Wednesday, October 30, 2024
BREAKING NEWS
ਚੰਡੀਗੜ੍ਹ ਵਿਖੇ ਭਾਜਪਾ ਖਿਲਾਫ ਆਮ ਆਦਮੀ ਪਾਰਟੀ ਦਾ ਜ਼ਬਰਦਸਤ ਰੋਸ਼ ਪ੍ਰਦਰਸ਼ਨਚੇਅਰਪਰਸਨ ਰਾਜ ਲਾਲੀ ਗਿੱਲ ਵੱਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਵਿਰੁੱਧ ਡਟਣ ਦਾ ਸੱਦਾਪੰਜਾਬ ਦੇ ਕੈਬਨਿਟ ਮੰਤਰੀਆਂ ਵੱਲੋਂ ਦੀਵਾਲੀ, ਬੰਦੀ ਛੋੜ ਦਿਵਸ ਅਤੇ ਵਿਸ਼ਵਕਰਮਾ ਦਿਵਸ ਦੀ ਵਧਾਈਡੀ.ਐਸ.ਪੀ. ਗੁਰਸ਼ੇਰ ਸਿੰਘ ਨੂੰ ਝਟਕਾ ; ਹਾਈ ਕੋਰਟ ਨੇ ਮੋਹਾਲੀ ਦੇ ਜੱਜ ਨੂੰ ਪਾਰਨੀ ਬਣਾਉਣ ਦੀ ਮੰਗ ਕੀਤੀ ਰੱਦਮੁੱਖ ਮੰਤਰੀ ਵੱਲੋਂ ਨੱਢਾ ਨਾਲ ਮੁਲਾਕਾਤ, 15 ਨਵੰਬਰ ਤੱਕ ਸੂਬੇ ਨੂੰ ਡੀ.ਏ.ਪੀ. ਖਾਦ ਦੀ ਮੁਕੰਮਲ ਸਪਲਾਈ ਕਰਨ ਦੀ ਮੰਗਕਿਸਾਨਾਂ ਨੇ ਕਾਰਪੋਰੇਟ ਘਰਾਣੇ ਦਾ ਕਾਰੋਬਾਰੀ ਪੁਆਇੰਟ ਘੇਰਿਆ ਬਿਸ਼ਨੋਈ ਇੰਟਰਵਿਊ: ਡੀਐਸਪੀ ਗੁਰਸ਼ੇਰ ਸੰਧੂ ਅਤੇ ਛੇ ਹੋਰ ਪੁਲੀਸ ਮੁਲਾਜ਼ਮ ਮੁਅੱਤਲ ਹੋਏਪੱਤਰਕਾਰ ਤੱਗੜ ਨੂੰ ਸਦਮਾ, ਮਾਮਾ ਜੀ ਸਵਰਨ ਸਿੰਘ ਮੋਂਗੀਆ ਗੁਜ਼ਰੇਮੁੱਖ ਮੰਤਰੀ ਦਾ ਬਠਿੰਡਾ ਵਾਸੀਆਂ ਨੂੰ ਤੋਹਫ਼ਾ, 41 ਕਰੋੜ ਰੁਪਏ ਦੇ ਦੋ ਵੱਕਾਰੀ ਪ੍ਰੋਜੈਕਟਾਂ ਦਾ ਕੀਤਾ ਉਦਘਾਟਨਪੰਜਾਬ ਪੁਲਿਸ ਨੇ ਸਾਬਕਾ ਵਿਧਾਇਕ ਸਤਕਾਰ ਕੌਰ, ਉਸ ਦੇ ਭਤੀਜੇ ਨੂੰ ਖਰੜ ਤੋਂ ਹੈਰੋਇਨ ਤਸਕਰੀ ਕਰਦਿਆਂ ਕੀਤਾ ਗ੍ਰਿਫਤਾਰ; 128 ਗ੍ਰਾਮ ਹੈਰੋਇਨ, 1.56 ਲੱਖ ਰੁਪਏ ਦੀ ਨਕਦੀ ਬਰਾਮਦ

Education

ਮਾਲੇਰਕੋਟਲਾ; ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ ਦੀ ਨਵੀਂ ਇਮਾਰਤ ਦਾ ਕੰਮ ਜਲਦ ਹੋਵੇਗਾ ਸ਼ੁਰੂ : ਵਿਧਾਇਕ ਜਮੀਲ ਉਰ ਰਹਿਮਾਨ

