Monday, March 31, 2025
BREAKING NEWS
ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਵਿੱਤੀ ਸਾਲ 2025-26 ਲਈ ਬਿਜਲੀ ਦਰਾਂ ਜਾਰੀਮਾਂ ਚਰਨ ਕੌਰ ਨੇ ਨਿੱਕੇ ਸਿੱਧੂ ਦੇ ਪਹਿਲੇ ਜਨਮਦਿਨ ‘ਤੇ ਪਾਈ ਭਾਵੁਕ ਪੋਸਟਪੰਜਾਬ ਪੁਲਿਸ ਦੀ ਵੱਡੀ ਪ੍ਰਾਪਤੀ, ਸ਼ੀਹਾਂ ਦੌਦ ਬੱਚਾ ਅਗਵਾ ਕੇਸ 24 ਘੰਟਿਆਂ 'ਚ ਹੀ ਸੁਲਝਾਇਆਲੰਡਨ ‘ਚ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ‘ਤੇ ਹਮਲੇ ਦੀ ਕੋਸ਼ਿਸ਼ਹੜਤਾਲ ‘ਤੇ ਗਏ ਮਾਲ ਅਧਿਕਾਰੀਆਂ ਨੂੰ ਮਾਨ ਸਰਕਾਰ ਦੀ ਚਿਤਾਵਨੀਤਹਿਸੀਲਦਾਰਾਂ ਦੀ ਹੜਤਾਲ ਵਿਚਾਲੇ CM ਮਾਨ ਪਹੁੰਚਣਗੇ ਖਰੜ ਤਹਿਸੀਲਹਰਪਾਲ ਸਿੰਘ ਚੀਮਾ ਵੱਲੋਂ ਨਸ਼ਾ ਤਸਕਰਾਂ ਨੂੰ ਆਖਰੀ ਚੇਤਾਵਨੀ: ਨਸ਼ਾ ਤਸਕਰੀ ਛੱਡ ਦਿਓ ਜਾਂ ਪੰਜਾਬ ਛੱਡੋਐਨ.ਓ.ਸੀ. ਤੋਂ ਬਿਨਾਂ ਪਲਾਟਾਂ ਦੀ ਰਜਿਸਟ੍ਰੇਸ਼ਨ ਦੀ ਆਖ਼ਰੀ ਤਰੀਕ 31 ਅਗਸਤ ਤੱਕ ਵਧਾਈਟਰੰਪ ਦੇ ਨਵੇਂ ਗੋਲਡ ਕਾਰਡ ਸਕੀਮ ’ਚ 50 ਲੱਖ ਡਾਲਰ ਦੀ ਮਿਲੇਗੀ ਅਮਰੀਕੀ ਨਾਗਰਿਕਤਾ AAP ਨੇ ਲੁਧਿਆਣਾ ਪੱਛਮੀ ਉਪ ਚੋਣ ਲਈ MP ਸੰਜੀਵ ਅਰੋੜਾ ਨੂੰ ਐਲਾਨਿਆ ਉਮੀਦਵਾਰ

