ਸੁਨਾਮ : ਅਗਰਵਾਲ ਸਭਾ ਰਜਿ: (159) ਸੁਨਾਮ ਨੇ ਮਹਾਰਾਜਾ ਅਗਰਸੈਨ ਜੈਅੰਤੀ ਰਾਜ ਪੱਧਰੀ ਸਮਾਗਮ ਆਯੋਜਿਤ ਕਰਕੇ ਮਨਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਫੈਸਲਾ ਸਭਾ ਦੇ ਪ੍ਰਧਾਨ ਇਸ਼ਵਰ ਗਰਗ, ਮੁੱਖ ਸਲਾਹਕਾਰ ਘਨਸ਼ਿਆਮ ਕਾਂਸਲ ਅਤੇ ਚੇਅਰਮੈਨ ਪ੍ਰੇਮ ਗੁਪਤਾ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਕੀਤਾ ਗਿਆ। ਸਭਾ ਦੇ ਪ੍ਰਧਾਨ ਇਸ਼ਵਰ ਗਰਗ ਨੇ ਦੱਸਿਆ ਕਿ ਪੰਜਾਬ ਅਗਰਵਾਲ ਸਭਾ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ ਦੀਆਂ ਹਦਾਇਤਾਂ ਅਨੁਸਾਰ ਮਹਾਰਾਜਾ ਅਗਰਸੈਨ ਜੀ ਦਾ ਜਨਮ ਦਿਹਾੜਾ ਪੰਜ ਅਕਤੂਬਰ ਨੂੰ ਸੁਨਾਮ ਵਿਖੇ ਰਾਜ ਪੱਧਰੀ ਸਮਾਗਮ ਆਯੋਜਿਤ ਕਰਕੇ ਮਨਾਇਆ ਜਾਵੇਗਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਘਨਸ਼ਿਆਮ ਕਾਂਸਲ, ਪ੍ਰੇਮ ਗੁਪਤਾ ਨੇ ਕਿਹਾ ਕਿ ਇਸ ਰਾਜ ਪੱਧਰੀ ਸਮਾਗਮ ਵਿੱਚ ਅਗਰਵਾਲ ਭਾਈਚਾਰੇ ਨਾਲ ਸਬੰਧਿਤ ਮੁੱਦਿਆਂ ਨੂੰ ਵਿਚਾਰਕੇ ਭਵਿੱਖ ਦੀ ਰਣਨੀਤੀ ਤੈਅ ਕੀਤੀ ਜਾਵੇਗੀ। ਸਮਾਗਮ ਵਿੱਚ ਅਗਰਵਾਲ ਭਾਈਚਾਰੇ ਦੇ ਹੋਣਹਾਰ ਵਿਦਿਆਰਥੀਆਂ, ਖਿਡਾਰੀਆਂ, ਆਈਏਐਸ ਅਤੇ ਆਈਪੀਐਸ ਨੂੰ ਸਨਮਾਨਿਤ ਕੀਤਾ ਜਾਵੇਗਾ। ਬੁਲਾਰਿਆਂ ਨੇ ਕਿਹਾ ਕਿ ਅਜੋਕੇ ਸਮੇਂ ਅਗਰਵਾਲ ਸਮਾਜ ਨੂੰ ਕਈ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ਼ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਅਗਰਵਾਲ ਭਾਈਚਾਰੇ ਨੂੰ ਸਿਆਸੀ ਤੌਰ ’ਤੇ ਨਜ਼ਰਅੰਦਾਜ਼ ਕੀਤਾ ਗਿਆ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਅਗਰਵਾਲ ਸਮਾਜ ਨਵੀਂ ਰੂਪਰੇਖਾ ਤਿਆਰ ਕਰੇਗਾ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿੱਚ ਸੂਬਾ ਜਨਰਲ ਸਕੱਤਰ ਪਵਨ ਸਿੰਗਲਾ ਅਤੇ ਸੂਬਾ ਇੰਚਾਰਜ ਸੁਰੇਸ਼ ਗੁਪਤਾ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਅਗਰਸੈਨ ਜੈਅੰਤੀ ਸਮਾਗਮ ਵਿੱਚ ਭਰਵੀਂ ਸ਼ਮੂਲੀਅਤ ਕਰਨ ਲਈ ਪ੍ਰਭਾਤ ਫੇਰੀਆਂ ਦਾ ਆਯੋਜਨ ਕੀਤਾ ਜਾਵੇਗਾ। ਇਸ ਵਿੱਚ ਅਗਰਵਾਲ ਸਮਾਜ ਦੇ ਮਹਿਲਾ ਅਤੇ ਯੂਥ ਵਿੰਗ ਸਹਿਯੋਗ ਕਰਨਗੇ। ਉਨ੍ਹਾਂ ਕਿਹਾ ਕਿ ਆਰਥਿਕ ਤੌਰ ’ਤੇ ਕਮਜ਼ੋਰ ਅਗਰਵਾਲ ਭਾਈਚਾਰੇ ਦੇ ਪਰਿਵਾਰਾਂ ਨੂੰ ਰਾਸ਼ਨ ਸਮੱਗਰੀ ਭੇਜਣ ਦੀ ਮੁਹਿੰਮ ਗੁਪਤ ਤਰੀਕੇ ਨਾਲ ਜਾਰੀ ਹੈ। ਇਸ ਮੌਕੇ ਸੰਜੇ ਗੋਇਲ, ਮੁਨੀਸ਼ ਸੋਨੀ, ਸੁਮੇਰ ਗਰਗ, ਸੁਭਾਸ਼ ਗੁਪਤਾ ਬੀ.ਕੇ.ਓ., ਨਰੇਸ਼ ਭੋਲਾ, ਆਰ.ਐਨ.ਕਾਂਸਲ, ਅਸ਼ੋਕ ਕਾਂਸਲ, ਵਿਜੇ ਗਰਗ, ਪਰਵੀਨ ਬਿੱਟੂ, ਸੰਦੀਪ ਗਰਗ, ਰਜਨੀਸ਼ ਰਿੰਕੂ, ਗਿਆਨ ਚੰਦ ਗਰਗ, ਕੁਮਾਰ ਰਾਜੇਸ਼, ਅਮਰਨਾਥ ਬਿੱਟੂ, ਪੁਨੀਤ ਮਿੱਤਲ , ਕਰੁਣ ਕਨੂੰ ਬਾਂਸਲ, ਸੁਰੇਸ਼ ਨੱਪੀ, ਨਰੇਸ਼ ਕੁਮਾਰ, ਅੰਕਿਤ ਕਾਂਸਲ, ਅਰੁਣ ਬਾਂਸਲ, ਮੁਕੇਸ਼ ਕਾਂਸਲ, ਮੁਨੀਸ਼ ਮੋਨੂੰ, ਗੌਰਵ ਕਾਂਸਲ, ਅਨਿਕ ਬਾਂਸਲ, ਸ਼ਾਂਤੀ ਗੋਇਲ, ਪ੍ਰੋ: ਵਿਜੇ ਮੋਹਨ, ਐਡਵੋਕੇਟ ਅਭੀ ਸਿੰਗਲਾ, ਐਡਵੋਕੇਟ ਪ੍ਰਵੀਨ ਜੈਨ, ਵਿਕਾਸ ਗੋਇਲ, ਪਰਵੀਨ ਆਦਿ ਹਾਜ਼ਰ ਸਨ।