October 25, 2024 06:04 PM
ਅਸ਼ਵਨੀ ਸੋਢੀ

ਵੱਖ-ਵੱਖ ਖੇਤਰਾਂ 'ਚ ਨਾਮਣਾ ਖੱਟਣ ਵਾਲੇ 80 ਦੇ ਕਰੀਬ ਪੁਰਾਣੇ ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ

ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ ਦਾ 100 ਸਾਲਾ ਸਮਾਗਮ ਸਫ਼ਲਤਾਪੂਰਵਕ ਸਮਾਪਤ

ਮਾਲੇਰਕੋਟਲਾ :  ਪੰਜਾਬ ਵਕਫ ਬੋਰਡ ਦੇ ਪ੍ਰਬੰਧ ਅਧੀਨ ਚੱਲਣ ਵਾਲੇ ਸਥਾਨਕ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ ਦੀ ਸਥਾਪਨਾ ਦੇ 100 ਸਾਲ ਪੂਰੇ ਹੋਣ ਤੇ ਐਡਮਨਿਸਟਰੇਟਰ ਜਨਾਬ ਸ਼ੋਕਤ ਅਹਿਮਦ ਪਰੇ (ਆਈ.ਏ.ਐਸ) ਦੀ ਯੋਗ ਅਗਵਾਈ ਤੇ ਦਿਸ਼ਾ ਨਿਰਦੇਸ਼ਾਂ ਤਹਿਤ ਸਥਾਨਕ ਨਿਊ ਰਾਣੀ ਮਹਿਲ ਵਿਖੇ ਸ਼ਾਨਦਾਰ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ‘ਚ ਪੰਜਾਬ ਵਿਧਾਨ ਸਭਾ ‘ਚ ਇੱਕੋ ਇੱਕ ਮੁਸਲਿਮ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਆਗਰਾ ਯੂਨੀਵਰਸਿਟੀ ਦੇ ਸਾਬਕਾ ਵਾਇਸ ਚਾਂਸਲਰ ਤੇ ਸਾਬਕਾ ਪ੍ਰਸ਼ਾਸਕ ਡਾ.ਮਨਜ਼ੂਰ ਅਹਿਮਦ (ਆਈ.ਪੀ.ਐਸ) ਨੇ ਕੀਤੀ। ਪੰਜਾਬ ਵਕਫ਼ ਬੋਰਡ ਦੇ ਸੀ.ਈ.ਓ. ਡਾ.ਮੁਹੰਮਦ ਅਸਲਮ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਅਰਮਾਨ, ਬਿਲਾਲ, ਮੋਇਨ ਦੀਨ ਅਤੇ ਸ਼ੋਏਬ ਨੇ ਕੁਰਾਨ ਸ਼ਰੀਫ ਦੀ ਤਿਲਾਵਤ ਤੇ ਅਨੁਵਾਦ ਨਾਲ ਕੀਤੀ। ਇਸ ਤੋਂ ਬਾਅਦ ਸਕੂਲ ਦੀਆਂ ਵਿਦਿਆਰਥਣਾਂ ਆਬਿਦਾ ਨੇ ਹਮਦ ਅਤੇ ਸ਼ਾਇਨਾ ਨੇ ਨਾਤ ਪੇਸ਼ ਕੀਤੀ। ਸਕੂਲ ਦੇ ਪ੍ਰਿੰਸੀਪਲ ਜਮੀਲ ਮੁਹੰਮਦ ਨੇ ਆਏ ਹੋਏ ਮਹਿਮਾਨਾਂ ਅਤੇ ਹਾਜ਼ਰੀਨ ਦਾ ਸਵਾਗਤ ਕਰਦਿਆਂ ਸਕੂਲ ਦੀਆਂ ਪ੍ਰਾਪਤੀਆਂ ਸਬੰਧੀ ਸਾਲਾਨਾ ਰਿਪੋਰਟ ਪੇਸ਼ ਕੀਤੀ।