ਗਰੁੱਪ ਆਫ ਕਾਲਜ਼ਿਜ ਦੇ ਚੇਅਰਮੈਨ ਰਛਪਾਲ ਸਿੰਘ ਧਾਲੀਵਾਲ ਨੇ ਨਵੇਂ ਆਏ ਵਿਦਿਆਰਥੀਆਂ ਨੂੰ ਜੀ ਆਇਆ ਕਹਿੰਦੇ ਹੋਏ ਸਮੂਹ ਵਿਦਿਆਰਥੀਆਂ ਨੂੰ ਆਪਣੇ ਅੰਦਰ ਸ੫ਤ ਮਿਹਨਤ, ਅਨੁਸ਼ਾਸਨ, ਚੰਗੀ ਸੋਚ ਅਤੇ ਸਮੇਂ ਦੇ ਪਾਬੰਦ ਹੋਣ ਦੇ ਚੰਗੇ ਗੁਣ ਪੈਦਾ ਕਰਨ ਦੀ ਪ੍ਰੇਰਨਾ ਦਿਤੀ। ਅਦਾਰੇ ਦੇ ਐਮ ਡੀ ਅਰਸ਼ ਧਾਲੀਵਾਲ ਨੇ ਕਿਹਾ ਕਿ ਝੰਜੇੜੀ ਕਾਲਜ ਵਿਚ ਜਿੱਥੇ ਬੈਸਟ ਸਟਾਫ ਅਤੇ ਅਤਿ ਆਧੁਨਿਕ ਲੈਬਾਂ ਹਨ ਉੱਥੇ ਹੀ ਵਿਦਿਆਰਥੀਆਂ ਨੂੰ ਸਿੱਖਿਆਂ, ਖੇਡਾਂ ਅਤੇ ਹੋਰ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਹਰ ਤਰ੍ਹਾਂ ਦੀ ਮਦਦ ਕੀਤੀ ਜਾਂਦੀ ਹੈ।