Wednesday, October 30, 2024
BREAKING NEWS
ਮੁੱਖ ਮੰਤਰੀ ਵੱਲੋਂ ਨੱਢਾ ਨਾਲ ਮੁਲਾਕਾਤ, 15 ਨਵੰਬਰ ਤੱਕ ਸੂਬੇ ਨੂੰ ਡੀ.ਏ.ਪੀ. ਖਾਦ ਦੀ ਮੁਕੰਮਲ ਸਪਲਾਈ ਕਰਨ ਦੀ ਮੰਗਕਿਸਾਨਾਂ ਨੇ ਕਾਰਪੋਰੇਟ ਘਰਾਣੇ ਦਾ ਕਾਰੋਬਾਰੀ ਪੁਆਇੰਟ ਘੇਰਿਆ ਬਿਸ਼ਨੋਈ ਇੰਟਰਵਿਊ: ਡੀਐਸਪੀ ਗੁਰਸ਼ੇਰ ਸੰਧੂ ਅਤੇ ਛੇ ਹੋਰ ਪੁਲੀਸ ਮੁਲਾਜ਼ਮ ਮੁਅੱਤਲ ਹੋਏਪੱਤਰਕਾਰ ਤੱਗੜ ਨੂੰ ਸਦਮਾ, ਮਾਮਾ ਜੀ ਸਵਰਨ ਸਿੰਘ ਮੋਂਗੀਆ ਗੁਜ਼ਰੇਮੁੱਖ ਮੰਤਰੀ ਦਾ ਬਠਿੰਡਾ ਵਾਸੀਆਂ ਨੂੰ ਤੋਹਫ਼ਾ, 41 ਕਰੋੜ ਰੁਪਏ ਦੇ ਦੋ ਵੱਕਾਰੀ ਪ੍ਰੋਜੈਕਟਾਂ ਦਾ ਕੀਤਾ ਉਦਘਾਟਨਪੰਜਾਬ ਪੁਲਿਸ ਨੇ ਸਾਬਕਾ ਵਿਧਾਇਕ ਸਤਕਾਰ ਕੌਰ, ਉਸ ਦੇ ਭਤੀਜੇ ਨੂੰ ਖਰੜ ਤੋਂ ਹੈਰੋਇਨ ਤਸਕਰੀ ਕਰਦਿਆਂ ਕੀਤਾ ਗ੍ਰਿਫਤਾਰ; 128 ਗ੍ਰਾਮ ਹੈਰੋਇਨ, 1.56 ਲੱਖ ਰੁਪਏ ਦੀ ਨਕਦੀ ਬਰਾਮਦਚੱਕਰਵਾਤ ਦਾਨਾ: ਓਡੀਸ਼ਾ ਦੇ ਸਾਬਕਾ ਮੁੱਖ ਮੰਤਰੀ ਪਟਨਾਇਕ ਨੇ ਲੋਕਾਂ ਨੂੰ ਰਾਜ ਸਰਕਾਰ ਨਾਲ ਸਹਿਯੋਗ ਕਰਨ ਦੀ ਕੀਤੀ ਅਪੀਲਵਾਇਨਾਡ ਲੋਕ ਸਭਾ ਜ਼ਿਮਨੀ ਚੋਣ ਲਈ ਪ੍ਰਿਯੰਕਾ ਗਾਂਧੀ ਨੇ ਨਾਮਜ਼ਦਗੀ ਭਰੀਮਾਓਵਾਦੀਆਂ ਦਾ ਕਹਿਣਾ ਹੈ ਕਿ 4 ਅਕਤੂਬਰ ਦੇ ਮੁਕਾਬਲੇ 'ਚ 7 ਹੋਰ ਕਾਡਰ ਮਾਰੇ ਗਏ : ਛੱਤੀਸਗੜ੍ਹ ਪੁਲਿਸMVA ਸੀਟ ਵੰਡ ਗੱਲਬਾਤ: ਰਾਉਤ ਨੇ ਕਿਹਾ ਕਿ ਰਾਜ ਦੇ ਕਾਂਗਰਸੀ ਆਗੂ ਫੈਸਲੇ ਨਹੀਂ ਲੈ ਸਕਦੇ

