Thursday, November 21, 2024
BREAKING NEWS
ਅਕਾਲੀ ਦਲ ਨੂੰ ਝਟਕਾ, ਅਨਿਲ ਜੋਸ਼ੀ ਨੇ ਦਿੱਤਾ ਅਸਤੀਫ਼ਾ ਮੁਹਾਲੀ ਦੇ ਸੈਕਟਰ 86 ਵਿੱਚ ਦਰਦਨਾਕ ਹਾਦਸਾ ਨੌਜਵਾਨ ਦੀ ਮੌਤਸੁਖਬੀਰ ਬਾਦਲ ਦੇ OSD ਸੰਦੀਪ ਸਿੰਘ ਸੰਨੀ ਬਰਾੜ ਨੇ ਦਿੱਤਾ ਅਸਤੀਫਾ ਮਿਊਜ਼ਿਕ ਕੰਪਨੀ ਦੇ ਮਾਲਕ ਨੂੰ ਧਮਕੀਚੰਡੀਗੜ੍ਹ 'ਚ ਬਣੇਗੀ ਹਰਿਆਣਾ ਵਿਧਾਨ ਸਭਾ ਦੀ ਨਵੀਂ ਇਮਾਰਤਆਂਗਣਵਾੜੀ ਵਰਕਰਾਂ-ਹੈਲਪਰਾਂ ਨਾਲ ਸਥਾਈ ਸਿਵਲ ਕਰਮਚਾਰੀਆਂ ਦੇ ਬਰਾਬਰ ਸਲੂਕ ਕਰੋ : ਗੁਜਰਾਤ ਹਾਈ ਕੋਰਟਪੰਜਾਬ ‘ਚ 4 ਸਾਲ ਦੇ ਬੱਚਿਆਂ ਲਈ ਹੈਲਮੇਟ ਪਾਉਣਾ ਹੋਇਆ ਲਾਜ਼ਮੀਖੇਤੀਬਾੜੀ ਵਿਭਾਗ ਵੱਲੋਂ ਖਾਦ ਵਿਕਰੇਤਾ ਦਾ ਲਾਇਸੈਂਸ ਰੱਦਈਡੀ ਨੇ ਜੀਬੀਪੀ ਗਰੁੱਪ ਦੀ ਕਰੋੜਾਂ ਰੁਪਏ ਦੀ ਪ੍ਰੋਪਰਟੀ ਕੀਤੀ ਜਬਤਪੰਜਾਬ ਪੁਲਿਸ ਨੇ ਪੁਰਤਗਾਲ ਅਧਾਰਤ ਮੰਨੂ ਘਨਸ਼ਾਮਪੁਰੀਆ ਗੈਂਗ ਦੇ ਦੋ ਕਾਰਕੁਨਾਂ ਨੂੰ ਕੀਤਾ ਗ੍ਰਿਫ਼ਤਾਰ; ਗਲੌਕ ਸਮੇਤ ਚਾਰ ਪਿਸਤੌਲ ਬਰਾਮਦ

Health

ਸਰਕਾਰ ਵੱਲੋਂ ਸਰਕਾਰੀ ਰੇਟਾਂ ’ਤੇ ਸਕੈਨ ਲਈ ਨਿੱਜੀ ਸਕੈਨ ਸੈਂਟਰ ਇੰਪੈਨਲ ਕੀਤੇ ਹੋਏ ਹਨ : ਸਿਵਲ ਸਰਜਨ ਡਾ. ਰੇਨੂ ਸਿੰਘ

September 16, 2024 07:41 PM
SehajTimes

ਖਰੜ : ਸਿਵਲ ਸਰਜਨ ਡਾ. ਰੇਨੂ ਸਿੰਘ ਨੇ ਖਰੜ ਦੇ ਸਿਵਲ ਹਸਪਤਾਲ ’ਚ ਸਟਾਫ਼ ਦੀ ਘਾਟ ਅਤੇ ਅਲਟਰਾਸਾਊਂਡ ਨਾ ਹੋਣ ਬਾਰੇ ਸਪੱਸ਼ਟ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਪੂਰੇ ਜ਼ਿਲ੍ਹੇ ਵਿੱਚ ਨਿੱਜੀ ਖੇਤਰਾਂ ਦੇ ਸਕੈਨ ਸੈਂਟਰਾਂ ਨੂੰ ਇੰਪੈਨਲ ਕੀਤਾ ਹੋਇਆ ਹੈ, ਜਿੱਥੇ ਕੇਵਲ ਸਰਕਾਰੀ ਫ਼ੀਸ ਦੇ ਆਧਾਰ ’ਤੇ ਅਲਟਰਾਸਾਊਂਡ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਸਬੰਧਤ ਡਾਕਟਰ ਵੱਲੋਂ ਰੈਫ਼ਰ ਕੀਤੇ ਜਾਣ ਬਾਅਦ, ਮਰੀਜ਼ ਸਰਕਾਰੀ ਫ਼ੀਸ ਹਸਪਤਾਲ ਜਮ੍ਹਾਂ ਕਰਵਾ ਕੇ, ਇੰਪੈਨਲਡ ਸਕੈਨ ਸੈਂਟਰ ਤੋਂ ਮੁਫ਼ਤ ਸਕੈਨ ਸੁਵਿਧਾ ਹਾਸਲ ਕਰ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹਾ ਕੋਈ ਵੀ ਸਕੈਨ ਸਰਕਾਰੀ ਫ਼ੀਸ ’ਤੇ ਹਸਪਤਾਲ ਦੇ ਡਾਕਟਰ ਦੀ ਸਿਫ਼ਾਰਸ਼ ਤੋਂ ਬਾਅਦ ਕਰਵਾ ਸਕਦੇ ਹਨ।
       ਹਸਪਤਾਲ ’ਚ ਸਟਾਫ਼ ਦੀ ਘਾਟ ਬਾਰੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜਿਆ ਗਿਆ ਹੈ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਕਿਹਾ ਕਿ ਹਸਪਤਾਲ ’ਚ ਪੀਣ ਦੇ ਪਾਣੀ ਅਤੇ ਸਫ਼ਾਈ ਵਿਵਸਥਾ ਬਾਰੇ ਐਸ ਐਮ ਓ ਨੂੰ ਕਿਹਾ ਗਿਆ ਹੈ ਅਤੇ ਉਨ੍ਹਾਂ ਵੱਲੋਂ ਆਪਣੇ ਪੱਧਰ ’ਤੇ ਇਨ੍ਹਾਂ ਘਾਟਾਂ ਨੂੰ ਦਰੁਸਤ ਕੀਤਾ ਜਾ ਰਿਹਾ ਹੈ।

