ਮੋਗਾ : ਮੋਗਾ ਇਲਾਕੇ ਦੀ ਮਸ਼ਹੂਰ ਸੰਸਥਾ ਐਸ.ਐਫ.ਸੀ ਕਾੱਨਵੈਂਟ ਸਕੂਲ ਜਲਾਲਾਬਾਦ ਮੋਗਾ ਜੋ ਕਿ ਆਈ.ਸੀ.ਐਸ.ਈ ਬੋਰਡ ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਹੈ ਵਿੱਚ ਅੱਜ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਤੇ ਸ਼ਹੀਦ ਭਗਤ ਸਿੰਘ ਦੇ ਸਰੂਪ ਤੇ ਫੁੱਲ ਅਰਪਿਤ ਕੀਤੇ ਗਏ ਤੇ ਸ਼ਰਧਾਂਜਲੀ ਦਿੱਤੀ ਗਈ ਇਸ ਤੋਂ ਬਾਅਦ ਕੁੱਝ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਦੁਆਰਾ ਭਗਤ ਸਿੰਘ ਦੀ ਜੀਵਨ ਨਾਲ ਸੰਬੰਧਿਤ ਗੀਤ, ਕਵਿਤਾਵਾਂ, ਭਾਸ਼ਣ ਅਤੇ ਕੋਰੀਓ ਗਰਾਫੀ ਪੇਸ਼ ਕੀਤੀ ਗਈ ਬੱਚੇ ਉਹਨਾਂ ਦੇ ਜੀਵਨ ਦੀਆਂ ਘਟਨਾਵਾਂ ਨੂੰ ਦੇਖ ਕੇ ਬਹੁਤ ਭਾਵਕ ਹੋਏ ਇਸ ਮੌਕੇ ਉੱਤੇ ਸਕੂਲ ਡਾਇਰੈਕਟਰ ਸੁਖਬੀਰ ਸਿੰਘ ਬਰਾੜ ਅਤੇ ਸਕੂਲ ਪ੍ਰਿੰਸੀਪਲ ਪਵਨਦੀਪ ਕੌਰ ਚਾਹਲ ਨੇ ਬੱਚਿਆਂ ਨੂੰ ਸ਼ਹੀਦ ਭਗਤ ਸਿੰਘ ਦੇ ਜੀਵਨ ਅਤੇ ਉਨਾਂ ਦੁਆਰਾ ਕੀਤਾ ਗਿਆ ਸੰਘਰਸ਼ ਅਤੇ ਉਹਨਾਂ ਦੁਆਰਾ ਦੇਸ਼ ਦੇ ਲਈ ਦਿੱਤੇ ਗਏ ਬਲੀਦਾਨ ਬਾਰੇ ਬੱਚਿਆਂ ਨੂੰ ਜਾਣੂ ਕਰਵਾਇਆ ਉਹਨਾਂ ਨੇ ਬੱਚਿਆਂ ਨੂੰ ਦੱਸਿਆ ਕਿ ਕਿਸ ਪ੍ਰਕਾਰ ਉਹਨਾਂ ਨੇ ਅੰਗਰੇਜ਼ੀ ਸ਼ਾਸਨ ਦੇ ਵਿਰੁੱਧ ਆਵਾਜ਼ ਉਠਾਈ ਉਨਾਂ ਨੇ ਬੱਚਿਆਂ ਨੂੰ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਸਾਨੂੰ ਹਮੇਸ਼ਾ ਦੇਸ਼ ਪ੍ਰੇਮ ਦੀ ਭਾਵਨਾ ਅਤੇ ਏਕਤਾ ਨੂੰ ਵਧਾਵਾ ਦੇਣਾ ਚਾਹੀਦਾ ਹੈ। ਇਸ ਮੌਕੇ ਤੇ ਬੱਚਿਆਂ ਤੇ ਅਧਿਆਪਕਾਂ ਦੇ ਦੁਆਰਾ ਇਨਕਲਾਬ ਜਿੰਦਾਬਾਦ ਦੇ ਨਾਰੇ ਲਗਾਏ ਗਏ ਇਸ ਤੋਂ ਬਾਅਦ ਜਮਾਤ ਨਰਸਰੀ ਤੋਂ ਤੀਸਰੀ ਜਮਾਤ ਦੇ ਵਿਦਿਆਰਥੀਆਂ ਨੂੰ ਅਰਦਾਸ ਫਿਲਮ ਦਿਖਾਈ ਗਈ ਬੱਚੇ ਇਸ ਫਿਲਮ ਨੂੰ ਦੇਖ ਕੇ ਬਹੁਤ ਅਨੰਦਤ ਮਹਿਸੂਸ ਕਰ ਰਹੇ ਸੀ ਇਸ ਮੌਕੇ ਉਤੇ ਸਕੂਲ ਦੇ ਸੀਈਓ ਅਭਿਸ਼ੇਕ ਜਿੰਦਲ ਤੇ ਸੀਨਮ ਜਿੰਦਲ ਨੇ ਵੀ ਸਾਰੇ ਅਧਿਆਪਕਾਂ ਬੱਚਿਆਂ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ ਵਧਾਈਆਂ ਦਿੱਤੀਆਂ ਤੇ ਹਮੇਸ਼ਾ ਆਪਣੇ ਦੇਸ਼ ਦੇ ਪ੍ਰਤੀ ਸਮਰਪਿਤ ਰਹਿਣ ਦੀ ਪ੍ਰੇਰਨਾ ਦਿੱਤੀ।