Entertainment

ਸਰਸ ਮੇਲਾ ਮੋਹਾਲੀ; ਗਿੱਪੀ ਗਰੇਵਾਲ ਦੀ ਦਮਦਾਰ ਗਾਇਕੀ ਦੇ ਪ੍ਰਦਰਸ਼ਨ ਨਾਲ 10 ਦਿਨਾਂ ਤੋਂ ਚੱਲ ਰਿਹਾ ਮੇਲਾ ਹੋਇਆ ਸਮਾਪਤ

October 28, 2024 03:56 PM
SehajTimes

ਸਰੋਤਿਆਂ ਦੀ ਮੰਗ ’ਤੇ ਕਈ ਗੀਤ ਵਾਰ-ਵਾਰ ਗਾਏ
600 ਤੋਂ ਵਧੇਰੇ ਕਾਰੀਗਰਾਂ ਤੇ 300 ਸਟਾਲਾਂ ’ਤੇ ਲੋਕਾਂ ਨੇ ਕੀਤੀ ਤਿਉਹਾਰ ਦੇ ਦਿਨਾਂ ’ਚ ਖੂਬ ਖਰੀਦਦਾਰੀ
ਨਾਰਥ ਜ਼ੋਨ ਕਲਚਰਲ ਸੈਂਟਰ ਦੀਆਂ ਵੱਖ-ਵੱਖ ਰਾਜਾਂ ਦੀਆਂ ਸਭਿਆਚਾਰਕ ਵੰਨਗੀਆਂ ’ਤੇ ਅਧਾਰਿਤ ਪੇਸ਼ਕਾਰੀਆਂ ਨੇ ਮੇਲੇ ’ਚ ਰੌਣਕ ਲਾਈ ਰੱਖੀ


ਐਸ.ਏ.ਐਸ.ਨਗਰ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਸਹਿਯੋਗ ਨਾਲ ਮੋਹਾਲੀ ਦੇ ਸੈਕਟਰ 88 ਵਿਖੇ ਪਹਿਲੀ ਵਾਰ ਲਾਇਆ ਗਿਆ ਸਰਸ ਮੇਲਾ ਪਿਛਲੇ 10 ਦਿਨ ਤੋਂ ਲਗਾਤਾਰ ਸੰਗੀਤਕ ਸ਼ਾਮਾਂ ਅਤੇ ਦੇਸ਼ ਭਰ ਦੇ ਹਸਤ ਕਲਾਕਾਰਾਂ ਦੇ ਦਸਤਕਾਰੀ ਦੇ ਵੱਖ-ਵੱਖ ਸਟਾਲਾਂ ਦੀ ਪ੍ਰਦਰਸ਼ਨੀ ਬਾਅਦ ਬੀਤੀ ਰਾਤ ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦੀ ਦਮਦਾਰ ਪੇਸ਼ਕਾਰੀ ਤੋਂ ਸਮਾਪਤ ਹੋ ਗਿਆ। ਮੇਲੇ ਵਿੱਚ ਹਰ ਰੋਜ਼ ਹਜ਼ਾਰਾ ਲੋਕ ਰੋਜ਼ਾਨਾ ਇਕੱਠੇ ਹੁੰਦੇ ਸਨ ਅਤੇ ਕਾਰੀਗਰਾਂ ਦੁਆਰਾ ਬਾਰੀਕ ਢੰਗ ਨਾਲ ਤਿਆਰ ਕੀਤੇ ਹੱਥਾਂ ਨਾਲ ਬਣੇ ਸਮਾਨ ਵਿੱਚ ਡੂੰਘੀ ਦਿਲਚਸਪੀ ਦਿਖਾਈ ਦਿੰਦੇ ਸਨ। ਵੱਖ-ਵੱਖ ਰਾਜਾਂ ਦੇ ਲੋਕ ਨਾਚਾਂ ਦੀ ਪੇਸ਼ਕਾਰੀ ਤੋਂ ਇਲਾਵਾ ਵੱਖ-ਵੱਖ ਗਾਇਕਾਂ ਅਤੇ ਸੰਗੀਤਕ ਗਰੁੱਪਾਂ ’ਤੇ ਆਧਾਰਿਤ ਸੰਗੀਤਕ ਸ਼ਾਮਾਂ ਦਾ ਆਯੋਜਨ ਵੀ ਦਰਸ਼ਕਾਂ ਨੂੰ ਕੀਲਣ ਤੇ ਕਾਰੀਗਰਾਂ ਦੀ ਆਮਦਨੀ ਵਧਾਉਣ ਲਈ ਕੀਤਾ ਗਿਆ। ਗਿੱਪੀ ਗਰੇਵਾਲ ਨੇ ਆਪਣੇ ਪਹਿਲੇ ਗੀਤ “ਪਾਵੇਂ ਫੁਲਕਾਰੀ ਉੱਤੇ ਵੇਲ ਬੂਟੀਆਂ” ਨਾਲ ਸ਼ੁਰੂਆਤ ਕਰਦਿਆਂ ਆਪਣੇ ਪ੍ਰਸਿੱਧ ਗੀਤ “ਫੁਲਕਾਰੀ”, “ਅੰਗਰੇਜੀ ਬੀਟ ਤੇ”, “ਹੁਣ ਬੋਲਣੋ ਵੀ ਗਈ”, “ਨਵਾਂ-ਨਵਾਂ ਨਵਾਂ-ਨਵਾਂ ਪਿਆਰ ਹੋਇਆ ਏ” ਨਾਲ ਸਰੋਤਿਆਂ ਦਾ ਮਨ ਮੋਹ ਲਿਆ।

