Thursday, September 19, 2024

Education

ਸ਼ਾਸਤਰੀ ਮਾਡਲ ਸਕੂਲ ਵਿੱਚ ਗਊ ਗਰਾਸ ਸੇਵਾ ਦੀ ਸ਼ੁਰੂਆਤ ਕੀਤੀ

September 11, 2024 02:37 PM
ਅਮਰਜੀਤ ਰਤਨ

ਐਸ ਏ ਐਸ ਨਗਰ : ਗਊ ਗਰਾਸ ਸੇਵਾ ਸਮਿਤੀ ਵਲੋਂ ਪਹਿਲੀ ਰੋਟੀ ਗਾਂ ਲਈ ਮੁਹਿੰਮ ਤਹਿਤ ਸ਼ਾਸਤਰੀ ਮਾਡਲ ਸਕੂਲ, ਫੇਸ਼ 1, ਮੁਹਾਲੀ ਵਿੱਚ ਗਊ ਗਰਾਸ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸਦੇ ਤਹਿਤ ਸਮਿਤੀ ਵਲੋਂ ਸਕੂਲ ਦੇ ਅਹਾਤੇ ਵਿੱਚ ਇੱਕ ਗਊ ਗਰਾਸ ਬੈਂਕ ਸਥਾਪਿਤ ਕੀਤਾ ਗਿਆ, ਜਿਸ ਵਿੱਚ ਬੱਚੇ ਆਪਣੇ ਲੰਚ ਬਾਕਸ ਦੇ ਨਾਲ ਘਰ ਤੋਂ ਲਿਆਂਦੀ ਇੱਕ ਰੋਟੀ ਪਾਉਣਗੇ ਅਤੇ ਇਕੱਠੀਆਂ ਹੋਈਆਂ ਸਾਰੀਆਂ ਰੋਟੀਆਂ ਸਮਿਤੀ ਦੀ ਟੀਮ ਵਲੋਂ ਇਕੱਤਰ ਕਰਕੇ ਫੇਸ਼ 1 ਵਿਚਲੇ ਗਊ ਹਸਪਤਾਲ ਵਿੱਚ ਪਹੁੰਚਾ ਦਿੱਤੀਆਂ ਜਾਣਗੀਆਂ।
ਸਮਿਤੀ ਦੇ ਪ੍ਰਧਾਨ ਸ਼ੀਸ਼ਪਾਲ ਗਰਗ ਨੇ ਦੱਸਿਆ ਕਿ ਸਮਿਤੀ ਵਲੋਂ ਫੇਸ਼ 1 ਵਿਚਲੇ ਗਊ ਹਸਪਤਾਲ ਦੇ ਨੇੜਲੇ 10 ਸਕੂਲਾਂ ਨਾਲ ਸੰਪਰਕ ਕਰਕੇ ਗਉ ਗਰਾਸ ਬੈਂਕ ਸਥਾਪਤ ਕਰਨ ਦਾ ਟੀਚਾ ਮਿਥਿਆ ਗਿਆ ਹੈ। ਇਸ ਮੌਕੇ ਸਕੂਲ ਦੇ ਡਾਇਰੈਕਟਰ ਰਜਨੀਸ਼ ਸੇਵਕ ਨੇ ਦੱਸਿਆ ਕਿ ਗਾਂ ਲਈ ਇੱਕ ਰੋਟੀ ਲਿਆਉਣ ਨਾਲ ਬੱਚਿਆਂ ਵਿੱਚ ਦੇਣ ਦੀ ਭਾਵਨਾ ਵਿਕਸਿਤ ਹੋਵੇਗੀ ਅਤੇ ਉਹ ਸੰਸਕਾਰਿਤ ਬਣਨਗੇ।

Have something to say? Post your comment

 

More in Education

ਨੌਜਵਾਨਾਂ ਵਿੱਚ ਕੁਦਰਤ ਅਤੇ ਵਾਤਾਵਰਨ ਨਾਲ ਪਿਆਰ ਅਤੇ ਜਾਗਰੂਕਤਾ ਵਧਾਉਣ ਲਈ ਸੈਮੀਨਾਰ ਦਾ ਆਯੋਜਨ ਕੀਤਾ

ਲਿੰਗ ਸਮਾਨਤਾ ਅਤੇ ਸੰਵੇਦਨਸੀਲਤਾ ਵਿਸ਼ੇ ਤੇ ਸੈਮੀਨਾਰ ਕਰਵਾਇਆ

ਸੈਮਰਾਕ ਸੀਨੀਅਰ ਸੈਕੰਡਰੀ ਸਕੂਲ ਦੇ ਖਿਡਾਰੀਆਂ ਨੇ ਜ਼ਿਲ੍ਹਾ ਟੂਰਨਾਮੈਂਟ ਵਿੱਚ ਪੰਜ ਸੋਨ ਤਗਮੇ ਜਿੱਤੇ

"ਵਿਮਨ ਕਰੀਅਰ ਏਜੰਟ" ਤਹਿਤ ਪਲੇਸਮੈਂਟ ਕੈਂਪ 18 ਸਤੰਬਰ ਨੂੰ 

ਆਰੀਅਨਜ਼ ਵਿਖੇ ਟੈਲੀਮੈਡੀਸਨ 'ਤੇ ਇਕ ਹਫ਼ਤੇ ਦਾ ਫੈਕਲਟੀ ਵਿਕਾਸ ਪ੍ਰੋਗਰਾਮ ਸਮਾਪਤ ਹੋਇਆ

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਐਸ.ਏ.ਐਸ.ਨਗਰ ਵਿਖੇ ਪਲੇਸਮੈਂਟ ਕੈਂਪ 12 ਸਤੰਬਰ ਨੂੰ

ਖਾਲਸਾ ਕਾਲਜ ਮੁਹਾਲੀ ਵਿਖੇ ਅਰਦਾਸ ਨਾਲ ਹੋਈ ਅਕਾਦਮਿਕ ਸੈਸ਼ਨ 2024-25 ਦੀ ਸ਼ੁਰੂਆਤ

ਗੌਰਮਿੰਟ ਡੀ.ਪੀ.ਈ./ਲੈਕਚਰਾਰ ਯੂਨੀਅਨ ਦੀ ਇਕੱਤਰਤਾ 'ਚ ਸਰੀਰਕ ਸਿੱਖਿਆ ਅਧਿਆਪਕਾਂ ਦੀਆਂ ਸਮੱਸਿਆਵਾਂ ਸਬੰਧੀ ਚਰਚਾ

ਫਲਾਂ ਅਤੇ ਸਬਜ਼ੀਆਂ ਦੇ ਗੁਣਾਂ ਨਾਲ ਜਾਣੂ ਕਰਾਉਣ ਲਈ ਸੈਮੀਨਾਰ ਦਾ ਆਯੋਜਨ ਕੀਤਾ

ਪੰਜਾਬੀ ਯੂਨੀਵਰਸਿਟੀ ਵਿਖੇ 'ਪਾਈਥਨ ਪ੍ਰੋਗਰਾਮਿੰਗ' ਬਾਰੇ ਇੱਕ-ਰੋਜ਼ਾ ਵਰਕਸ਼ਾਪ ਕਰਵਾਈ