Entertainment

 ਲੇਖਕ, ਨਿਰਮਾਤਾ ਅਤੇ ਬਤੌਰ ਨਿਰਦੇਸ਼ਕ ਚਰਚਾ ‘ਚ ਬਲਰਾਜ ਸਿਆਲ

November 12, 2024 01:01 PM
SehajTimes

ਬਲਰਾਜ ਸਿਆਲ ਪੰਜਾਬੀ  ਕਾਮੇਡੀ ਖੇਤਰ ਦਾ ਇੱਕ ਜਾਣਿਆ ਪਛਾਣਿਆ ਨਾਂ ਹੈ ਜਿਸਨੇ ਅੰਤਰਰਾਸ਼ਟਰੀ ਪੱਧਰ ਤੱਕ ਆਪਣੀ ਪਹਿਚਾਣ ਸਥਾਪਿਤ ਕੀਤੀ। ਵੇਖਿਆ ਜਾਵੇ ਤਾਂ ਉੱਘੇ ਕਮੇਡੀਅਨ ਕਪਲ ਸ਼ਰਮਾ ਤੋਂ ਬਾਅਦ ਬਲਰਾਜ ਸਿਆਲ ਇੱਕ ਉਹ ਕਲਾਕਾਰ ਹੈ ਜਿਸਨੇ ਨੈਸ਼ਨਲ ਟੈਲੀਵਿਜ਼ਨ ਉੱਪਰ ਆਪਣਾ ਵੱਖਰਾ ਰੁਤਬਾ ਕਾਇਮ ਕੀਤਾ। ਬਲਰਾਜ ਸਿਆਲ ਜਿੱਥੇ ਇਕ ਚੰਗਾ ਕਮੇਡੀਅਨ ਹੈ, ਉੱਥੇ ਇੱਕ ਸੁਲਝਿਆ ਹੋਇਆ ਸਮਾਜਿਕ ਤੱਥਾਂ ਨੂੰ ਲੈ ਕੇ ਚੱਲਣ ਵਾਲਾ ਵਧੀਆ ਲੇਖਕ ਵੀ ਹੈ ਉਸਨੇ ਅਨੇਕਾਂ ਫਿਲਮਾਂ ਲਈ ਡਾਇਲਾਗ ਲਿਖੇ ਅਤੇ ਹੁਣ ਉਹ ਬਤੌਰ ਲੇਖਕ ਅਤੇ ਡਾਇਰੈਕਟਰ ਆਪਣੀ ਪਹਿਲੀ ਫਿਲਮ ਆਪਣੇ ਘਰ ਬਿਗਾਨੇ ਲੈ ਕੇ ਆ ਰਿਹਾ ਹੈ।ਇਸ ਫਿਲਮ ਦਾ ਟ੍ਰੇਲਰ ਦੱਸ ਰਿਹਾ ਹੈ ਕਿ ਇਹ ਫਿਲਮ ਪਰਿਵਾਰਾਂ ਅਤੇ ਰਿਸ਼ਤਿਆਂ ਦੀ ਕਹਾਣੀ ਹੈ। ਅਜਿਹੇ ਖੂਬਸੂਰਤ ਮੁੱਦੇ ਤੇ ਫਿਲਮ ਬਣਾਉਣਾ ਆਪਣੇ ਆਪ ਵਿੱਚ ਮਾਣ ਵਾਲੀ ਗੱਲ ਹੈ।ਇਸ ਫਿਲਮ ਨਾਲ  ਬਲਰਾਜ  ਪੰਜਾਬੀ ਸਿਨਮੇ ਖੇਤਰ ਵਿੱਚ ਵੀ ਆਪਣੀਆਂ ਅਮਿਟ ਪੈੜਾਂ ਪਾਵੇਗਾ।

 ਪੰਜਾਬ ਦੇ ਜਲੰਧਰ ਸ਼ਹਿਰ ਤੇ ਜਮਪਲ ਬਲਰਾਜ ਸਿਆਲ ਨੇ ਆਪਣੀ ਮੁੱਢਲੀ ਪੜ੍ਹਾਈ ਅਤੇ ਗ੍ਰੈਜੂਏਸ਼ਨ ਜਲੰਧਰ ਤੋਂ ਹੀ ਕੀਤੀ ਇਸੇ ਦੌਰਾਨ ਉਹ ਰੰਗ ਮੰਚ ਸਰਗਰਮੀਆਂ ਨਾਲ ਜੁੜ ਗਿਆ ਅਤੇ ਆਪਣੇ ਅੰਦਰ ਕਲਾ ਦੇ ਬੀਜ ਨੂੰ ਵੱਧਦਾ ਫੁੱਲਦਾ ਰੱਖਿਆ । ਰੰਗ ਮੰਚ ਕਰਦਿਆਂ ਕਰਦਿਆਂ ਬਲਰਾਜ ਕਾਮੇਡੀ ਦੇ ਖੇਤਰ ਵੱਲ ਤੁਰਿਆ ਜਿੱਥੇ ਉਸਨੇ ਆਪਣੇ ਸਕੂਲੀ ਕਾਲਜ ਪੱਧਰ ਤੇ ਇੱਕ ਵੱਖਰੀ ਪਹਿਚਾਣ ਬਣਾਈ ਇਹ ਪਹਿਚਾਣ ਉਸਨੂੰ ਐਮ ਐਚ ਵੰਨ ਦੇ ਪ੍ਰੋਗਰਾਮ ਹੱਸਦੇ ਹਸਾਉਂਦੇ ਰਹੋ ਦੇ ਮੰਚ ਤੱਕ ਲੈ ਗਈ ਜਿੱਥੇ ਉਹ ਜੇਤੂ ਕਰਾਰ ਹੋ ਕੇ ਅੱਗੇ ਵਧਣ ਵਿੱਚ ਸਫਲ ਹੋਇਆ

