ਬਠਿੰਡਾ : ਐਸ.ਐਸ.ਡੀ. ਗਰਲਜ਼ ਕਾਲਜ ਬਠਿੰਡਾ ਵਿਖੇ ਹੋਮ ਮੈਨੇਜਮੈਂਟ, ਹੋਮ ਸਾਇੰਸ, ਐਨ.ਐਸ.ਐਸ. ਯੂਨਿਟਾਂ ਅਤੇ ਰੈੱਡ ਰਿਬਨ ਕਲੱਬਾਂ ਵੱਲੋਂ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਰਾਸ਼ਟਰੀ ਪੋਸ਼ਣ ਮਹੀਨਾ ਮਨਾਇਆ ਗਿਆ । ਇਸ ਵਿੱਚ ਨਰੋਈ ਸਿਹਤ ਸੰਬੰਧੀ ਅਤੇ ਮੋਟੇ ਅਨਾਜ ਤੋਂ ਵੱਖ-ਵੱਖ ਖਾਣੇ ਬਣਾਉਣ ਦੇ ਮੁਕਾਬਲੇ ਕਰਵਾਏ ਗਏ; ਜਿਸ ਵਿੱਚ 50 ਵਲੰਟੀਅਰਾਂ ਨੇ ਇਡਲੀ, ਗੁਲਗੁਲੇ, ਦਲੀਆ, ਖੀਰ, ਸੇਵੀਆਂ, ਕੇਕ, ਕੁਲਚਾ, ਸੈਂਡਵਿਚ ਆਦਿ ਵੱਖ-ਵੱਖ ਖਾਣੇ ਬਣਾਏ ।
ਵੱਖ-ਵੱਖ ਮੁਕਾਬਲਿਆਂ ਵਿੱਚ ਜੱਜ ਦੀ ਭੂਮਿਕਾ ਸ਼੍ਰੀ ਮਤੀ ਮਨੀਸ਼ਾ ਭਟਨਾਗਰ ਅਤੇ ਡਾ. ਕਿਰਤੀ ਸਿੰਘ ਨੇ ਨਿਭਾਈ । ਹੈਲਦੀ ਖਾਣੇ ਵਿੱਚ ਸੂਜੀ ਪੀਜ਼ਾ ਬਣਾਕੇ ਪਹਿਲਾ ਸਥਾਨ ਤਨੀਕਾ, ਸ਼ਟਫ ਨਾਨ ਵਿੱਚ ਰੀਤੂ ਗੁਪਤਾ ਦੂਜਾ, ਡੈਜਟ ਵਿੱਚ ਡਰਾਈ ਫਰੂਟ, ਸਮੂਦੀ ਵਿੱਚ ਸੁਖਮਨਜੋਤ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ । ਭੂਮਿਕਾ ਨੇ ਖੀਰ ਬਣਾਕੇ ਦੂਜਾ , ਸਾਈਨ ਨੇ ਸੇਵੀਆਂ ,ਫਰੂਟ ਕਸਟਡ ਵਿੱਚ ਤੀਜਾ ਸਥਾਨ ਹਾਸਲ ਕੀਤਾ ਅਤੇ ਰਵਾਇਤੀ ਭੋਜਨ ਇਡਲੀ ਵਿੱਚ ਆਰਚੀ ਨੇ ਪਹਿਲਾ, ਨਿਸ਼ਾ ਕੁਮਾਰੀ ਨੇ ਲਿਟੀ ਚੋਖਾ ਵਿੱਚ ਦੂਜਾ, ਵਧੀਆ ਸਨੈਕਸ ਵੈਜੀਟੇਬਲ ਚੀਲਾਂ ਵਿੱਚ ਤਨਵੀਰ ਨੇ ਪਹਿਲਾ, ਕੇਕ ਵਿੱਚ ਖੁਸ਼ਬੂ ਨੇ ਦੂਜਾ ਸਥਾਨ ਹਾਸਲ ਕੀਤਾ ਅਤੇ ਜੇਤੂਆਂ ਨੂੰ ਇਨਾਮ ਵੰਡੇ ਗਏ ।
ਕਾਲਜ ਪ੍ਰਧਾਨ ਐਡਵੋਕੇਟ ਸ੍ਰੀ ਸੰਜੇ ਗੋਇਲ, ਕਾਲਜ ਸੱਕਤਰ ਸ੍ਰੀ ਵਿਕਾਸ ਗਰਗ ਅਤੇ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਹੋਮ ਮੈਨੇਜਮੈਂਟ ਅਤੇ ਹੋਮ ਸਾਇੰਸ ਦੇ ਮੁਖੀ ਸ੍ਰੀਮਤੀ ਨੇਹਾ ਭੰਡਾਰੀ ਅਤੇ ਸਹਾਇਕ ਪ੍ਰੋਫੈਸਰ ਡਾ. ਜੋਤੀ, ਐਨ.ਐਸ.ਐਸ. ਯੂਨਿਟਾ ਅਤੇ ਰੈੱਡ ਰੀਬਨ ਕਲੱਬਾਂ ਦੇ ਪ੍ਰੋਗਰਾਮ ਅਫ਼ਸਰਾਂ ਡਾ.ਸਿਮਰਜੀਤ ਕੌਰ ਅਤੇ ਮੈਡਮ ਗੁਰਮਿੰਦਰ ਜੀਤ ਕੌਰ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਗਤੀਵਿਧੀਆਂ ਲਈ ਉਤਸ਼ਾਹਿਤ ਕੀਤਾ।