ਰਾਮਪੁਰਾ ਫੂਲ : ਪਿੰਡ ਸਿਧਾਣਾ ਵਿੱਚ ਸਰਬ ਸੰਮਤੀ ਨਾਲ ਚੁਣੇ ਹੋਏ ਨਵੇਂ ਸਰਪੰਚ ਸ੍ਰ. ਜਗਸੀਰ ਸਿੰਘ ਸਿਧਾਣਾ ਦੀ ਅਗਵਾਈ ਵਿੱਚ ਨਵੀਂ ਪੰਚਾਇਤ ਅਤੇ ਪਿੰਡ ਦੇ ਮੋਹਤਬਰ ਵਿਅਕਤੀ, ਜਿੰਨਾ ਵਿੱਚ ਸ੍ਰ. ਪੁਰਸ਼ੋਤਮ ਸਿੰਘ ਬਰਾੜ ,ਸਾਬਕਾ ਸਰਪੰਚ ਸ੍ਰ. ਬੂਟਾ ਸਿੰਘ, ਬਲਾਕ ਸੰਮਤੀ ਮੈਂਬਰ ਸੁਖਚੈਨ ਸਿੰਘ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਬਲਤੇਜ ਸਿੰਘ , ਪੰਚਾਇਤ ਮੈੰਬਰ ਅੰਗਰੇਜ਼ ਸਿੰਘ ਸਿਧਾਣਾ ਹਨ, ਇਨ੍ਹਾਂ ਸਾਰਿਆਂ ਦੀ ਅਗਵਾਈ ਵਿੱਚ ਇੱਕ ਬਹੁਤ ਹੀ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਪਿੰਡ ਦੀ ਭਲਾਈ ਦੇ ਲਈ ਜ਼ੋ ਜ਼ਰੂਰੀ ਫੈਸਲੇ ਲਏ ਗਏ ਹਨ ਕਿ ਪਿੰਡ ਵਿੱਚ ਨਸ਼ੇ ਦੀ ਰੋਕਥਾਮ ਦੇ ਲਈ ਸਖਤ ਕਦਮ ਚੁੱਕੇ ਜਾਣਗੇ। ਕਿਸੇ ਵੀ ਕਿਸਮ ਦਾ ਨਸ਼ਾ ਵੇਚਣ ਅਤੇ ਖਰੀਦਣ ਦੇ ਵਿੱਚ ਜੇਕਰ ਕੋਈ ਫੜਿਆ ਜਾਂਦਾ ਹੈ ਤਾਂ ਉਸਦਾ ਕਿਸੇ ਕਿਸਮ ਦਾ ਸਾਥ ਨਹੀਂ ਦਿੱਤਾ ਜਾਵੇਗਾ। ਜੇਕਰ ਕੋਈ ਨਸ਼ੇ ਦੀ ਆਦਤ ਤੋਂ ਪੀੜਤ ਵਿਅਕਤੀ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਪੰਚਾਇਤ ਅਤੇ ਸਮੂਹ ਨਗਰ ਉਸ ਦਾ ਸਾਥ ਦੇਵੇਗਾ ਅਤੇ ਉਸਦੀ ਸਹਾਇਤਾ ਕਰੇਗਾ।
ਇਨਾ ਸਾਰੇ ਫੈਸਲਿਆਂ ਨੂੰ ਲਿਖਤੀ ਰੂਪ ਵਿੱਚ ਇੱਕ ਪੋਸਟਰ ਦੇ ਵਿੱਚ ਪ੍ਰਿੰਟ ਕਰਕੇ ਪਿੰਡ ਵਿੱਚ ਜਨਤਕ ਥਾਵਾਂ ਤੇ ਲਾਇਆ ਗਿਆ ਹੈ।ਇਸ ਮੌਕੇ ਨਵੀਂ ਚੁਣੀ ਗਈ ਪੰਚਾਇਤ ਦੇ ਮੈਂਬਰ ਕੁਲਦੀਪ ਸਿੰਘ ਟਿੱਕਾ, ਜਗਸੀਰ ਸਿੰਘ ਸੀਰਾ ,ਗੁਰਪ੍ਰੀਤ ਸਿੰਘ, ਰਾਜ ਸਿੰਘ, ਲੀਲਾ ਸਿੰਘ ਤੇ ਗੁਰੂ ਘਰ ਦੇ ਮੁੱਖ ਗ੍ਰੰਥੀ ਸਰਦਾਰ ਇੰਦਰਜੀਤ ਸਿੰਘ ਤੋਂ ਇਲਾਵਾ ਪਿੰਡ ਦੇ ਹੋਰ ਮੋਹਤਬਰ ਵਿਅਕਤੀ ਵੀ ਪੁੱਜੇ; ਜਿੰਨ੍ਹਾਂ ਵਿੱਚ ਕੇਵਲ ਸਿੰਘ, ਗੁਰਲਾਲ ਸਿੰਘ, ਗੁਰਤੇਜ ਸਿੰਘ, ਸਿਕੰਦਰ ਸਿੰਘ, ਭੋਲਾ ਸਿੰਘ ਠੇਕੇਦਾਰ ,ਗੁਰਦੀਪ ਸਿੰਘ ਠੇਕੇਦਾਰ ਜੱਗੀ ਮੈਂਬਰ ਅਤੇ ਦੀਪਾ ਸਿਧਾਣਾ ਵਿਸ਼ੇਸ਼ ਤੌਰ ਤੇ ਸ਼ਾਮਲ ਹਨ।