ਇਸ ਮੌਕੇ ਤੇ ਸੰਬੋਧਨ ਕਰਦਿਆਂ ਸ਼੍ਰੀ ਮਨਜ਼ੂਰ ਅਹਿਮਦ ਨੇ ਕਿਹਾ ਕਿ ਸਕੂਲ ‘ਚ ਹੋਈ ਪ੍ਰਗਤੀ ਨੂੰ ਵੇਖ ਕੇ ਉਹ ਬੜਾ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਉਰਦੂ ਭਾਸ਼ਾ ਦਾ ਪ੍ਰਸਾਰ ਕਰਨ ਵਾਲੇ ਅਦਾਰੇ ਹੁਣ ਬਹੁਤ ਘੱਟ ਰਹਿ ਗਏ ਹਨ। ਸਾਨੂੰ ਆਪਣੇ ਸੱਭਿਆਚਾਰ ਅਤੇ ਵਿਰਾਸਤ ਦੀ ਸੁਰੱਖਿਆ ਲਈ ਉਰਦੂ ਭਾਸ਼ਾ ਦੀ ਸੰਭਾਲ ਕਰਨੀ ਪਵੇਗੀ। ਸ਼੍ਰੀ ਮਨਜ਼ੂਰ ਅਹਿਮਦ ਨੇ ਕਿਹਾ ਕਿ ਅੱਜ ਦੁਨੀਆ ‘ਚ ਵਿਗਿਆਨ ਦਾ ਬੋਲ ਬਾਲਾ ਹੈ, ਇਸ ਲਈ ਸਾਨੂੰ ਆਪਣੀ ਪੀੜ੍ਹੀ ਨੂੰ ਸਾਇੰਸ ਨਾਲ ਜੋੜਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਵਿਸ਼ੇਸ਼ ਤੌਰ ਤੇ ਲੜਕੀਆਂ ਨੂੰ ਸਿੱਖਿਅਤ ਕਰਨ ਤੇ ਜ਼ੋਰ ਦਿੱਤਾ। ਮੁੱਖ ਮਹਿਮਾਨ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਨੇ ਕਿਹਾ ਕਿ ਇਸਲਾਮੀਆ ਸਕੂਲ ਇੱਕ ਲੰਮਾ ਸਫਰ ਤੈਅ ਕਰਕੇ ਇਸ ਮੁਕਾਮ ਤੇ ਪਹੁੰਚਿਆ ਹੈ, ਇਸ ਦੇ ਲਈ ਇੱਥੋਂ ਦੇ ਰਿਟਾਇਰਡ ਅਧਿਆਪਕਾਂ ਦੇ ਯੋਗਦਾਨ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਵਿਸ਼ੇਸ਼ ਤੌਰ ਤੇ ਹੈਡਮਾਸਟਰ ਸ਼੍ਰੀ ਕਿਫਾਇਤ ਉੱਲ੍ਹਾ ਅਤੇ ਹੈਡ ਮਾਸਟਰ ਮੁਹੰਮਦ ਬਸ਼ੀਰ ਜੀ ਦਾ ਜਿਕਰ ਕਰਦੇ ਹੋਏ ਕਿਹਾ ਕਿ ਇਨ੍ਹਾਂ ਦੋਵਾਂ ਸ਼ਖਸ਼ੀਅਤਾਂ ਨੇ ਇਸ ਸਕੂਲ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਲਈ ਬਹੁਤ ਸੰਘਰਸ਼ ਕੀਤਾ। ਵਿਧਾਇਕ ਨੇ ਸਕੂਲ ਸਮੇਂ ਦੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਅਤੇ ਅਧਿਆਪਕਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਜਲਦੀ ਹੀ ਇੱਕ ਸਮਾਗਮ ਦਾ ਆਯੋਜਨ ਕਰਕੇ ਇਨ੍ਹਾਂ ਅਧਿਆਪਕਾਂ ਨੂੰ ਮਾਨ ਸਨਮਾਨ ਦਿੱਤਾ ਜਾਵੇਗਾ। ਡਾ.ਜਮੀਲ ਉਰ ਰਹਿਮਾਨ ਨੇ ਕਿਹਾ ਕਿ ਸਕੂਲ ਦੇ ਖਸਤਾ ਹਾਲ ਕਮਰਿਆਂ ਦੇ ਵਿੱਦਿਅਕ ਵਿਕਾਸ ਲਈ 1 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ ਅਤੇ ਇਸਦੀ ਉਸਾਰੀ ਜਲਦ ਸ਼ੁਰੂ ਹੋ ਜਾਵੇਗੀ। ਮਾਲੇਰਕੋਟਲਾ ਵਿਖੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਇਮਾਰਤ ਅਤੇ ਲਾਇਬ੍ਰੇਰੀ ਲਈ 7 ਕਰੋੜ ਰੁਪਏ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ 10 ਕਰੋੜ ਰੁਪਏ ਦੀ ਲਾਗਤ ਨਾਲ 100 ਵਿੱਘੇ ਜਮੀਨ ‘ਚ ਇੱਕ ਮੁਸਲਿਮ ਕਾਲਜ ਦੀ ਸਥਾਪਨਾ ਅਤੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਸਕੂਲ ਆਫ ਐਮੀਨੈਂਸ ਦੀ ਤਰਜ ਤੇ ਪੰਜਾਬ ਵਕਫ ਬੋਰਡ ਵੱਲੋਂ ਇੱਕ ਮੁਸਲਿਮ ਸਕੂਲ ਆਫ ਐਮੀਨੈਂਸ ਦੀ ਵੀ ਸਥਾਪਨਾ ਕੀਤੀ ਜਾਵੇਗੀ, ਜਿਸ ‘ਚ ਵੱਖ ਵੱਖ ਸਕੂਲਾਂ ਦੇ ਮੈਰੀਟੋਰੀਅਸ ਵਿਦਿਆਰਥੀ ਮੈਡੀਕਲ, ਨਾਨ ਮੈਡੀਕਲ, ਕਾਮਰਸ ਅਤੇ ਆਰਟਸ ਦੇ ਵਿਸ਼ਿਆਂ ਦੀ ਸਿੱਖਿਆ ਪ੍ਰਾਪਤ ਕਰ ਸਕਣਗੇ। ਉਨ੍ਹਾਂ ਕਿਹਾ ਕਿ ਹਜ਼ਰਤ ਹਲੀਮਾ ਹਸਪਤਾਲ ਦਾ ਜਲਦੀ ਹੀ ਆਧੁਨਿਕੀਕਰਨ ਕੀਤਾ ਜਾਵੇਗਾ ਤਾਂ ਜੋ ਹਸਪਤਾਲ ਆਪਣੇ ਮਿੱਥੇ ਟੀਚਿਆਂ ਨੂੰ ਪ੍ਰਾਪਤ ਕਰ ਸਕੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਵਕਫ ਬੋਰਡ ਦੀਆਂ ਜਿਹੜੀਆਂ ਪ੍ਰਾਪਰਟੀਆਂ ਤੇ ਨਜਾਇਜ਼ ਕਬਜ਼ੇ ਹਨ ਉਨ੍ਹਾਂ ਪ੍ਰਾਪਰਟੀਆਂ ਨੂੰ ਵੀ ਜਲਦ ਹੀ ਕਬਜ਼ਾ ਮੁਕਤ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ ਤੇ ਵਧੇਰੇ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਨਵੀਂ ਪੀੜੀ ‘ਚ ਨੈਤਿਕ ਗੁਣ ਪੈਦਾ ਕੀਤੇ ਜਾ ਸਕਣ ਅਤੇ ਸਾਡੇ ਵਿਦਿਆਰਥੀ ਦੇਸ਼ ਅਤੇ ਸਮਾਜ ਦੀ ਤਰੱਕੀ ‘ਚ ਆਪਣਾ ਯੋਗਦਾਨ ਪਾ ਸਕਣ। ਸਮਾਗਮ ਦੌਰਾਨ ਸਕੂਲ ਵੱਲੋਂ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਮਾਡਲਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਨੂੰ ਹਾਜ਼ਰ ਮਹਿਮਾਨਾਂ ਅਤੇ ਪਤਵੰਤੇ ਸੱਜਣਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਵਕਫ਼ ਬੋਰਡ ਦੇ ਸੀ.ਈ.ਓ ਡਾ.