ਰਾਮਪੁਰਾ ਫੂਲ : ਸ਼ਹਿਰ ਦੀ ਇੱਕ ਸਕੂਲੀ ਵਿਦਿਆਰਥਣ ਅਨਿੰਨਿਆ ਵੱਲੋਂ 5 ਅੰਕਾਂ ਦਾ ਪਹਾੜਾ 100 ਲਾਈਨਾਂ ਤੱਕ ਸਪੀਡ ਨਾਲ ਬੋਲ ਕੇ ਇਕ ਨਵਾਂ ਰਿਕਾਰਡ ਬਣਾਇਆ ਗਿਆ ਹੈ। ਸ਼ਾਰਪ ਬ੍ਰੇਨਸ ਏਜੂਕੇਸ਼ਨ ਦੇ ਡਾਇਰੈਕਟਰ ਰੰਜੀਵ ਗੋਇਲ ਨੇ ਦੱਸਿਆ ਕਿ ਸਥਾਨਕ ਗਲੋਬਲ ਡਿਸਕਵਰੀ ਸਕੂਲ ਦੀ ਅੱਠਵੀ ਕਲਾਸ ਦੀ ਵਿਦਿਆਰਥਣ ਅਨਿੰਨਿਆ ਸਪੁੱਤਰੀ ਐਡਵੋਕੇਟ ਰਿਤੇਸ਼ ਸਿੰਗਲਾ ਨੇ ਅੱਖਾਂ ਤੇ ਪੱਟੀ ਬੰਨ ਕੇ 13 ਹਜ਼ਾਰ 932 ਦਾ ਪਹਾੜਾ 100 ਲਾਈਨਾਂ ਤੱਕ ਸਿਰਫ 2 ਮਿੰਟ 20 ਸੈਕਿੰਡ ਵਿੱਚ ਮੂੰਹ ਜ਼ੁਬਾਨੀ ਸੁਣਾ ਕੇ ਇੱਕ ਨਵਾਂ ਰਿਕਾਰਡ ਬਣਾਇਆ ਹੈ। ਇੰਡੀਆ ਬੁੱਕ ਆਫ ਰਿਕਾਰਡ ਵੱਲੋਂ ਇਸ ਨਵੇਂ ਰਿਕਾਰਡ ਦੀ ਪੁਸ਼ਟੀ ਕਰਦਿਆਂ ਅਨਨਿਆ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਹੈ। ਵਿਦਿਆਰਥਣ ਦੀ ਮਾਤਾ ਰੀਟਾ ਸਿੰਗਲਾ ਨੇ ਦੱਸਿਆ ਕਿ ਉਸ ਨੇ ਇਸ ਰਿਕਾਰਡ ਲਈ ਕਰੀਬ 4 ਮਹੀਨੇ ਸਖਤ ਮਿਹਨਤ ਕੀਤੀ। ਉਨ੍ਹਾਂ ਕਿਹਾ ਕਿ ਅਬੈਕਸ ਵਿਧੀ ਨਾਲ ਨਾ ਸਿਰਫ ਮੈਥ ਵਿਸ਼ਾ ਬਲਕਿ ਬੱਚਿਆਂ ਦਾ ਸੰਪੂਰਣ ਦਿਮਾਗੀ ਵਿਕਾਸ ਹੁੰਦਾ ਹੈ। ਬੱਚੀ ਨੇ ਦੱਸਿਆ ਕਿ ਇਹ ਰਿਕਾਰਡ ਕੋਚ ਰੰਜੀਵ ਗੋਇਲ ਅਤੇ ਮੈਡਮ ਪੂਜਾ ਗੋਇਲ ਦੇ ਮਾਰਗਦਰਸ਼ਨ ਅਤੇ ਕੋਚਿੰਗ ਦੇ ਕਾਰਨ ਹੀ ਸੰਭਵ ਹੋ ਪਾਇਆ ਹੈ। ਐਸਡੀਐਮ ਗਗਨਦੀਪ ਸਿੰਘ ਨੇ ਆਪਣੇ ਦਫਤਰ ਵਿੱਚ ਉਚੇਚੇ ਤੌਰ ਤੇ ਵਿਦਿਆਰਥਣ ਨੂੰ ਸਨਮਾਨਿਤ ਕੀਤਾ। ਅਨਿੰਨਿਆ ਨੂੰ ਕਾਪੀ ਪੈਂਸਿਲ ਅਤੇ ਬਿਨ੍ਹਾਂ ਕੈਲਕੁਲੇਟਰ ਤੋਂ ਵੱਡੇ ਵੱਡੇ ਸਵਾਲ ਹੱਲ ਕਰਦਿਆਂ ਦੇਖ ਉਹ ਵੀ ਅਚੰਭਿਤ ਹੋ ਗਏ। ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀ ਟ੍ਰੇਨਿੰਗ ਦੇਣ ਵਾਲੀ ਸ਼ਾਰਪ ਬ੍ਰੇਨਸ ਸੰਸਥਾ ਦੀ ਵੀ ਐਸਡੀਐਮ ਨੇ ਭਰਪੂਰ ਪ੍ਰਸ਼ੰਸਾ ਕਰਦਿਆਂ ਡਾਇਰੈਕਟਰ ਰੰਜੀਵ ਗੋਇਲ ਨੂੰ ਅਤੇ ਗਲੋਬਲ ਡਿਸਕਵਰੀ ਸਕੂਲ ਦੇ ਚੇਅਰਮੈਨ ਕਮਲੇਸ਼ ਸਰਾਫ, ਉਪ ਚੇਅਰਮੈਨ ਅਮਿਤ ਸਰ਼ਾਫ, ਪ੍ਰਿੰਸੀਪਲ ਅੰਜੂ ਨਾਗਪਾਲ ਆਦਿ ਨੇ ਅਨਨਿਆ ਅਤੇ ਪਰਿਵਾਰ ਨੂੰ ਇਸ ਪ੍ਰਾਪਤੀ ਤੇ ਹਾਰਦਿਕ ਵਧਾਈ ਦਿੱਤੀ ਹੈ ।