ਇਸ ਤੋਂ ਅੱਗੇ ਵੱਧਦਿਆਂ ਬਲਰਾਜ ਸਿਆਲ ਨੇ ਨੈਸ਼ਨਲ ਟੈਲੀਵਿਜ਼ਨ ਦੇ ਵੱਖ-ਵੱਖ ਚੈਨਲਾਂ ਰਾਹੀਂ ਆਪਣੀ ਪਹਿਚਾਣ ਨੂੰ ਗੁੜੀ ਕਰਨ ਲਈ ਅਨੇਕਾਂ ਸੰਘਰਸ਼ ਅਤੇ ਤਜਰਬਿਆਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਇਆ। ਉਸਨੇ ਸੋਨੀ, ਜੀ, ਸਬ, ਕਲਰਜ਼ ਅਤੇ ਸਟਾਰ ਚੈਨਲਾਂ ਦੇ ਅਨੇਕਾਂ ਰਿਆਲਟੀ ਸ਼ੋਆਂ ਚ ਖਤਰੋਂ ਕੇ ਖਿਲਾੜੀ, ਕਾਮੇਡੀ ਸਰਕਸ, ਐਂਟਰਟੇਨ ਕੀ ਰਾਤ, ਲਾਫਟਰ ਚੈਲੇਂਜ, ਵਰਗੇ ਰਿਐਲਿਟੀ ਸ਼ੋਆਂ ਦੇ ਵਿੱਚ ਸ਼ਮੂਲੀਅਤ ਕੀਤੀ।ਕਪਲ ਸ਼ਰਮਾ ਤੋਂ ਬਾਅਦ ਬਲਰਾਜ ਸਿਆਲ ਪੰਜਾਬ ਦਾ ਉਹ ਦੂਸਰਾ ਕਲਾਕਾਰ ਸੀ ਜਿਸ ਨੇ ਨੈਸ਼ਨਲ ਟੈਲੀਵਿਜ਼ਨ ਦੇ ਵੱਡੇ ਵੱਡੇ ਰਿਐਲਿਟੀ ਸੋਅਜ਼ ਦਾ ਹਿੱਸਾ ਬਣ ਕੇ ਜੇਤੂ ਰਿਹਾ। ਬਲਰਾਜ ਸਿਆਲ ਜਿੱਥੇ ਇੱਕ ਚੰਗਾ ਕਾਮੇਡੀਅਨ ਹੈ ਉੱਥੇ ਇੱਕ ਸੁਲਝਿਆ ਹੋਇਆ ਸਮਾਜਿਕ ਸਰੋਕਾਰਾਂ ਨਾਲ ਜੁੜਿਆ ਹੋਇਆ ਵਧੀਆ ਲੇਖਕ ਵੀ ਹੈ। ਫਿਲਮਾਂ ਵੱਲ ਕਦਮ ਵਧਾਉਦਿਆਂ ਬਲਰਾਜ ਸਿਆਲ ਨੇ ਪਹਿਲੀ ਪੰਜਾਬੀ ਫਿਲਮ ਸਰਦਾਰ ਜੀ ਲਈ ਡਾਇਲੋਗ ਲਿਖੇ ਇਸ ਤੋਂ ਬਾਅਦ ਫਿਲਮ ਅੰਮ੍ਰਿਤਸਰੀਆ, ਕਪਤਾਨ, ਜਿੰਦੂਆ ਫਿਲਮਾਂ ਲਈ ਵੀ ਕੰਮ ਕੀਤਾ। ਬਤੌਰ ਅਦਾਕਾਰ ਉਹ ਜੱਟ ਬੋਇਜ ਫਿਲਮ ਰਾਹੀਂ ਪਰਦੇ ਤੇ ਨਜ਼ਰ ਆਇਆ। ਇੰਨੀ ਦਿਨੀ ਬਲਰਾਜ ਸਿਆਲ ਬਤੌਰ ਲੇਖਕ ਨਿਰਮਾਤਾ ਅਤੇ ਨਿਰਦੇਸ਼ਕ ਆਪਣੀ ਫਿਲਮ ਆਪਣੇ ਘਰ ਬਿਗਾਨੇ ਲੈ ਕੇ ਆ ਰਿਹਾ ਹੈ ਜਿਸ ਤੇ ਉਹ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਿਹਾ ਸੀ ਇਹ ਫਿਲਮ ਉਸਦੀ ਜ਼ਿੰਦਗੀ ਦਾ ਇੱਕ ਬਹੁਤ ਹਸੀਨ ਸੁਫਨਾ ਹੈ ਜਿਸ ਨੂੰ  ਪੂਰਾ ਕਰਨ ਉਹ ਦਿਨ ਰਾਤ ਵਾਹ ਲਾ ਰਿਹਾ ਹੈ। ਬਲਰਾਜ ਨੇ ਦੱਸਿਆ ਕਿ ਇਹ ਫਿਲਮ ਆਮ ਪੰਜਾਬੀ ਫਿਲਮਾਂ ਨਾਲੋਂ ਬਿਲਕੁਲ ਵੱਖਰੇ ਕਿਸਮ ਦੀ ਫਿਲਮ ਹੈ ਜੋ ਹਰ ਉਮਰ ਵਰਗ ਦੇ ਦਰਸ਼ਕਾਂ ਦੇ ਦਿਲਾਂ ਨੂੰ ਟੁੰਬੇਗੀ।