ਰਾਮਪੁਰਾ ਫੂਲ : ਪਿੰਡ ਭੋਡੀਪੁਰਾ ਦੇ ਨਵੇਂ ਚੁਣੇ ਗਏ ਸਰਪੰਚ ਹਰਪ੍ਰੀਤ ਸਿੰਘ ਸਿੱਧੂ ਨੂੰ ਪਿੰਡ ਵਾਸੀਆਂ ਨਾਲ ਅੰਤਾਂ ਦਾ ਮੋਹ ਹੈ ; ਪਿੰਡ ਦੀਆਂ ਸਮੱਸਿਆਵਾਂ ਹੱਲ ਕਰਨ ਅਤੇ ਵਿਕਾਸ ਲਈ ਅਨੇਕਾਂ ਬਲਵਲੇ। ਸਿੱਧੂ ਦਾ ਕਹਿਣਾ ਹੈ ਕਿ ਪਿੰਡ ਨੇ ਤਾਂ ਉਸ ਨੂੰ ਸਰਪੰਚ ਬਣਾ ਦਿੱਤਾ ਹੈ ਤੇ ਹੁਣ ਉਹ ਪਿੰਡ ਦੀਆਂ ਨਿਜੀ/ ਸਮੂਹਿਕ ਸਮੱਸਿਆਵਾਂ ਹੱਲ ਕਰਨ ਲਈ ਆਪਣੀ ਪੂਰੀ ਟਿੱਲ ਲਾ ਦੇਣਗੇ, ਕਿਸੇ ਕਿਸਮ ਦਾ ਭੇਦਭਾਵ ਨਹੀਂ ਕਰਨਗੇ। ਸਿੱਧੂ ਨੂੰ, ਇਹ ਸਰਪੰਚੀ, ਘਰ ਦੀ ਵਿਰਾਸਤ ਚੋਂ ਨਹੀਂ ਮਿਲੀ, ਸਗੋਂ ਇਹ ਉਸਦੇ ਆਪ ਮੁਹਾਰੇ ਫੁੱਟੇ ਜਜ਼ਬਿਆਂ ਅਤੇ ਜਜ਼ਬਿਆਂ ਚੋਂ ਪੈਦਾ ਹੋਏ ਬੇਸ਼ੁਮਾਰ ਉਤਸ਼ਾਹ ਸਦਕਾ ਹੈ, ਜਿਸਨੇ ਉਸੇ ਵਕਤ ਵੇਗ ਫੜ ਲਿਆ ਸੀ, ਜਦੋਂ ਪੰਚਾਇਤੀ ਚੋਣਾਂ ਦਾ ਐਲਾਨ ਹੋਇਆ ਸੀ। ਚੋਣਾਂ ਦਾ ਐਲਾਨ ਕੀ ਹੋਇਆ, ਉਸਨੇ , ਉਸਦੇ ਪਰਵਾਰਕ ਮੈਂਬਰਾਂ ਅਤੇ ਯਾਰਾਂ ਦੋਸਤਾਂ ਨੇ ਲਗਾਤਾਰ ਮਿਹਨਤ ਕੀਤੀ ਤੇ ਸਰਪੰਚ ਬਣਨ ਦਾ ਮਾਣ ਹਾਸਲ ਹੋਇਆ। ਹਰਪ੍ਰੀਤ ਸਿੱਧੂ ਦਾ ਕਹਿਣਾ ਹੈ ਕਿ ਪਿੰਡ ਦੀ ਸਰਪੰਚੀ ਭਾਵੇਂ ਉਸ ਲਈ ਪਹਿਲਾ ਤਜਰਬਾ ਹੈ, ਪ੍ਰੰਤੂ ਪੂਰੀ ਉਮੀਦ ਹੈ ਕਿ ਲੋਕਾਂ ਦੇ ਸਹਿਯੋਗ ਨਾਲ ਉਹ ਹਰ ਸਮੱਸਿਆ ਦਾ ਹੱਲ ਕਰ ਲੈਣਗੇ। ਉਹਨਾਂ ਕਿਹਾ ਕਿ ਪਿੰਡ ਦੇ ਭਲੇ ਲਈ ਜੇ ਕਿਸੇ ਕੋਲ ਕੋਈ ਤਜਰਬਾ,ਕੀਮਤੀ ਸੁਝਾਅ,ਕਿਸੇ ਕੋਲ ਹੋਣ ਤਾਂ ਉਹ ਉਸ ਨਾਲ ਕਿਸੇ ਵੀ ਸਮੇਂ ਸਾਂਝੇ ਕਰ ਸਕਦਾ ਹੈ ਤੇ ਵਾਜਬ ਸੁਝਾਅ ਦਾ ਉਹ ਖਿੜੇ ਮੱਥੇ ਸਵਾਗਤ ਕਰਨਗੇ। ਉਧਰ, ਦੂਜੇ ਪਾਸੇ ਪਿੰਡ ਦੇ ਲੋਕਾਂ ਨੂੰ ਵੀ ਹਰਪ੍ਰੀਤ ਤੋਂ ਢ੍ਹੇਰ ਉਮੀਦਾਂ ਹਨ। ਜੇਤੂ ਉਮੀਦਵਾਰ ਹਰਪ੍ਰੀਤ ਸਿੱਧੂ ਨੂੰ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਹਾਰ ਪਾ ਕੇ ਸਵਾਗਤ ਕੀਤਾ ਗਿਆ