ਰਾਮਪੁਰਾ ਫੂਲ : ਮਾਊਂਟ ਲਿਟਰਾ ਜ਼ੀ ਸਕੂਲ, ਰਾਮਪੁਰਾ ਜੋ ਸੀਬੀਐਸਈ ਦਿੱਲੀ ਨਾਲ ਸਬੰਧਤ ਹੈ ਹਰ ਸਮੇਂ ਬੱਚਿਆਂ ਦੇ ਸਰਵਪੱਖੀ ਵਿਕਾਸ ਅਤੇ ਉਨ੍ਹਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਾ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਕਿਸੇ ਨਾ ਕਿਸੇ ਵਰਕਸ਼ਾਪ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਦੇ ਚਲਦਿਆਂ ਸਕੂਲ ਦੇ ਵਿਦਿਆਰਥੀਆਂ ਲਈ ਦੰਦਾਂ ਦੀ ਸੰਭਾਲ ਸਬੰਧੀ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਸੈਸ਼ਨ ਦਾ ਸੰਚਾਲਨ ਰਾਮਪੁਰਾ ਦੇ ਪ੍ਰਸਿੱਧ ਦੰਦਾਂ ਦੇ ਡਾਕਟਰ ਸਾਕਸ਼ੀ ਨੇ ਕੀਤਾ ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਮੂੰਹ ਦੀ ਸਫਾਈ ਦੀ ਮਹੱਤਤਾ ਅਤੇ ਦੰਦਾਂ ਦੀ ਸਹੀ ਦੇਖਭਾਲ ਬਾਰੇ ਜਾਗਰੂਕ ਕੀਤਾ। ਡਾ. ਸਾਕਸ਼ੀ ਨੇ ਸਿਹਤਮੰਦ ਦੰਦਾਂ ਨੂੰ ਬਣਾਈ ਰੱਖਣ ਲਈ ਨਿਯਮਤ ਬੁਰਸ਼, ਫਲਾਸਿੰਗ ਅਤੇ ਦੰਦਾਂ ਦੀ ਨਿਯਮਤ ਜਾਂਚ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਇਸ ਵਰਕਸ਼ਾਪ ਦਾ ਉਦੇਸ਼ ਵਿਦਿਆਰਥੀਆਂ ਵਿੱਚ ਦੰਦਾਂ ਦੀ ਸੰਭਾਲ ਸੰਬੰਧੀ ਚੰਗੀਆਂ ਆਦਤਾਂ ਪੈਦਾ ਕਰਨਾ ਸੀ ਤਾਂ ਜੋ ਉਹ ਛੋਟੀ ਉਮਰ ਤੋਂ ਹੀ ਮੂੰਹ ਦੀ ਸਿਹਤ ਦੀ ਮਹੱਤਤਾ ਨੂੰ ਸਮਝ ਸਕਣ। ਡਾ: ਸਾਕਸ਼ੀ ਦੀ ਜਾਣਕਾਰੀ ਦਾ ਉੱਥੇ ਮੌਜੂਦ ਸਾਰੇ ਬੱਚਿਆਂ ਨੇ ਬਹੁਤ ਲਾਭ ਉਠਾਇਆ। ਵਰਕਸ਼ਾਪ ਦੇ ਅੰਤ ਵਿੱਚ ਡਾ. ਸਾਕਸ਼ੀ ਨੇ ਵਿਦਿਆਰਥੀਆਂ ਦੇ ਸਵਾਲਾਂ ਦਾ ਨਿਪਟਾਰਾ ਕੀਤਾ। ਇਸ ਮੌਕੇ ਸਕੂਲ ਦੇ ਪ੍ਰਧਾਨ ਸ਼੍ਰੀ ਗਗਨ ਬਾਂਸਲ, ਜਨਰਲ ਸਕੱਤਰ ਸ਼੍ਰੀਮਤੀ ਨਮਿਤਾ ਬਾਂਸਲ ਅਤੇ ਪ੍ਰਿੰਸੀਪਲ ਸ਼੍ਰੀਮਤੀ ਗੀਤਾ ਪਿੱਲੇ ਨੇ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮ ਕਰਵਾਉਣ ਦੀ ਯੋਜਨਾ ਉਲੀਕੀ ਜਾਵੇਗੀ।