ਦਾਦੇ ਅਤੇ ਪੋਤੇ ਦੇ ਖੂਬਸੂਰਤ ਅਤੇ ਸਦੀਵੀਂ ਰਿਸ਼ਤੇ ਦੁਆਲੇ ਬੁਣੀ ਗਈ ਇਹ ਫਿਲਮ ਤੇਜ਼ੀ ਨਾਲ ਬਦਲ ਰਹੇ ਅਜੌਕੇ ਰਿਸ਼ਤਿਆਂ ਦੀ ਕਹਾਣੀ ਹੈ।ਇਹ ਫਿਲਮ ਰਿਸ਼ਤਿਆਂ ਵਿੱਚ ਤੇਜ਼ੀ ਨਾਲ ਆ ਰਹੇ ਬਦਲਾਅ ਦੀ ਕਹਾਣੀ ਹੈ। ਫਿਲਮ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਦਿੱਗਜ ਅਦਾਕਾਰ ਯੋਗਰਾਜ ਸਿੰਘ ਮੁਤਾਬਕ “ਰਜਨੀ” ਫ਼ਿਲਮ ਤੋਂ ਬਾਅਦ ਦਰਸ਼ਕ ਇਸ ਵਿੱਚ ਉਹਨਾਂ ਨੂੰ ਇੱਕ ਵੱਖਰੇ ਤੇ ਦਮਦਾਰ ਕਿਰਦਾਰ ਵਿੱਚ ਦੇਖਣਗੇ। “ਗੈਂਗ ਆਫ਼ ਫਿਲਮ ਮੇਕਰਸ” ਦੇ ਬੈਨਰ ਹੇਠ ਬਣੀ ਨਿਰਮਾਤਾ ਪਰਮਜੀਤ ਸਿੰਘ, ਆਕਾਸ਼ਦੀਪ ਤੇ ਗਗਨਦੀਪ ਚਾਲੀ ਦੀ ਇਸ ਫ਼ਿਲਮ ਦੇ ਕਰੇਟਿਵ ਨਿਰਦੇਸ਼ਕ ਦਵਿੰਦਰ ਸਿੰਘ ਹਨ। ਫਿਲਮ ਦਾ ਮਿਊਜ਼ਿਕ ਗੋਲਡ ਬੁਆਏਜ, ਜੱਸੀ ਕਟਿਆਲ ਅਤੇ ਗੁਰਮੋਹ ਨੇ ਤਿਆਰ ਕੀਤਾ ਹੈ। ਫਿਲਮ ਲਈ ਗੀਤ ਅਬੀਰ, ਗੁਰਜੀਤ ਖੋਸਾ, ਵਿੰਦਰ ਨੱਥੂਮਾਜਰਾ ਨੇ ਲਿਖੇ ਹਨ। ਇਹਨਾਂ ਗੀਤਾਂ ਨੂੰ ਨਿੰਜਾ, ਨਵਰਾਜ ਹੰਸ, ਕਮਲ ਖਾਨ, ਮਾਸ਼ਾ ਅਲੀ, ਸਿਮਰਨ ਚੌਧਰੀ ਅਤੇ ਅੰਬਰ ਵਸ਼ਿਸ਼ਟ ਨੇ ਦਿੱਤੀ ਹੈ। ਬਲਰਾਜ ਮੁਤਾਬਾਕ ਉਹ  ਬਚਪਨ ਤੋਂ ਸਿਨਮਾ ਦਾ ਵਿਿਦਆਰਥੀ ਹੈ। ਉਹ ਹਮੇਸ਼ਾ ਹੀ ਸਿਨਮਾ ਰਾਹੀਂ ਸਮਾਜਿਕ ਮੁੱਦਿਆਂ ਦੀ ਗੱਲ ਕਰਨਾ ਚਾਹੁੰਦਾ ਸੀ। ਹੁਣ ਮੌਕਾ ਮਿਲਣ ‘ਤੇ ਉਹ ਉਹ ਆਪਣਾ ਸਿਨਮਾ ਪੇਸ਼ ਕਰਨ ਜਾ ਰਿਹਾ ਹੈ। ਇਹ ਉਹ ਸਿਨਮਾ ਹੋਵੇਗਾ ਜੋ ਦਰਸ਼ਕਾਂ ਦਾ ਸਿਰਫ ਮਨੋਰੰਜਨ ਹੀ ਨਹੀਂ ਕਰੇਗਾ ਬਲਕਿ ਉਹਨਾਂ ਨੂੰ ਆਪਣੇ ਸਮਾਜ, ਸੱਭਿਆਚਾਰ ਤੇ ਰਿਸ਼ਤਿਆਂ ਪ੍ਰਤੀ ਜਾਗਰੂਕ ਵੀ ਕਰੇਗਾ।