ਮਹਿਲਾਵਾਂ ਦੀ ਪੁਰਜ਼ੋਰ ਮੰਗ ’ਤੇ ਗਾਇਆ ‘18ਵੇ ਚ ਧਰਿਆ ਤੂੰ ਪੈਰ ਬੱਲੀਏ ਨੀ ਪੈਗੇ ਵੈਰ ਬਲੀਏ’ ਉਹ ਗੀਤ ਸੀ ਜਿਸ ’ਤੇੇ ਮੇਲੇ ਨ’ਚ ਸ਼ਾਮਿਲ ਹੋਈਆਂ ਮਹਿਲਾ ਦਰਸ਼ਕਾਂ ਨੇ ਸਟੇਜ ਦੇ ਸਾਹਮਣੇ ਨੱਚ ਕੇ ਆਪਣਾ ਸ਼ੌਂਕ ਪੂਰਾ ਕੀਤਾ। ਸਰਸ ਮੇਲਾ ਦੇ ਨੋਡਲ ਅਫਸਰ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੋਨਮ ਚੌਧਰੀ ਨੇ ਟ੍ਰਾਈਸਿਟੀ ਵਾਸੀਆਂ ਦਾ ਇਨ੍ਹਾਂ ਸੰਗੀਤਕ ਸ਼ਾਮਾਂ ਦਾ ਆਨੰਦ ਮਾਣਨ ਦੇ ਨਾਲ-ਨਾਲ ਦੇਸ਼ ਭਰ ਤੋਂ ਆਪਣੀ ਕਲਾ ਅਤੇ ਦਸਤਕਾਰੀ ਦੀ ਪ੍ਰਦਰਸ਼ਨੀ ਲਈ ਆਏ ਕਾਰੀਗਰਾਂ ਦੀ ਵਿਕਰੀ ਵਧਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਵੱਖ-ਵੱਖ ਰਾਜਾਂ ਤੋਂ 600 ਤੋਂ ਵਧੇਰੇ ਕਾਰੀਗਰਾਂ ਨੇ 300 ਸਟਾਲ ਲਾਏ ਸਨ। ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਨਾਰਥ ਜ਼ੋਨ ਕਲਚਰਲ ਸੈਂਟਰ ਵੱਲੋਂ ਭਾਰਤ ਦੇ ਵੱਖ-ਵੱਖ ਰਾਜਾਂ ਦੀਆਂ ਸਭਿਆਚਾਰਕ ਵੰਨਗੀਆਂ ਆਸਾਮ ਦਾ ਬੀਹੂ, ਰਾਜਸਥਾਨ ਦਾ ਕਾਲਬੇਲੀਆ, ਯੂ ਪੀ ਦੀ ਬਰਸਾਨਾ ਦੀ ਹੋਲੀ ਅਤੇ ਮਾਯੂਰ ਡਾਂਸ, ਹਰਿਆਣਾ ਅਤੇ ਪੰਜਾਬ ਦੇ ਵੱਖ-ਵੱਖ ਲੋਕ ਨਾਚਾਂ ਗਿੱਧਾ, ਭੰਗੜਾ, ਸੰਮੀ ਤੇ ਲੁੱਡੀ ਦਾ ਪ੍ਰਦਰਸ਼ਨ ਕੀਤਾ।

