ਮਲੇਰਕੋਟਲਾ : ਰੋਟਰੀ ਕਲੱਬ ਮਲੇਰਕੋਟਲਾ ਮਿਡਟਾਊਨ ਵੱਲੋਂ ਪ੍ਰਧਾਨ ਮਹਿੰਦਰ ਸਿੰਘ ਪਰੂਥੀ ਦੀ ਅਗਵਾਈ ਹੇਠ ਸਥਾਨਕ ਡੀ ਏ ਵੀ ਪਬਲਿਕ ਸਕੂਲ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ। ਜਿਸ ਦੌਰਾਨ ਕਲੱਬ ਵੱਲੋਂ 31 ਅਧਿਆਪਕਾਂ ਨੂੰ ਅਧਿਆਪਨ ਖੇਤਰ ਵਿੱਚ ਨਿਭਾਈ ਜਾ ਰਹੀਆਂ ਬਿਹਤਰੀਨ ਸੇਵਾਵਾਂ ਸਦਕਾ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁਹੰਮਦ ਇਰਫਾਨ ਪ੍ਰਿੰਸੀਪਲ ਬੀ ਐਡ ਕਾਲਜ ਮਲੇਰਕੋਟਲਾ ਵਿਸ਼ੇਸ਼ ਤੌਰ ਤੇ ਪਹੁੰਚੇ। ਸਮਾਗਮ ਨੂੰ ਸੰਬੋਧਨ ਕਰਦਿਆਂ ਸ ਪੁਰਥੀ ਨੇ ਕਿਹਾ ਕਿ ਅਧਿਆਪਕ ਦੇਸ਼ ਦੇ ਉੱਜਵਲ ਭਵਿੱਖ ਦਾ ਨਿਰਮਾਣ ਕਰਦੇ ਹਨ। ਉਹਨਾਂ ਕਿਹਾ ਕਿ ਮਾਪਿਆਂ ਤੋਂ ਬਾਅਦ ਅਧਿਆਪਕ ਹੀ ਹੁੰਦੇ ਹਨ ਜੋਂ ਬੱਚਿਆਂ ਦਾ ਭਵਿੱਖ ਸੰਵਾਰਨ ਲਈ ਹਰ ਸੰਭਵ ਉਪਰਾਲਾ ਕਰਦੇ ਹਨ। ਸਕੂਲ ਦੇ ਪ੍ਰਿੰਸੀਪਲ ਸ੍ਰੀ ਭੁਪਿੰਦਰ ਸ਼ਰਮਾ ਨੇ ਕਲੱਬ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਾਪੇ ਬੱਚਿਆਂ ਨੂੰ ਜਨਮ ਦਿੰਦੇ ਹਨ ਪਰ ਅਧਿਆਪਕ ਬੱਚਿਆਂ ਨੂੰ ਸਹੀ ਜਿੰਦਗੀ ਜਿਊਣ ਦਾ ਰਸਤਾ ਦਿਖਾਉਂਦੇ ਹਨ।ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਅਧਿਆਪਕ ਦਿਵਸ ਨੂੰ ਸਮਰਪਿਤ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤੇ ਗਏ। ਕਲੱਬ ਦੇ ਸਕੱਤਰ ਸ਼੍ਰੀ ਅਭੇ ਗੁਪਤਾ ਨੇ ਸਟੇਜ ਦੀ ਕਾਰਵਾਈ ਨੂੰ ਬਾਖੂਬੀ ਸੰਭਾਲਿਆ। ਸਮਾਗਮ ਦੌਰਾਨ ਕਲੱਬ ਵੱਲੋਂ ਸਕੂਲ ਦੇ ਪ੍ਰਿੰਸੀਪਲ ਸ੍ਰੀ ਭੁਪਿੰਦਰ ਸ਼ਰਮਾ ਸਮੇਤ ਸਕੂਲ ਦੇ 28 ਅਧਿਆਪਕਾਂ ਤੋਂ ਇਲਾਵਾ ਅਧਿਆਪਕ ਸ਼੍ਰੀ ਕੰਚਨ ਜੈਨ, ਮਹਿਕ ਸਿੰਗਲਾ ਅਤੇ ਹਰਲੀਨ ਕੌਰ ਨੂੰ ਸਨਮਾਨ ਚਿੰਨ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰੋਟਰੀ ਮੈਂਬਰ ਹੰਸਰਾਜ ਜੂੜੇਜਾ, ਸੁਖਪਾਲ ਗਰਗ, ਮਦਨ ਮੋਹਨ, ਪਾਰਸ ਜੈਨ, ਭੂਪੇਸ਼ ਜੈਨ ਰਵਿੰਦਰ ਸਿੰਗਲਾ, ਅਮਨ ਗੋਇਲ, ਸਚਿਨ ਬੰਸਲ, ਨਵਨੀਤ ਵਰਮਾ ਤੋਂ ਇਲਾਵਾ ਇੰਦਰਜੀਤ ਕੌਰ ਪਰੂਥੀ, ਆਭਾ ਜਿੰਦਲ, ਊਸ਼ਾ ਗਰਗ, ਕੰਚਨ ਜੈਨ, ਡਾਕਟਰ ਮਹਿਕ ਜੈਨ, ਸ੍ਰੀਮਤੀ ਸੁਸ਼ਮਾ ਸੋਰੀ, ਸ਼ੀਲਾ ਕਥੂਰੀਆ, ਸੁਜਾਤਾ ਸ਼ਰਮਾ, ਸੁਸ਼ਮਾ ਗੋਗੀਆ ਅਤੇ ਹੋਰ ਸਟਾਫ ਹਾਜ਼ਰ ਸੀ।