Have something to say? Post your comment

 

More in Health

ਲੋਕਾਂ ’ਚ ‘ਸੀ ਐਮ ਦੀ ਯੋਗਸ਼ਾਲਾ’ ਪ੍ਰਤੀ ਦਿਨੋ ਦਿਨ ਵੱਧ ਰਿਹਾ ਉਤਸ਼ਾਹ : ਐਸ ਡੀ ਐਮ ਦਮਨਦੀਪ ਕੌਰ

ਭਾਕਿਯੂ ਉਗਰਾਹਾਂ ਨੇ ਸਿਵਲ ਹਸਪਤਾਲ ਦੇ ਪ੍ਰਬੰਧਾਂ ’ਤੇ ਚੁੱਕੇ ਸਵਾਲ 

ਸਿਹਤ ਵਿਭਾਗ ਨੇ ਸਾਰੇ ਜ਼ਿਲ੍ਹੇ 'ਚ ਚਲਾਈ ਡੇਂਗੂ ਜਾਂਚ ਮੁਹਿੰਮ 

ਗਰਭ ਅਵਸਥਾ ਦੌਰਾਨ ਲਿੰਗ ਜਾਂਚ ਕਰਨਾ ਤੇ ਕਰਵਾਉਣਾ ਗੰਭੀਰ ਅਪਰਾਧ : ਡਾ. ਰੇਨੂੰ ਸਿੰਘ

ਹਰ ਸ਼ੁੱਕਰਵਾਰ, ਡੇਂਗੂ ’ਤੇ ਵਾਰ’ ਮੁਹਿੰਮ ਤਹਿਤ ਘਰ-ਘਰ ਕੀਤੀ ਜਾਂਚ

ਐੱਸ.ਡੀ.ਐਮ. ਨੇ ਕਮਿਊਨਿਟੀ ਹੈਲਥ ਸੈਂਟਰ ਬੱਸੀ ਪਠਾਣਾਂ ਵਿਖੇ ਸਿਹਤ ਸੁਵਿਧਾਵਾਂ ਦਾ ਲਿਆ ਜਾਇਜ਼ਾ

ਅੱਖਾਂ ਦੇ ਕੈਂਪ ਦਾ ਉਦਘਾਟਨ ਕਰਨ ਪਹੁੰਚੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਮੁੜ ਆਪਣੀ ਡਾਕਟਰੀ ਭੂਮਿਕਾ ਵਿੱਚ ਆਏ

ਮੋਹਾਲੀ ’ਚ ‘ਹਰ ਸ਼ੁੱਕਰਵਾਰ, ਡੇਂਗੂ ’ਤੇ ਵਾਰ’ ਵਿਆਪਕ ਮੁਹਿੰਮ, ਡੀ ਸੀ ਆਸ਼ਿਕਾ ਜੈਨ ਫ਼ੇਜ਼-7 ਦੇ ਸਕੂਲ ਅਤੇ ਘਰ-ਘਰ ਜਾ ਕੇ ਕੀਤੀ ਚੈਕਿੰਗ

ਜ਼ਿਲਾ ਸਿਹਤ ਅਫਸਰ ਵੱਲੋਂ ਵੱਡੀ ਕਾਰਵਾਈ, ਫੂਡ ਸੇਫਟੀ ਟੀਮ ਨੂੰ ਨਾਲ ਲੈ ਕੇ 500 ਕੁਵਿਟਲ ਦੇ ਕਰੀਬ ਪਨੀਰ ਫੜਿਆ।

ਸਿੱਖਿਆ ਤੇ ਸਿਹਤ ਦੀ ਕ੍ਰਾਂਤੀ ਨਾਲ ਪੰਜਾਬ ਦਾ ਭਵਿੱਖ ਬਣੇਗਾ ਸੁਰੱਖਿਅਤ : ਡਾ. ਰਵਜੋਤ ਸਿੰਘ