ਮੁਹੰਮਦ ਅਸਲਮ ਨੇ ਸਕੂਲ ਸਟਾਫ਼ ਅਤੇ 100 ਸਾਲਾ ਸੰਗਠਿਤ ਕਮੇਟੀ ਦੇ ਮੈਂਬਰਾਂ ਨੂੰ ਇਸ ਸ਼ਾਨਦਾਰ ਸਮਾਗਮ ਦੇ ਆਯੋਜਨ ਲਈ ਵਧਾਈ ਦਿੱਤੀ ਅਤੇ ਆਏ ਹੋਏ ਮਹਿਮਾਨਾਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਸਮਗਾਮ ਦੌਰਾਨ ਮੁਹੰਮਦ ਉਵੈਸ (ਐਮ.ਡੀ ਸਟਾਰ ਇੰਪੈਕਟ), ਹਜ਼ਰਤ ਮੌਲਾਨਾ ਮੁਫਤੀ ਇਰਤਕਾ ਉਲ ਹਸਨ ਕਾਂਧਲਵੀ ਮੁਫਤੀ ਏ ਆਜ਼ਮ ਪੰਜਾਬ, ਡਾ.ਮੁਹੰਮਦ ਖਾਲਿਦ, ਅਮਜਦ ਅਲੀ ਚੇਅਰਮੈਨ ਹਰਫ ਚੈਰੀਟੇਬਲ ਟਰੱਸਟ, ਸਾਬਕਾ ਮੰਤਰੀ ਨੁਸਰਤ ਇਕਰਾਮ ਖਾਂ ਬੱਗਾ ਆਦਿ ਨੇ ਵੀ ਅਪਣੇ ਵਿਚਾਰ ਪ੍ਰਗਟ ਕੀਤੇ। ਉਪਰੋਕਤ ਸਮਾਗਮ ਦੌਰਾਨ ਸਕੂਲ ਦੇ ਉਨ੍ਹਾਂ 80 ਦੇ ਲਗਭਗ ਪੁਰਾਣੇ ਵਿਦਿਆਰਥੀਆਂ ਜਿਨ੍ਹਾਂ ਨੇ ਜੀਵਨ ਦੇ ਕਿਸੇ ਵੀ ਖੇਤਰ 'ਚ ਵੱਖ-ਵੱਖ ਉਪਲੱਬਧੀਆਂ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ। ਮੰਚ ਦਾ ਸੰਚਾਲਨ ਸ਼੍ਰੀ ਲੈਕਚਰਾਰ ਐਮ.ਅਨਵਾਰ ਅੰਜੁਮ ਅਤੇ ਮੁਹੰਮਦ ਨਜ਼ੀਰ ਨੇ ਬੜੇ ਸੁਚੱਜੇ ਢੰਗ ਨਾਲ ਕੀਤਾ।ਇਸ ਮੌਕੇ ਤੇ ਵਿਧਾਇਕ ਡਾ.ਜਮੀਲ ਉਰ ਰਹਿਮਾਨ ਦੀ ਸ਼ਰੀਕ ਏ ਹਯਾਤ ਮੈਡਮ ਫਰਿਆਲ ਰਹਿਮਾਨ, ਚੌਧਰੀ ਅਬਦੁਲ ਗਫਾਰ ਸਾਬਕਾ ਮੰਤਰੀ, ਸੀ.ਈ.ਓ ਡਾ.ਮੁਹੰਮਦ ਅਸਲਮ, ਹਾਸ਼ਮ ਸੂਫੀ, ਅਨਵਾਰ ਭਸੌੜ, ਨੌਸ਼ੀਨ ਅਖਤਰ, ਸ਼ਹਿਬਾਜ਼ ਰਾਣਾ, ਸਫੀਆ ਪ੍ਰਵੀਨ, ਐਡਵੋਕੇਟ ਅਬਦੁਲ ਕਾਦਿਰ (ਸਾਰੇ ਮੈਂਬਰ ਪੰਜਾਬ ਵਕਫ ਬੋਰਡ), ਈ.ਡੀ.ਓ ਮੈਡਮ ਅਮੀਨਾ ਤੋਂ ਇਲਾਵਾ ਬੋਰਡ ਵੱਲੋਂ ਸੰਗਠਿਤ ਕਮੇਟੀ ਮੈਂਬਰ ਮੁਹੰਮਦ ਜਮੀਲ ਚੌਹਾਨ, ਜ਼ਹੂਰ ਅਹਿਮਦ ਜ਼ਹੂਰ, ਐਮ.ਅਨਵਾਰ ਅੰਜੁਮ, ਜ਼ਹੂਰ ਅਹਿਮਦ ਚੌਹਾਨ, ਮਾਸਟਰ ਤਾਜ ਉਦ ਦੀਨ, ਮਾਸਟਰ ਅਨਵਾਰ ਆਜਰ, ਸੱਯਦ ਖਤੀਬ ਹੈਦਰ, ਅਬਦੁਲ ਸ਼ਕੂਰ, ਮੈਡਮ ਨਾਦੀਆ ਸਮੇਤ ਐਡਵੋਕੇਟ ਗੁਲਾਮ ਨਬੀ ਮਲਿਕ, ਸਾਬਕਾ ਸੀ.ਈ.ਓ ਜੁਲਫਕਾਰ ਅਲੀ ਮਲਿਕ, ਸਾਕਿਬ ਅਲੀ ਰਾਜਾ ਚੇਅਰਮੈਨ ਜਿਲ੍ਹਾ ਪਲਾਇੰਗ ਬੋਰਡ, ਡਾਕਟਰ ਮੁਹੰਮਦ ਇਕਬਾਲ, ਸਮੂਹ ਸਕੂਲ ਸਟਾਫ ਤੇ ਵਿਦਿਆਰਥੀ ਵੀ ਹਾਜ਼ਰ ਸਨ।

