Saturday, September 28, 2024
BREAKING NEWS
ਮਾਲੇਰਕੋਟਲਾ ਦੇ ਬਲਾਕਾਂ ਦੀਆਂ ਪੰਚਾਇਤਾਂ ਦਾ ਸਡਿਊਲ ਜਾਰੀਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀਵਿਧਾਇਕ ਡਾ: ਅਜੈ ਗੁਪਤਾ ਨੇ ਨਵ-ਨਿਯੁਕਤ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨਾਲ ਕੀਤੀ ਮੁਲਾਕਾਤਨਵੇਂ ਬਣੇ ਕੈਬਨਿਟ ਮੰਤਰੀ ਮੁੰਡੀਆਂ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕਮੁੱਖ ਮੰਤਰੀ ਵੱਲੋਂ ਸੂਬੇ ਵਿੱਚ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾਭਾਜਪਾ ਨੂੰ ਖੁਸ਼ ਕਰਨਾ ਚਾਹੁੰਦੀ ਹੈ ਖੇਤੀ ਕਾਨੂੰਨਾਂ ਦੀ ਮੁੜ ਮੰਗ ਨਾਲ ਕੰਗਣਾ ਰਣੌਤ: ਜੀਤੀ ਪਡਿਆਲਾਪੰਜਾਬ ‘ਚ 20 ਅਕਤੂਬਰ ਤੋਂ ਪੰਚਾਇਤ ਚੋਣਾਂ ਦਾ ਐਲਾਨਹਾਕੀ ਏਸ਼ੀਆਨ ਚੈਂਪੀਅਨਜ਼ ਟਰਾਫ਼ੀ ’ਤੇ ਭਾਰਤ ਦਾ ਪੰਜਵੀਂ ਵਾਰ ਕਬਜ਼ਾਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ : ਭਾਰਤ ਫ਼ਾਈਨਲ ਵਿੱਚਕੋਲਕਾਤਾ ਬਲਾਤਕਾਰ ਮਾਮਲਾ : ਮੁੱਖ ਮੰਤਰੀ ਮਮਤਾ ਬੈਨਰਜੀ ਨੇ ਡਾਕਟਰਾਂ ਦੀਆਂ ਤਿੰਨ ਮੰਗਾਂ ਮੰਨੀਆਂ

Entertainment

ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ

September 26, 2024 06:01 PM
ਅਮਰਜੀਤ ਰਤਨ

ਚੰਡੀਗੜ੍ਹ : ਪੰਜਾਬੀ ਗਾਇਕ ਦਿਲਜੀਤ ਦੋਸਾਂਝੀ ਦੀ ਨਵੀਂ ਆਉਣ ਵਾਲੀ ਫਿਲਮ ‘ਪੰਜਾਬ 95’ ਉਤੇ ਸ਼ੈਂਸਰ ਬੋਰਡ ਨੇ ਕੱਚੀ ਚਲਾਈ ਹੈ। ਫਿਲਮ ‘ਪੰਜਾਬ 95’ ਵਿੱਚ 120 ਕੱਟ ਲਾਉਣ ਲਈ ਕਿਹਾ ਹੈ। ਸੀਬੀਐਫਸੀ ਨੇ ਪਹਿਲਾਂ ਇਸ ਫਿਲਮ ਉਤੇ 85 ਕੱਟ ਲਗਾਉਣ ਲਈ ਕਿਹਾ ਸੀ। ਇਸ ਸਬੰਧੀ ਰਿਵਾਈਜ਼ਿੰਗ ਕਮੇਟੀ ਦੀ ਸਮੀਖਿਆ ਤੋਂ ਬਾਅਦ ਹੁਣ ਫਿਲਮ ਵਿੱਚ 120 ਕੱਟ ਲਗਾਉਣ ਲਈ ਕਿਹਾ ਗਿਆ ਹੈ ਦਿਲਜੀਤ ਦੋਸਾਂਝ ਦੀ ਨਵੀਂ ਫਿਲਮ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਉਤੇ ਅਧਾਰਿਤ ਫਿਲਮ ਹੈ। ਇਸ ਫਿਲਮ ਵਿੱਚ ਦਿਲਜੀਤ ਦੋਸਾਂਝ ਖਾਲੜਾ ਦਾ ਕਿਰਦਾਰ ਨਿਭਾਅ ਰਹੇ ਹਨ। ਇਸ ਫਿਲਮ ਵਿੱਚ ਜਿੱਥੇ 120 ਕੱਟ ਲਗਾਉਣ ਲਈ ਕਿਹਾ ਗਿਆ ਹੈ, ਉਥੇ ਫਿਲਮ ਦਾ ਨਾਮ ਵੀ ਬਦਲਣ ਦੀ ਮੰਗ ਕੀਤੀ ਹੈ।

