ਸੁਨਾਮ : ਲੋਕਾਂ ਨੂੰ ਬਿਮਾਰੀਆਂ ਤੋਂ ਬਚਾਅ ਲਈ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਲਖਮੀਰਵਾਲਾ, ਭਰੂਰ, ਅਕਾਲਗੜ੍ਹ ਅਤੇ ਚੱਠੇ ਨਕਟੇ ਵਿਖੇ ਘਰ ਘਰ ਜਾਕੇ ਡੇਂਗੂ ਤੋਂ ਬਚਣ ਲਈ ਪ੍ਰੇਰਿਤ ਕੀਤਾ। ਲਖਮੀਰਵਾਲਾ ਵੈਲਨੈਸ ਸੈਂਟਰ ਵਿਖੇ ਤਾਇਨਾਤ ਸਿਹਤ ਵਿਭਾਗ ਦੇ ਮੁਲਾਜ਼ਮ ਗੁਰਪ੍ਰੀਤ ਸਿੰਘ ਮੰਗਵਾਲ ਨੇ ਦੱਸਿਆ ਕਿ ਕਾਰਜਕਾਰੀ ਸਿਵਲ ਸਰਜਨ ਸੰਗਰੂਰ ਡਾਕਟਰ ਅੰਜੂ ਸਿੰਗਲਾ ਅਤੇ ਸੀਐਚਸੀ ਕੌਹਰੀਆਂ ਦੇ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸੰਜੇ ਕਾਮਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਬ ਸੈਂਟਰ ਲਖਮੀਰਵਾਲਾ ਅਤੇ ਅਧੀਨ ਪੈਂਦੇ ਪਿੰਡਾਂ ਅਕਾਲਗੜ ,ਚੱਠੇ ਨਕਟੇ ,ਭਰੂਰ ਦੇ ਵਿੱਚ ਘਰ ਘਰ ਜਾ ਕਿ ਸਾਂਝੀਆਂ ਥਾਵਾਂ ਤੇ ਮਲੇਰੀਆ , ਡੇਂਗੂ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕੀਤਾ। ਸਿਹਤ ਵਿਭਾਗ ਦੇ ਕਰਮਚਾਰੀ ਗੁਰਪ੍ਰੀਤ ਸਿੰਘ ਮੰਗਵਾਲ ਨੇ ਲੋਕਾਂ ਨੂੰ ਦੱਸਿਆ ਕਿ ਡੇਂਗੂ ਇੱਕ ਏਡੀਜ਼ ਨਾਂਅ ਦੇ ਮੱਛਰ ਦੇ ਕੱਟਣ ਕਾਰਨ ਹੁੰਦਾ ਹੈ ਇਹ ਦਿਨ ਵੇਲੇ ਕੱਟਦਾ ਹੈ ਅਤੇ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ ਇਸ ਦੇ ਮੁੱਖ ਲੱਛਣ ਤੇਜ਼ ਬੁਖਾਰ ਅਤੇ ਸਿਰਦਰਦ, ਮਾਸਪੇਸ਼ੀਆਂ ਵਿੱਚ ਦਰਦ ਚਮੜੀ ਤੇ ਮਸੂੜਿਆਂ ਵਿੱਚੋਂ ਖੂਨ ਆਉਣਾ ਆਦਿ ਹਨ। ਉਨ੍ਹਾਂ ਕਿਹਾ ਕਿ ਡੇਂਗੂ ਤੋਂ ਬਚਾਓ ਲਈ , ਫਰਿੱਜਾਂ ਦੀਆਂ ਟਰੇਆਂ , ਗਮਲਿਆਂ ਦੀ ਹਫਤੇ ਵਿੱਚ ਇਕ ਵਾਰ ਸਫਾਈ ਜਰੂਰ ਕਰੋ। ਅਜਿਹੇ ਕੱਪੜੇ ਪਹਿਨੋ ਜਿਸ ਨਾਲ ਸਰੀਰ ਪੂਰੀ ਤਰ੍ਹਾਂ ਢਕਿਆ ਰਹੇ ਅਤੇ ਮੱਛਰ ਕੱਟ ਨਾ ਸਕੇ , ਸੌਣ ਦੇ ਸਮੇਂ ਮੱਛਰਦਾਨੀ ਜਾਂ ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ ਕਰੋ ਜੇਕਰ ਫੇਰ ਵੀ ਬੁਖ਼ਾਰ ਹੋ ਜਾਂਦਾ ਹੈ ਤਾਂ ਸਿਰਫ ਪੈਰਾਸਿਟਾਮੋਲ ਦੀ ਗੋਲੀ ਲਓ, ਪਾਣੀ ਤਰਲ ਪਦਾਰਥ ਜ਼ਿਆਦਾ ਲਓ ਜੇਕਰ ਬੁਖਾਰ ਫੇਰ ਵੀ ਨਹੀ ਹਟਦਾ ਤਾਂ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਜਾਕੇ ਇਲਾਜ ਕਰਵਾਉਣਾ ਜਰੂਰੀ ਹੈ। ਸਿਹਤ ਵਿਭਾਗ ਨੇ ਆਪਣੇ ਬਰੀਡ ਚੈੱਕਰਾਂ ਰਾਹੀ ਮੱਛਰ ਪਾਲਣ ਵਾਲੀਆਂ ਥਾਵਾਂ ਤੇ ਸਪਰੇਅ ਵੀ ਕਰਵਾਇਆ ਹੈ। ਇਸ ਮੌਕੇ ਆਸ਼ਾ ਵਰਕਰ ਅਤੇ ਆਂਗਨਵਾੜੀ ਵਰਕਰਾਂ ਹਾਜ਼ਰ ਸਨ।