ਇਸ ਤੋਂ ਇਲਾਵਾ ਹਰ ਰੋਜ਼ ਲੋਕ ਕਲਾਕਾਰ, ਜਿਸ ਵਿੱਚ ਬੀਨ ਜੋਗੀ, ਨਚਾਰ, ਨਗਾਰਾ, ਕਠਪੁਤਲੀ ਨਾਚ, ਬਾਜ਼ੀਗਰ, ਕੱਚੀ ਘੋੜੀ ਆਦਿ ਲੋਕਾਂ ਦਾ ਮੇਲੇ ਵਿੱਚ ਆਉਣ ਵਾਲਿਆਂ ਦਾ ਘੁੰਮ-ਫਿਰ ਕੇ ਮੰਨੋਰੰਜਨ ਕੀਤਾ। ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਮੋਹਾਲੀ ਪ੍ਰਸ਼ਾਸਨ ਵੱਲੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਕਰਵਾਏ ਗਏ ਇਸ 10 ਰੋਜ਼ਾ ਸਮਾਗਮ ਦੇ ਸਫ਼ਲਤਾਪੂਰਵਕ ਆਯੋਜਨ ਲਈ ਤਾਇਨਾਤ ਸਮੂਹ ਟੀਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੋਹਾਲੀ ਦੇ ਪਹਿਲੇ ਸਰਸ ਮੇਲੇ ਨੇ ਇਤਿਹਾਸ ਸਿਰਜ ਦਿੱਤਾ ਹੈ,

ਜਿਸ ਵਿੱਚ ਲੱਖਾਂ ਲੋਕਾਂ ਨੇ ਮੇਲੇ ’ਚ ਸ਼ਿਰਕਤ ਕੀਤਾ। ਉਨ੍ਹਾਂ ਕਿਹਾ ਕਿ ਸਰਸ ਮੇਲੇ ਦੇ ਸ਼ਾਂਤਮਈ ਅਤੇ ਨਿਰਵਿਘਨ ਆਯੋਜਨ ਨੇ ਭਵਿੱਖ ਵਿੱਚ ਅਜਿਹੇ ਸਮਾਗਮਾਂ ਦੇ ਆਯੋਜਨ ਦੀ ਸਫ਼ਲਤਾ ਦਾ ਰਾਹ ਬਣਾਇਆ ਹੈ। ਗਿੱਪੀ ਤੋਂ ਪਹਿਲਾਂ ਮੋਹਾਲੀ ਦੇ ਪਲੇਠੇ ਸਰਸ ਮੇਲੇ ਵਿੱਚ ਰਣਜੀਤ ਬਾਵਾ, ਸ਼ਿਵਜੋਤ, ਮੰਨਤ ਨੂਰ, ਸਵੀਤਾਜ ਬਰਾੜ ਅਤੇ ਬਸੰਤ ਕੁਰ, ਲਖਵਿੰਦਰ ਵਡਾਲੀ, ਕਾਮੇਡੀਅਨ ਜਸਪ੍ਰੀਤ ਸਿੰਘ ਅਤੇ ਆਸ਼ੀਸ਼ ਸੋਲੰਕੀ, ਜੋਬਨ ਸੰਧੂ, ਰਾਣੀ ਰਣਦੀਪ, ਸ਼ਾਨੀ ਸ਼ਾਹ, ਨਿੰਜਾ ਬੈਂਡ ਅਤੇ  ਕੁਲਵਿੰਦਰ ਬਿੱਲਾ ਨੂੰ ਬੁਲਾਇਆ ਜਾ ਚੁੱਕਾ ਹੈ।