Have something to say? Post your comment

 

More in Education

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਆਈ.ਟੀ.ਆਈ. ਜਲਵੇੜਾ ਵਿਖੇ ਪਲੇਸਮੈਂਟ ਕਮ ਸਵੈ ਰੋਜ਼ਗਾਰ ਕੈਂਪ

ਲਾਇਨਜ਼ ਕਲੱਬ ਵੱਲੋਂ ਗੁਰੂ ਗੁਰੂਕੁਲ ਸਕੂਲ ਦੇ ਜੇਤੂ ਵਿਦਿਆਰਥੀ ਸਨਮਾਨਿਤ

ਵਿਦਿਆਰਥੀਆਂ ਦੀ ਤਕਦੀਰ ਬਦਲਣ ਲਈ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਪੰਜਾਬ ਸਰਕਾਰ ਦੀ ਪ੍ਰਮੁੱਖ ਤਰਜੀਹ: ਭਗਵੰਤ ਸਿੰਘ ਮਾਨ

ਗੰਗਾ ਡਿਗਰੀ ਕਾਲਜ ਵਿੱਚ ਐਨਐਸਐਸ ਦਾ ਇੱਕ ਰੋਜ਼ਾ ਕੈਂਪ ਲਗਾਇਆ ਗਿਆ

ਮਾਪੇ ਅਧਿਆਪਕ ਮਿਲਣੀ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਬਿਹਤਰੀ ਵਿਚ ਅਹਿਮ ਭੂਮਿਕਾ ਨਿਭਾਈ: ਹਰਜੋਤ ਸਿੰਘ ਬੈਂਸ

ਸੁਨਾਮ ਕਾਲਜ਼ 'ਚ ਦੋ ਰੋਜ਼ਾ ਸੈਮੀਨਾਰ ਆਯੋਜਿਤ 

ਜਵਾਹਰ ਨਵੋਦਿਆ ਵਿਦਿਆਲਿਆ ਰਕੌਲੀ ‘ਚ ਗਿਆਰ੍ਹਵੀਂ ਜਮਾਤ ਸਾਲ 2025-2026 ਲਈ ਚੋਣ ਵਾਸਤੇ ਰਜਿਸਟ੍ਰੇਸ਼ਨ ਸ਼ੁਰੂ

ਆਰੀਅਨਜ਼ ਨਰਸਿੰਗ ਦੇ ਵਿਦਿਆਰਥੀ ਅਕਾਦਮਿਕ ਨਤੀਜਿਆਂ ਵਿੱਚ ਚਮਕੇ

ਬਾਬਾ ਮੋਨੀ ਜੀ ਡਿਗਰੀ ਕਾਲਜ ਲਹਿਰਾ ਮੁਹੱਬਤ ਦੀਆਂ ਵਿਦਿਆਰਥਣਾਂ ਨੇ ਬੀਸੀਏ 'ਚ ਕੀਤੀਆਂ ਸ਼ਾਨਦਾਰ ਪ੍ਰਾਪਤੀਆਂ 

ਪਿੰਡ ਰਾਮਪੁਰਾ ਦੇ 'ਬਿਊਟੀ ਐਂਡ ਵੈੱਲਨੈੱਸ' ਵਿਦਿਆਰਥੀਆਂ ਨੂੰ ਇੱਕ ਦਿਨਾ ਵਿੱਦਿਅਕ ਟੂਰ ਕਰਵਾਇਆ