ਖਨੌਰੀ : ਗੰਗਾ ਡਿਗਰੀ ਕਾਲਜ ਵਿਖੇ ਇਕ ਰੋਜ਼ਾ ਕੈਂਪ ਲਗਾਇਆ ਗਿਆ। ਕਾਲਜ ਦੇ ਚੇਅਰਮੈਨ ਸ੍ਰ:ਗੁਰਲਾਡ ਸਿੰਘ ਕਾਹਲੋ ਅਤੇ ਵਾਈਸ ਚੇਅਰਪਰਸਨ ਮੈਡਮ ਰੀਨਾ ਕੌਰ ਚੀਮਾ ਦੇ ਦਿਸ਼ਾ ਨਿਰਦੇਸ਼ਾਂ ਸਦਕਾ ਅਤੇ ਪ੍ਰਿੰਸੀਪਲ ਮਾਣਯੋਗ ਡਾ.ਸੁਮਨ ਮਿੱਤਲ ਦੀ ਰਹਿਨੁਮਾਈ ਵਿਚ ਐਨਐਸਐਸ ਦਾ ਕੈਂਪ ਕਰਵਾਇਆ ਗਿਆ ਅਤੇ ਐਨ ਐਸ ਐਸ ਕੈਂਪ ਦੇ ਵਿੱਚ 75 ਵਲੰਟੀਅਰ ਨੇ ਭਾਗ ਲਿਆ ਵਿਦਿਆਰਥੀਆਂ ਨੇ ਕੈਂਪ ਲਗਾਉਣ ਵਿੱਚ ਬੜਾ ਉਤਸਾਹ ਵਿਖਾਇਆ ਅਤੇ ਇੱਕ ਰੋਜ਼ਾ ਕੈਂਪ ਕਾਲਜ ਕੈਂਪਸ ਵਿੱਚ ਹੀ ਲਗਾਇਆ ਗਿਆ। ਵਿਦਿਆਰਥੀਆਂ ਨੇ ਕਾਲਜ ਦੇ ਖੇਡ ਮੈਦਾਨ ਅਤੇ ਬੈਠਣ ਵਾਲੇ ਘਾਹ ਦੇ ਮੈਦਾਨ ਦੀ ਸਫਾਈ ਕੀਤੀ । ਮੈਦਾਨਾਂ ਵਿੱਚੋਂ ਵਿਦਿਆਰਥੀਆਂ ਨੇ ਹੱਥ ਨਾਲ ਵੱਟੇ ਇਕੱਠੇ ਕੀਤੇ ਸੁੱਕੇ ਘਾਹ ਨੂੰ ਕੱਟ ਕੇ ਅਤੇ ਝਾੜੂ ਲਗਾ ਕੇ ਸਫਾਈ ਕੀਤੀ । ਕਾਲਜ ਦੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਐਨਐਸਐਸ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਤੇ ਐਨਐਸਐਸ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਹਰ ਵਿਦਿਆਰਥੀ ਨੂੰ ਆਪਣੀ ਜ਼ਿੰਦਗੀ ਵਿੱਚ ਚਾਹੇ ਉਹ ਐਨ ਐਸ ਐਸ ਦਾ ਵਲੰਟੀਅਰ ਹੋਵੇ ਜਾਂ ਨਾ ਹੋਵੇ ਉਸ ਨੂੰ ਸਮਾਜ ਸੇਵਾ ਨੂੰ ਜਰੂਰ ਅਪਣਾਉਣਾ ਚਾਹੀਦਾ ਹੈ ਜਿੱਥੇ ਵੀ ਮੌਕਾ ਮਿਲੇ ਸਮਾਜ ਸੇਵਾ ਦੇ ਕੰਮ ਕਰਨੇ ਚਾਹੀਦੇ ਹਨ N.S.S ਦੇ ਪ੍ਰੋਗਰਾਮ ਅਫਸਰ ਡਾ: ਹਰਵਿੰਦਰ ਕੌਰ ਨੇ ਵੀ ਬੱਚਿਆਂ ਨੂੰ ਸੰਬੋਧਿਤ ਕੀਤਾ ਅਤੇ ਸਹਾਇਕ ਪ੍ਰੋਫੈਸਰ ਕੁਸ਼ ਕੁਮਾਰ ਨੇ ਵੀ ਸਹਿਯੋਗ ਦਿੱਤਾ। ਉਸ ਤੋਂ ਬਾਅਦ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ।ਇਸ ਮੌਕੇ ਪ੍ਰਿੰਸੀਪਲ ਡਾ: ਸੁਮਨ ਮਿੱਤਲ, ਅਤੇ ਡਾ਼ ਹਰਵਿੰਦਰ ਕੌਰ,ਪ੍ਰੋ ਸੁਰਿੰਦਰ ਕੁਮਾਰ,ਪ੍ਰੋ ਕਿਰਪਾਲ ਸਿੰਘ,ਪ੍ਰੋ ਸਿਮਰੀਤ ਸਿੰਘ,ਪ੍ਰੋ ਸੁਨੀਲ ਕੁਮਾਰ,ਪ੍ਰੋ ਸੰਦੀਪ ਸਿੰਘ,ਪ੍ਰੋ ਕਰਨਦੀਪ ਸਿੰਘ,ਪ੍ਰੋ ਕੁਲਦੀਪ, ਪ੍ਰੋ ਅਨੁ,ਪ੍ਰੋ ਆਂਚਲ, ਪ੍ਰੋ ਨਵਜੋਤ ਕੌਰ ਆਦਿ ਹਾਜ਼ਰ ਸਨ।