Have something to say? Post your comment

 

More in Entertainment

‘ਜੁਗਨੀ ਕੱਤਦੀ ਚਰਖਾ’ ਗਾ ਕੇ ਲਖਵਿੰਦਰ ਵਡਾਲੀ ਨੇ ਪੰਜਾਬੀ ਵਿਰਾਸਤ ਨੂੰ ਕੀਤਾ ਲੋਕਾਂ ਦੇ ਰੂਬਰੂ

ਸਲਮਾਨ ਖਾਨ ਨੂੰ ਮਿਲੀ Lawrence Bishnoi ਦੇ ਨਾਮ ਤੇ ਜਾਨੋ ਮਾਰਨ ਦੀ ਧਮਕੀ

ਸੁਨੱਖੀ ਪੰਜਾਬਣ  ਗ੍ਰੈਂਡ ਫਿਨਾਲੇ: ਪੰਜਾਬੀ ਮਾਣ ਅਤੇ ਸਨਮਾਨ ਦਾ ਜਸ਼ਨ

ਵਰਲਡ ਟੈਲੀਵਿਜ਼ਨ ਪ੍ਰੀਮਿਅਰ ਇਸ ਵਾਰ ਹੋਵੇਗਾ ਕਿਉਂਕਿ ਆ ਰਹੀ ਹੈ ਪੰਜਾਬੀ ਹਿੱਟ ਫਿਲਮ "ਨਿਗ੍ਹਾ ਮਾਰਦਾ ਆਈ ਵੇ" 27 ਅਕਤੂਬਰ ਨੂੰ ਦੁਪਹਿਰ ਇੱਕ ਵਜੇ ਜ਼ੀ ਪੰਜਾਬੀ ਤੇ!!

ਗੀਤੂ ਜੈਨ ਬਣੀ ਟ੍ਰਾਈਸਿਟੀ 2024 ਦੀ ਸਟਾਰ, ਚੰਡੀਗੜ੍ਹ ਦੀ ਕਰਵਾ ਰਾਣੀ

ਨਵੇਂ ਸ਼ੋਅ "ਜਵਾਈ ਜੀ" ਵਿੱਚ "ਅਮਰੀਨ" ਦ ਕਿਰਦਾਰ ਨਿਭਾਉਣ ਲਈ ਤਿਆਰ ਹੈ ਪੈਮ ਧੀਮਾਨ, ਸ਼ੁਰੂ ਹੋਣ ਵਾਲਾ ਹੈ 28 ਅਕਤੂਬਰ ਨੂੰ ਸ਼ਾਮ 7:30 ਵਜੇ

ਨਵੇਂ ਸ਼ੋਅ "ਜਵਾਈ ਜੀ", ਦੇ ਵਿੱਚ "ਸਿਦਕ" ਦਾ ਰੋਲ ਨਿਭਾਉਣ ਆ ਰਹੀ ਹੈ ਨੇਹਾ ਚੌਹਾਨ, 28 ਅਕਤੂਬਰ ਨੂੰ ਸ਼ਾਮ 7:30 ਵਜੇ!

ਪਿਤਾ ਦੀ ਪ੍ਰੇਰਨਾ, ਪਤਨੀ ਦਾ ਉਤਸ਼ਾਹ: ਅੰਕੁਸ਼ ਕੁਕਰੇਜਾ ਦਾ ਮਾਡਲਿੰਗ ਤੋਂ ਅਦਾਕਾਰੀ ਤੱਕ ਦਾ ਅਟੁੱਟ ਟੀਵੀ ਸਫ਼ਰ ਜ਼ੀ ਪੰਜਾਬੀ ਦੇ ਨਵੇਂ ਪ੍ਰਾਈਮ-ਟਾਈਮ ਸ਼ੋਅ ਨਾਲ!!

ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ

3 ਪੰਜਾਬੀ ਹਿੱਟ ਫ਼ਿਲਮਾਂ ਦੇਖੋ ਇਸ ਐਤਵਾਰ ਸਿਰਫ ਜ਼ੀ ਪੰਜਾਬੀ ਤੇ!!