 

ਹਰਜਿੰਦਰ ਸਿੰਘ ਜਵੰਦਾ 9463828000

Have something to say? Post your comment

 

More in Entertainment

ਸਾਬਕਾ CM ਚਰਨਜੀਤ ਚੰਨੀ ਛੋਟੇ ਸਿੱਧੂ ਦੇ ਪਹਿਲੇ ਜਨਮ ਦਿਨ ਮੌਕੇ ਮੂਸਾ ਹਵੇਲੀ ਪਹੁੰਚੇ

ਮਾਂ ਚਰਨ ਕੌਰ ਨੇ ਨਿੱਕੇ ਸਿੱਧੂ ਦੇ ਪਹਿਲੇ ਜਨਮਦਿਨ ‘ਤੇ ਪਾਈ ਭਾਵੁਕ ਪੋਸਟ

ਪੰਜਾਬ ਦੀ ਸੰਗੀਤ ਪਰੰਪਰਾ: ਵਿਰਸਾ, ਵਰਤਮਾਨ ਅਤੇ ਭਵਿੱਖਮੁਖੀ ਦਿਸ਼ਾ `ਤੇ ਅੰਤਰਰਾਸ਼ਟਰੀ ਕਾਨਫ਼ਰੰਸ ਸ਼ੁਰੂ

ਟ੍ਰਾਈਸਿਟੀ ਗਰੁੱਪ ਦੇ ਸਟਾਰ ਨੇ ਮਹਿਲਾ ਦਿਵਸ 'ਤੇ ਟ੍ਰਾਈਸਿਟੀ ਦੀਆਂ 45 ਔਰਤਾਂ ਨੂੰ ਸਸ਼ਕਤ ਨਾਰੀ ਪੁਰਸਕਾਰ ਨਾਲ ਕੀਤਾ ਸਨਮਾਨਿਤ

ਗਾਇਕਾ ਸੁਨੰਦਾ ਸ਼ਰਮਾ ਨਾਲ ਫਰਾਡ

ਕੀ ਮਾਇਰਾ ਦੀ ਸੱਟ "ਨਵਾਂ ਮੋੜ" ਵਿੱਚ ਇੱਕ ਨਵਾਂ ਮੋੜ ਲਿਆਵੇਗੀ?

ਵਰਲਡ ਪੰਜਾਬੀ ਸੈਂਟਰ ਵਿਖੇ ਪੰਜਾਬੀ ਲਘੂ ਫਿਲਮ ‘ਡੈੱਥ ਡੇਅ’ ਦੀ ਸਪੈਸ਼ਲ ਸਕਰੀਨਿੰਗ ਕੀਤੀ

ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ ‘Lock’ ਹੋਇਆ ਰਿਲੀਜ਼

ਸਲਮਾਨ ਖਾਨ ਦੇ ਘਰ ਦੀ ਬਾਲਕਨੀ ‘ਚ ਲੱਗੇ ਬੁਲੇਟਪਰੂਫ ਸ਼ੀਸ਼ੇ

‘ਸਤ ਰੋਜ਼ਾ ਨੈਸ਼ਨਲ ਥੇਟਰ ਫੈਸਟੀਵਲ’ ਥੇਟਰ ਵਿਰਾਸਤ ਦਾ ਪਹਿਰੇਦਾਰ ਬਣਿਆਂ