ਰਾਮਪੁਰਾ ਫੂਲ : ਪਿੰਡ ਰਾਮਪੁਰਾ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਆਪਣੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨਾਲ ਸਬੰਧਤ ਸਰਗਰਮੀਆਂ ਹੁੰਦੀਆਂ ਰਹਿੰਦੀਆਂ ਕਾਰਨ ਜਾਣਿਆ ਜਾਂਦਾ ਹੈ ਜਿਸਦੀ ਅਗਵਾਈ ਪ੍ਰਿੰਸੀਪਲ ਜਸਬੀਰ ਸਿੰਘ ਕਰਦੇ ਆ ਰਹੇ ਹਨ। ਇਸੇ ਸਿਲਸਿਲੇ ਵਿਚ ਸਕੂਲ ਦੇ ਕੌਮੀ ਕੌਸ਼ਲ ਯੋਗਤਾ ਫਰੇਮਵਰਕ (ਐੱਨ.ਐੱਸ.ਕਿਊ.ਐੱਫ.) ਨਾਲ ਸਬੰਧਤ ਵਿਦਿਆਰਥੀਆਂ ਦਾ ਇੱਕ ਦਿਨਾ ਵਿੱਦਿਅਕ ਟੂਰ ਲਗਾਇਆ ਗਿਆ। ਟੂਰ ਨੂੰ ਹਰੀ ਝੰਡੀ ਪ੍ਰਿੰਸੀਪਲ ਜਸਬੀਰ ਸਿੰਘ ਨੇ ਦਿੱਤੀ। ਉਹਨਾਂ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੂੰ ਤਰੋਤਾਜ਼ਾ ਕਰਨ ਲਈ ਅਤੇ ਉਹਨਾਂ ਦੇ ਗਿਆਨ ਦਾ ਘੇਰਾ ਵਿਸ਼ਾਲ ਕਰਨ ਲਈ ਇਹ ਟੂਰ ਸਕੂਲ ਦੀ 'ਬਿਊਟੀ ਐਂਡ ਵੈੱਲਨੈੱਸ' ਟਰੇਡ ਵਲੋਂ ਵੋਕੇਸ਼ਨਲ ਟੀਚਰ ਮੈਡਮ ਲਖਵੀਰ ਕੌਰ ਵ ਦੀ ਦੇਖ ਰੇਖ ਹੇਠ ਲਗਵਾਇਆ ਗਿਆ। ਮੈਡਮ ਨੇ ਦੱਸਿਆ ਕਿ ਟੂਰ ਵਿਚ 100 ਬੱਚਿਆਂ ਨੇ ਸ਼ਮੂਲੀਅਤ ਕੀਤੀ। ਇਹ ਵੀ ਦੱਸਿਆ ਕਿ ਲੋੜੀਂਦੀ ਜਾਣਕਾਰੀ ਲੈਣ ਉਪਰੰਤ ਬੱਚੇ ਖੁਸ਼ ਅਤੇ ਸੰਤੁਸ਼ਟ ਨਜ਼ਰ ਆਏ। ਉਹਨਾਂ ਦਾ ਮਨੋਰੰਜਨ ਹੋਣ ਦੇ ਨਾਲ ਨਾਲ ਉਹ ਨਵੇਂ ਗਿਆਨ ਨਾਲ ਲੈਸ ਵੀ ਹੋਏ। ਮੈਡਮ ਲਖਵੀਰ ਕੌਰ ਦਾ ਇਹ ਵੀ ਕਹਿਣਾ ਸੀ ਕਿ ਐੱਨ.ਐੱਸ.ਕਿਊ.ਐੱਫ. ਅਧੀਨ ਵਿਭਾਗ ਵਲੋਂ ਸਮੇਂ ਸਮੇਂ ਆਈਆਂ ਹਦਾਇਤਾਂ ਦੀ ਪਾਲਣਾ ਕਰਨ ਹਿਤ ਹਰ ਸਰਗਰਮੀ ਕੀਤੀ ਜਾਂਦੀ ਹੈ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਸਪਾਲ ਸਿੰਘ, ਸਹਿਯੋਗੀ ਮੈਡਮ ਲੈਕਚਰਾਰ ਸੁਨੀਤਾ ਦੇਵੀ, ਮੈਡਮ ਗੁਰਮੀਤ ਕੌਰ ਅਤੇ ਵਿਸ਼ੂ ਮੈਡਮ ਆਦਿ ਵੀ ਹਾਜ਼ਰ ਸਨ।