ਆਈਆਂ ਰਿਪੋਰਟਾਂ ਮੁਤਾਬਕ ਸੈਂਸਰ ਬੋਰਡ ਦੀ ਨਵੀਂ ਕਮੇਟੀ ਨੇ ਫਿਲਮ ਨਿਰਮਾਤਾਵਾਂ ਨੂੰ ਫਿਲਮ ਦੇ ਉਨ੍ਹਾਂ ਸਾਰੇ ਦ੍ਰਿਸ਼ਾਂ 'ਚ ਬਦਲਾਅ ਕਰਨ ਦੇ ਹੁਕਮ ਦਿੱਤੇ ਹਨ, ਜਿੱਥੇ ਪੰਜਾਬ ਅਤੇ ਇਸ ਦੇ ਜ਼ਿਲ੍ਹਾ ਤਰਨਤਾਰਨ ਸਾਹਿਬ ਦਾ ਜ਼ਿਕਰ ਕੀਤਾ ਗਿਆ ਹੈ। ਫਿਲਮ ਵਿੱਚ ਦਿਖਾਏ ਗਏ ਕੈਨੇਡਾ ਅਤੇ ਯੂਕੇ ਦੇ ਹਵਾਲੇ ਹਟਾਉਣ ਦੀ ਵੀ ਮੰਗ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਜਸਵੰਤ ਸਿੰਘ ਖਾਲੜਾ ਸਾਲ 1995 ਵਿੱਚ ਲਾਪਤਾ ਹੋ ਗਿਆ ਸੀ, ਇਸ ਲਈ ਸੈਂਸਰ ਬੋਰਡ ਕਮੇਟੀ ਨੇ ਸਿਰਲੇਖ ਬਦਲਣ ਦੀ ਮੰਗ ਕੀਤੀ ਸੀ। ਕਿਹਾ ਜਾ ਰਿਹਾ ਹੈ ਕਿ ਇਸ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ। ਫਿਲਮ ਵਿੱਚੋਂ ਗੁਰਬਾਣੀ ਦੇ ਦ੍ਰਿਸ਼ ਵੀ ਹਟਾ ਦਿੱਤੇ ਜਾਣੇ ਚਾਹੀਦੇ ਹਨ।

 

Have something to say? Post your comment

 

More in Entertainment

3 ਪੰਜਾਬੀ ਹਿੱਟ ਫ਼ਿਲਮਾਂ ਦੇਖੋ ਇਸ ਐਤਵਾਰ ਸਿਰਫ ਜ਼ੀ ਪੰਜਾਬੀ ਤੇ!!

ਜੈਰੀ ਨੇ ਰਿਲੀਜ਼ ਕੀਤਾ ਆਪਣਾ ਨਵਾਂ ਗੀਤ "999"!!

ਪਟਿਆਲਾ ਦੇ ਸਪੈਸ਼ਲ ਢਾਬੇ ਦਾ ਸਵਾਦ ਚਖਣ ਦੇ ਲਈ ਆ ਰਿਹਾ ਹੈ "ਜ਼ਾਇਕਾ ਪੰਜਾਬ ਦਾ" ਇਸ ਸ਼ਨੀਵਾਰ ਸ਼ਾਮ 6 ਵਜੇ

ਪੰਜਾਬੀ ਸਿੰਗਰ ਜੈਜ਼ ਧਾਮੀ ਨੂੰ ਕੈਂਸਰ; ਭਾਵੁਕ ਪੋਸਟ ਪਾਕੇ ਸਾਥ ਦੇਣ ਦੀ ਕੀਤੀ ਅਪੀਲ

ਵਿਸ਼ਾਲ ਮਿਸ਼ਰਾ ਨੇ 'ਆਜ ਭੀ' ਦੀ ਲੜੀ ਨੂੰ ਅੱਗੇ ਤੋਰਦਿਆਂ ਪੇਸ਼ ਕੀਤਾ 'ਆਜ ਭੀ-2

ਕੀ ਪ੍ਰਭਜੋਤ, ਕੀਰਤ ਨੂੰ ਨੂੰਹ ਵਜੋਂ ਸਵੀਕਾਰ ਕਰੇਗੀ?

ਰਾਜਸਥਾਨੀ ਖਾਣਾ ਪੰਜਾਬੀ ਟਵੀਸਟ ਦੇ ਨਾਲ, ਦੇਖੋ ਜ਼ਾਇਕਾ ਪੰਜਾਬ ਦੇ ਵਿੱਚ ਘੂਮਰ ਰੈਸਟੋਰੈਂਟ ਦਾ ਸਵਾਦ, ਸ਼ਾਮ 6 ਵਜੇ ਸਿਰਫ ਜ਼ੀ ਪੰਜਾਬੀ ਤੇ!!

ਪਦਾਰਥਵਾਦ ਦੇ ਯੁੱਗ 'ਚ ਟੁੱਟ ਰਹੇ ਪਰਿਵਾਰਕ ਰਿਸਤਿਆਂ ਦੀਆਂ ਗੰਢਾਂ ਨੂੰ ਮਜਬੂਤ ਕਰਦੀ ਹੈ ਪੰਜਾਬੀ ਫਿਲਮ ਅਰਦਾਸ ‘ਸਰਬੱਤ ਦੇ ਭਲੇ ਦੀ’

ਜ਼ੀ ਪੰਜਾਬੀ ਦੇ ਅਦਾਕਾਰਾਂ ਨੇ ਗ੍ਰੈਂਡਪੇਰੇਂਟਸ ਡੇਅ ਮਨਾਉਂਦੇ ਹੋਏ ਔਨ ਅਤੇ ਆਫ-ਸਕਰੀਨ ਦੇ ਨਾਲ ਦਿਲੋਂ ਪਲਾਂ ਨੂੰ ਮਨਾਇਆ

ਪੰਜਾਬੀਆਂ ਦੀ ਜਿੰਦਗੀ, ਹਕੀਕਤ ਤੇ ਤਲਖ ਸੱਚਾਈਆਂ ਨਾਲ ਜੁੜੀ ਫ਼ਿਲਮ 'ਅਰਦਾਸ ਸਰਬੱਤ ਦੇ ਭਲੇ ਦੀ'