ਕੁਰਾਲੀ : ਬਰੁੱਕਫੀਲਡ ਇੰਟਰਨੈਸ਼ਨਲ ਸਕੂਲ, ਸਿਸਵਾਂ ਰੋਡ ਵੱਲੋਂ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਲਿੰਗ ਸੰਵੇਦਨਸ਼ੀਲਤਾ ਬਾਰੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਦੀ ਸਿਰਜਣਾਤਮਿਕਤਾ ਅਤੇ ਸਮਾਜਿਕ ਜਾਗਰੂਕਤਾ ਲਈ ਲੜਕੇ ਲੜਕੀ ਦੀ ਸਮਾਨਤਾ ਦੇ ਮਹੱਤਵਪੂਰਨ ਮੁੱਦਿਆਂ ਬਾਰੇ ਜਾਗਰੂਕ ਕੀਤਾ ਗਿਆ। ਇਸ ਦੌਰਾਨ ਪ੍ਰੋਗਰਾਮ ਨੂੰ ਦਿਲਚਸਪ ਬਣਾਉਣ ਲਈ ਸੰਬੰਧਿਤ ਵਿਸ਼ੇ ਵਿੱਚ ਵੱਖ ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ ਜਿਹਨਾਂ ਵਿੱਚ ਡਾਂਸ ਪ੍ਰਦਰਸ਼ਨ, ਨਾਰੀ ਸ਼ਕਤੀ ਨੂੰ ਦਰਸਾਉਂਦੇ ਗੀਤ, ਸਮਾਜਿਕ ਉਸਾਰੀ ਵਾਲੇ ਨੁੱਕੜ ਨਾਟਕ ਅਤੇ ਭਾਸ਼ਣ ਕੀਤੇ ਗਏ।
ਇਸ ਦੌਰਾਨ ਔਰਤਾਂ ਵਿਰੁੱਧ ਵੱਖ ਵੱਖ ਲਿੰਗਕ ਪੱਖਪਾਤਾਂ, ਰੂੜ੍ਹੀਵਾਦੀ ਸੋਚ ਅਤੇ ਅਪਰਾਧਾਂ ਬਾਰੇ ਉਨ੍ਹਾਂ ਦੀ ਉਮਰ ਅਨੁਸਾਰ ਜਾਣਕਾਰੀ ਦਿੱਤੀ ਗਈ ਅਤੇ ਬੱਚਿਆਂ ਵਿਰੁੱਧ ਜਿਨਸੀ ਅਪਰਾਧ, ਅੱਤਿਆਚਾਰਾਂ ਦੀ ਰੋਕਥਾਮ, ਬਲਾਤਕਾਰ ਕਾਨੂੰਨ, ਪਰੇਸ਼ਾਨੀ ਆਦਿ ਤੇ ਵੀ ਚਰਚਾ ਕੀਤੀ। ਇਸ ਮੌਕੇ ਸਕੂਲ ਦੇ ਪ੍ਰਧਾਨ ਮਾਨਵ ਸਿੰਗਲਾ ਨੇ ਲੜਕੇ ਲੜਕੀ ਵਿਚ ਫ਼ਰਕ ਨਾ ਕਰਨ ਲਈ ਪ੍ਰੇਰਿਤ ਕੀਤਾ।