ਮੋਗਾ : ਐੱਸ.ਡੀ ਕਾਲਜ ਫਾਰ ਵੋਮੈਨ ਦੀ ਇੰਟਰਨਲ ਕੰਮਪਲੇਂਟ ਕਮੇਟੀ ਕਮ ਵਿਜੀਲੈਂਸ ਸੈਂਲ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਮੋਗਾ ਦੇ ਸਹਿਯੋਗ ਨਾਲ ਆਧਿਆਪਕ ਦਿਵਸ ਨੂੰ ਸਮਰਪਿਤ ਜਾਗਰੂਕ ਪ੍ਰੋਗਰਾਮ ਦਾ ਆਯੋਜਨ ਕੀਤਾ। ਕਾਲਜ ਪ੍ਰਿੰਸੀਪਲ ਡਾ.ਨੀਨਾ ਅਨੇਜਾ ਨੇ ਆਧਿਆਪਕ ਦਿਵਸ ਦੀ ਵਧਾਈ ਦਿੰਦਿਆ ਕਿਹਾ ਕਿ ਆਧਿਆਪਕ ਵਰਗ ਆਪਣੇ ਆਪ ਵਿੱਚ ਇੱਕ ਪਰਉਪਕਾਰੀ ਸੰਸਥਾ ਹੈ ਆਧਿਆਪਕ ਦਿਵਸ ਹਰ ਵਰ੍ਹੇ ਮਹਾਨ ਸਿੱਖਿਅਕ ਅਤੇ ਫਿਲਾਸਫਰ ਸਰਵਪੱਲੀ ਡਾ. ਰਾਧਾਕ੍ਰਿਸ਼ਨਨ ਦੇ ਜਨਮਦਿਨ ਤੇ 5 ਸਤੰਬਰ ਨੂੰ ਮਨਾਇਆ ਜਾਂਦਾ ਹੈ। ਜਾਗਰੂਕ ਪ੍ਰੋਗਰਾਮ ਦੇ ਮੁਖ ਮਹਿਮਾਨ ਮਾਣਯੋਗ ਮੈਡਮ ਕਿਰਨਜੋਤੀ ਸਿਵਲ ਜੱਜ ਸੀ. ਜੇ.ਐੱਮ ਸੈਕੇਟਰੀ ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ, ਮੋਗਾ ਅਤੇ ਮੁਖ ਬੁਲਾਰੇ ਨੈਸ਼ਨਲ ਐਵਾਰਡੀ ਸ੍ਰੀ ਰਾਜੇਸ਼ ਸ਼ਰਮਾ ਸਨ। ਮਿਸ਼ਿਜ ਰਮਨਪ੍ਰੀਤ ਕੌਰ ਨੇ ਸਾਰਿਆ ਨੂੰ ਰਸਮੀ ਤੌਰ ਤੇ ਜੀਅ ਆਇਆ ਆਖਿਆ। ਮੁਖ ਬੁਲਾਰੇ ਨੇ ਸਰਵਪੱਲੀ ਡਾ. ਰਾਧਾਕ੍ਰਿਸ਼ਨਨ ਦੇ ਸਿੱਖਿਅਕ ਅਤੇ ਰਾਜਨੀਤਕ ਯੋਗਦਾਨ ਬਾਰੇ ਵਿਦਿਆਰਥਣਾਂ ਨਾਲ ਵਿਸਥਾਰ ਚਰਚਾ ਕੀਤੀ ਅਤੇ ਵਿਦਿਆਰਥਣਾਂ ਨੂੰ ਵਿਸ਼ੇਸ ਤੌਰ ਤੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਦੀਆਂ ਸਕੀਮਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਵਿੱਚ ਸਹਿਯੋਗ ਦੇਣ। ਵਾਤਾਵਰਣ ਨੂੰ ਹਰਿਆਂ ਭਰਿਆ ਬਣਾਈ ਰੱਖਣ ਲਈ ਮੁਖ ਮਹਿਮਾਨ, ਕਾਲਜ ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਕਾਲਜ ਕੈਪਸ ਵਿਚ ਪੌਦਾ ਲਗਾਇਆ ਗਿਆ। ਅੰਤ ਤੇ ਪ੍ਰਿੰਸੀਪਲ ਅਤੇ ਆਈ. ਸੀ.ਸੀ ਕਮ ਵਿਜੀਲੈਂਸ ਸੈਂਲ ਦੇ ਮੈਬਰਾਂ ਵੱਲੋਂ ਮੁਖ ਮਹਿਮਾਨ ਅਤੇ ਮੁਖ ਬੁਲਾਰੇ ਨੂੰ ਪੌਦਾ ਦੇ ਕੇ ਸਨਮਾਨਿਤ ਕੀਤਾ ਗਿਆ। ਕਾਲਜ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਡਾ.ਆਰ. ਸੀ ਮਿੱਤਲ, ਪ੍ਰਧਾਨ ਰਾਧੇਸ਼ ਸਿੰਘਲ, ਸਕੱਤਰ ਅਸ਼ੋਕ ਗਰਗ ਨੇ ਸਮੂਹ ਪ੍ਰਬੰਧਕੀ ਕਮੇਟੀ ਵੱਲੋਂ ਕਾਲਜ ਦੇ ਸਾਰੇ ਟੀਚਰਜ਼ ਨੂੰ ਆਧਿਆਪਕ ਦਿਵਸ ਤੇ ਸ਼ੁਭਕਾਮਨਾਂਵਾ ਦਿੱਤੀਆ। ਪ੍ਰੋਗਰਾਮ ਦੇ ਆਯੋਜਨ ਵਿਚ ਮਿਸ਼ਿਜ ਨਮਿਤਾ, ਮਿਸ਼ਿਜ ਰਜਨੀ, ਮਿਸਿਜ ਮਮਤਾ ਨੇ ਅਹਿਮ ਯੋਗਦਾਨ ਪਾਇਆ। ਇਸ ਮੌਕੇ ਡਾ. ਸ਼ਾਕਸ਼ੀ ਸ਼ਰਮਾ ਅਤੇ ਮਿਸ਼ਿਜ ਸ਼ੁਸ਼ਮਾ ਗੁਪਤਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।